ਪ੍ਰਧਾਨ ਮੰਤਰੀ ਟਰੂਡੋ ਨੇ ਭਾਰਤੀਆਂ ਨਾਲ ਮਨਾਇਆ ''ਪੋਂਗਲ'' ਦਾ ਤਿਉਹਾਰ

01/17/2018 2:05:13 PM

ਓਨਟਾਰੀਓ— ਕੈਨੇਡਾ 'ਚ ਬਹੁਤ ਸਾਰੇ ਭਾਰਤੀ ਰਹਿੰਦੇ ਹਨ, ਜੋ ਸਮੇਂ-ਸਮੇਂ 'ਤੇ ਇੱਥੇ ਵੀ ਆਪਣੇ ਖਾਸ ਤਿਉਹਾਰਾਂ ਨੂੰ ਮਨਾਉਂਦੇ ਹਨ। ਕੈਨੇਡਾ 'ਚ ਰਹਿ ਰਹੇ ਭਾਰਤੀਆਂ ਨੇ ਤਮਿਲਨਾਡੂ ਦੇ ਮਸ਼ਹੂਰ ਤਿਉਹਾਰ ਪੋਂਗਲ ਨੂੰ ਮਨਾਇਆ। ਇਸ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਸ਼ਿਰਕਤ ਕੀਤੀ ਅਤੇ ਦੱਸਿਆ ਕਿ ਉਨ੍ਹਾਂ ਨੂੰ ਇੱਥੇ ਆ ਕੇ ਬਹੁਤ ਵਧੀਆ ਮਹਿਸੂਸ ਹੋਇਆ। ਕੈਨੇਡਾ 'ਚ ਜਨਵਰੀ ਮਹੀਨੇ ਨੂੰ 'ਤਮਿਲ ਸੱਭਿਆਚਾਰਕ ਮਹੀਨੇ' ਵਜੋਂ ਮਨਾਇਆ ਜਾਂਦਾ ਹੈ। ਇਸ ਖਾਸ ਮੌਕੇ ਟਰੂਡੋ ਨੇ ਤਮਿਲ ਦੀ ਸੱਭਿਆਚਾਰਕ ਪੋਸ਼ਾਕ ਪਹਿਨੀ ਸੀ ਅਤੇ ਬਹੁਤ ਸੋਹਣੇ ਦਿਖਾਈ ਦੇ ਰਹੇ ਸਨ।

PunjabKesari
ਟਰੂਡੋ ਨੇ ਆਪਣੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਸਭ ਨੂੰ 'ਪੋਂਗਲ' ਦੀਆਂ ਮੁਬਾਰਕਾਂ ਦਿੱਤੀਆਂ। ਸੂਬੇ ਓਨਟਾਰੀਓ ਦੇ ਸ਼ਹਿਰ ਸਕਾਰਬੋਰੋਹ 'ਚ ਇਸ ਦੌਰਾਨ ਬਹੁਤ ਸਾਰੇ ਲੋਕ ਇਕੱਠੇ ਹੋਏ ਅਤੇ ਪ੍ਰਧਾਨ ਮੰਤਰੀ ਦੀ ਸ਼ਮੂਲੀਅਤ ਤੋਂ ਬਹੁਤ ਖੁਸ਼ ਹੋਏ। ਟਰੂਡੋ ਤੋਂ ਇਲਾਵਾ ਟੋਰਾਂਟੋ ਦੇ ਮੇਅਰ ਜੋਹਨ ਟੋਰੀ ਵੀ ਸ਼ਾਮਲ ਸਨ। ਉਨ੍ਹਾਂ ਨੇ ਤਮਿਲ ਲੋਕਾਂ ਵਲੋਂ ਬਣਾਇਆ ਗਿਆ ਖਾਸ ਭੋਜਨ ਵੀ ਖਾਧਾ ਅਤੇ ਸਭ ਨਾਲ ਆਪਣੀ ਖੁਸ਼ੀ ਵੀ ਸਾਂਝੀ ਕੀਤੀ।

PunjabKesari

ਤੁਹਾਨੂੰ ਦੱਸ ਦਈਏ ਕਿ 2016 ਦੀ ਜਨਗਣਨਾ ਮੁਤਾਬਕ 157,000 ਤਮਿਲ ਲੋਕ ਕੈਨੇਡਾ 'ਚ ਰਹਿੰਦੇ ਹਨ। ਹਾਲਾਂਕਿ ਇਸ ਭਾਈਚਾਰੇ ਦਾ ਦਾਅਵਾ ਹੈ ਕਿ ਅਕਤੂਬਰ 2016 'ਚ ਉਨ੍ਹਾਂ ਦੀ ਗਿਣਤੀ 200,000 ਤੋਂ 300,000 ਦੇ ਵਿਚਕਾਰ ਪੁੱਜ ਚੁੱਕੀ ਹੈ। ਅਕਤੂਬਰ 2016 ਤੋਂ ਕੈਨੇਡੀਅਨ ਪਾਰਲੀਮੈਂਟ ਨੇ ਜਨਵਰੀ ਮਹੀਨੇ ਨੂੰ 'ਤਮਿਲ ਹੈਰੀਟੇਜ ਮਹੀਨੇ' ਵਜੋਂ ਮਨਾਉਣਾ ਸ਼ੁਰੂ ਕਰ ਦਿੱਤਾ ਸੀ।


Related News