ਸਪੇਨ ਹਮਲੇ ਦੀ ਟਰੰਪ ਨੇ ਕੀਤੀ ਨਿੰਦਾ, ਕਿਹਾ— ਹਰ ਸੰਭਵ ਮਦਦ ਲਈ ਹਾਂ ਤਿਆਰ

08/18/2017 4:38:08 PM

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਸਪੇਨ ਦੇ ਬਾਰਸੀਲੋਨਾ 'ਚ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਕਿਹਾ ਕਿ ਅਮਰੀਕਾ ਇਸ ਦੁੱਖ ਦੀ ਘੜੀ ਵਿਚ ਸਪੇਨ ਦੀ ਮਦਦ ਲਈ ਤਿਆਰ ਖੜ੍ਹਾ ਹੈ। ਟਰੰਪ ਨੇ ਟਵੀਟ ਕਰ ਕੇ ਕਿਹਾ, ''ਅਮਰੀਕਾ, ਸਪੇਨ ਦੇ ਬਾਰਸੀਲੋਨਾ 'ਚ ਹੋਏ ਅੱਤਵਾਦੀ ਹਮਲੇ ਦੀ ਸਖਤ ਸ਼ਬਦਾਂ 'ਚ ਨਿੰਦਾ ਕਰਦਾ ਹੈ ਅਤੇ ਸਪੇਨ ਦੀ ਮਦਦ ਲਈ ਹਰਸੰਭਵ ਮਦਦ ਕਰੇਗਾ। ਮਜ਼ਬੂਤ ਅਤੇ ਸਖਤ ਬਣੋ। ਅਸੀਂ ਤੁਹਾਡੇ ਨਾਲ ਪਿਆਰ ਕਰਦੇ ਹਾਂ।''
ਟਰੰਪ ਦੇ ਇਸ ਟਵੀਟ ਤੋਂ ਬਾਅਦ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ ਵੀ ਸਪੇਨ ਪ੍ਰਤੀ ਹਮਦਰਦੀ ਭਰੀਆਂ ਭਾਵਨਾਵਾਂ ਜ਼ਾਹਰ ਕੀਤੀਆਂ।
ਟਿਲਰਸਨ ਨੇ ਕਿਹਾ, ''ਅਸੀਂ ਇਸ ਹਮਲੇ 'ਚ ਜਾਨ ਗਵਾ ਚੁੱਕੇ ਅਤੇ ਜ਼ਖਮੀ ਲੋਕਾਂ ਪ੍ਰਤੀ ਹਮਦਰਦੀ ਜ਼ਾਹਰ ਕਰਦੇ ਹਾਂ। ਇਸ ਤਰ੍ਹਾਂ ਦੇ ਹਾਦਸਿਆਂ ਕਾਰਨ ਇਕ ਵਾਰ ਫਿਰ ਕਈ ਬੇਕਸੂਰ ਲੋਕਾਂ ਦੀ ਜਾਨ ਚੱਲੀ ਗਈ। 
ਜ਼ਿਕਰਯੋਗ ਹੈ ਕਿ ਸਪੇਨ ਦੇ ਬਾਰਸੀਲੋਨਾ 'ਚ ਵੀਰਵਾਰ ਨੂੰ ਇਕ ਤੇਜ਼ ਰਫਤਾਰ ਵੈਨ ਨੇ ਰਾਹਗੀਰਾਂ ਨੂੰ ਕੁਚਲ ਦਿੱਤਾ, ਜਿਸ 'ਚ 13 ਲੋਕਾਂ ਦੀ ਮੌਤ ਹੋ ਗਈ ਅਤੇ 100 ਦੇ ਕਰੀਬ ਜ਼ਖਮੀ ਹੋ ਗਏ। ਇਸ ਹਮਲੇ 'ਚ ਪੁਲਸ ਨੇ 5 ਸ਼ੱਕੀ ਅੱਤਵਾਦੀਆਂ ਨੂੰ ਮਾਰ ਡਿਗਾਇਆ।


Related News