ਭਾਰਤ ''ਚ HTC One A9 ਨੂੰ ਮਿਲਿਆ ਐਂਡਰਾਇਡ 7.0 ਨੂਗਟ OTA ਅਪਡੇਟ

Friday, April 21, 2017 3:46 PM
ਭਾਰਤ ''ਚ  HTC One A9 ਨੂੰ ਮਿਲਿਆ ਐਂਡਰਾਇਡ 7.0 ਨੂਗਟ OTA ਅਪਡੇਟ
ਜਲੰਧਰ- ਐੱਚ. ਟੀ. ਸੀ. ਸਾਲ 2015 ਦੇ ਅੰਤ ''ਚ ਭਾਰਤੀ ਬਾਜ਼ਾਰ ''ਚ ਲਾਂਚ ਕੀਤਾ ਗਿਆ ਸੀ। ਲਾਂਚ ਦੌਰਾਨ ਇਸ ਸਮਾਰਟਫੋਨ ''ਚ ਐਂਡਰਾਇਡ 6.0 ਮਾਰਸ਼ਮੈਲੋ ਦਾ ਉਪਯੋਗ ਕੀਤਾ ਗਿਆ ਸੀ। ਇਹ ਵਿਸ਼ਵ ਦਾ ਪਹਿਲਾ ਨਾਨ ਨੈਕਸਸ ਫੋਨ ਸੀ, ਜੋ ਐਂਡਰਾਇਡ ਆਪਰੇਟਿੰਗ 6.0 ਮਾਰਸ਼ਮੈਲੋ ''ਤੇ ਲਾਂਚ ਹੋਇਆ ਸੀ। ਜਿਸ ਤੋਂ ਬਾਅਦ ਕੰਪਨੀ ਨੇ ਯੂ. ਐੱਸ. ''ਚ ਐੱਚ. ਟੀ. ਸੀ. ਵਨ ਏ9 ਨੂੰ ਐਂਡਰਾਇਟ 7.0 ਨਾਗਟ ਦਾ ਇਕ
ਉਚਿਤ ਹਿੱਸਾ ਪ੍ਰਾਪਤ ਹੋਇਆ ਸੀ। ਹੁਣ ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਕੰਪਨੀ ਨੇ ਐਂਡਰਾਇਡ ਨੂਗਟ ਓ. ਟੀ. ਏ. ਅਪਡੇਟ ਨੂੰ ਐੱਚ. ਟੀ. ਸੀ. ਵਨ ਏ9 ਭਾਰਤੀ ਸੰਸਕਰਨ ''ਚ ਲਾਂਚ ਕਰ ਦਿੱਤਾ ਹੈ।
ਭਾਰਤੀ ਯੂਜ਼ਰ ਇਸ ਐਂਡਰਾਇਡ ਫੋਨ ਨੂੰ 7.0 ਨੂਗਟ ਦਾ ਪਿਛਲੇ ਚਾਰ ਮਹੀਨੇ ਤੋਂ ਇੰਤਜ਼ਾਰ ਕਰ ਰਹੇ ਸਨ, ਜੋ ਹੁਣ ਉਪਲੱਬਧ ਹੋ ਗਿਆ ਹੈ। ਇਸ ਤੋਂ ਬਾਅਦ ਯੂਜ਼ਰ ਨਵੇਂ ਫੀਚਰ ਦਾ ਲਾਭ ਉਠਾ ਸਕਦੇ ਹਨ। ਇਸ ਐਂਡਰਾਇਡ ਫੋਨ ਤੋਂ ਬਾਅਦ ਯੂਜ਼ਰਸ ਮਲਟੀ ਵਿੰਡੋ ਸਪੋਰਟ, ਨੋਟੀਫਿਕੇਸ਼ਨ ਬੰਡਲ, ਕਵਿੱਕ ਰਿਪਲਾਈ ਅਤੇ ਡੋਜ਼ ਵਰਗੇ ਫੀਚਰਸ ਦਾ ਉਪਯੋਗ ਕਰ ਪਾਉਣਗੇ। ਇਸ ਫੋਨ '' ਐਂਡਰਾਇਡ 7.0 ਨੂਗਟ ਦੇ ਅਪਡੇਟ ਦੀ ਜਾਣਕਾਰੀ LlabTooFeR ਵੱਲੋਂ ਟਵਿੱਟਰ ''ਤੇ ਪੋਸਟ ਦੇ ਮਾਧਿਅਮ ਤੋਂ ਦਿੱਤੀ ਗਈ ਹੈ।
ਇਹ ਅਪਡੇਟ 2.18.707.1 ਸਾਫਟਵੇਅਰ ਵਰਜਨ ''ਚ ਉਪਲੱਬਧ ਹੋਵੇਗਾ। ਜਿਸ ਦੀ ਜਾਣਕਾਰੀ ਤੁਹਾਡੇ ਨੋਟੀਫਿਕੇਸ਼ਨ ਦੇ ਮਾਧਿਅਮ ਤੋਂ ਪ੍ਰਾਪਤ ਹੋ ਜਾਵੇਗੀ। ਯੂਜ਼ਰਸ ਚਾਹੋ ਤਾਂ ਮੈਨਿਊਅਲੀ ਵੀ ਇਸ ਅਪਡੇਟ ਨੂੰ ਚੈੱਕ ਕਰ ਸਕਦੇ ਹਨ। ਜਿਸ ਲਈ ਤੁਹਾਨੂੰ ਆਪਣੇ ਸਮਾਰਟਫੋਨ ਦੀ Settings ->About Phone -> Software Update ''ਤੇ ਜਾਣਾ ਹੋਵੇਗਾ। ਜਿੱਥੇ ਤੁਹਾਨੂੰ ਨਵੇਂ ਐਂਡਰਾਇਡ ਅਪਡੇਟ ਦੀ ਜਾਣਕਾਰੀ ਮਿਲ ਜਾਵੇਗੀ। ਇਸ ਅਪਡੇਟ ਤੋਂ ਬਾਅਦ ਤੁਹਾਡੇ ਸਮਾਰਟਫੋਨ ਦੀ ਪੂਰੀ ਪਰਫਾਰਮਸ ਪਹਿਲਾਂ ਤੋਂ ਬਿਹਤਰ ਹੋ ਜਾਵੇਗੀ। ਧਿਆਨ ਰੱਖੋ ਐੱਚ. ਟੀ. ਸੀ. ਵਨ ਏ9 ''ਚ ਐਂਡਰਾਇਡ 7.0 ਨੂਗਟ ਅਪਡੇਟ ਲਈ ਤੁਹਾਡੇ ਫੋਨ ''ਚ ਸਪੇਸ ਹੋਣਾ ਜ਼ਰੂਰੀ ਹੈ। ਇਸ ਅਪਡੇਟ ਦਾ ਆਕਾਰ 1.05 ਜੀ. ਬੀ. ਹੈ। ਬਿਹਤਰ ਹੈ ਕਿ ਇਸ ਨੂੰ ਡਾਊਨਲੋਡ ਕਰਨ ਲਈ ਤੁਸੀਂ ਵਾਈ-ਫਾਈ ਕਨੈਕਸ਼ਨ ਦਾ ਉਪਯੋਗ ਕਰੋ। ਡਾਊਨਲੋਡ ਤੋਂ ਪਹਿਲਾਂ ਤੁਹਾਡੀ ਡਿਵਾਈਸ ''ਚ ਘੱਟ ਤੋਂ ਘੱਟ 50 ਫੀਸਦੀ ਬੈਟਰੀ ਹੋਣੀ ਚਾਹੀਦੀ। ਨਾਲ ਡਾਊਨਲੋਡ ਤੋਂ ਪਹਿਲਾਂ ਆਪਣੇ ਡਿਵਾਈਸ ''ਚ ਮੌਜੂਦ ਡਾਟਾ ਦਾ ਬੈਕਅੱਪ ਜ਼ਰੂਰ ਲਿਓ।
ਫਿਲਹਾਲ ਕੇਵਲ ਐੱਚ. ਟੀ. ਸੀ. 10 ਅਤੇ ਐੱਚ. ਟੀ. ਸੀ. ਵਨ ਏ9 ਤੋਂ ਇਲਾਵਾ, ਵਨ ਏ9 ਹੀ ਕੇਵਲ ਓ. ਟੀ. ਏ. ਨੂਗਟ ਅਪਡੇਟ ਸੰਸਕਰਨ ਹੈ, ਜਦਕਿ ਐੱਚ. ਟੀ. ਸੀ. Ù Play, Ù Ùltra ਅਤੇ ਐੱਚ. ਟੀ. ਸੀ. Bolt ਵਰਗੇ ਹੋਰ ਡਿਵਾਈਸ ਨੂੰ ਨੂਗਟ ਪ੍ਰੀ-ਇੰਸਟਾਲ ਨਾਲ ਲਾਂਚ ਕੀਤਾ ਗਿਆ ਸੀ।
ਐੱਚ. ਟੀ. ਸੀ. ਵਨ ਏ9 ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ''ਚ 5.0-ਇੰਚ ਦੀ ਸਕਰੀਨ ਦਿੱਤੀ ਗਈ ਹੈ, ਜਿਸ ਦਾ ਸਕਰੀਨ ਰੈਜ਼ੋਲਿਊਸਨ 1080x1920 ਪਿਕਸਲ ਹੈ। ਇਸ ਸਮਾਰਟਫੋਨ ਨੂੰ ਕਵਾਲਕਮ ਦੇ ਚਿੱਪਸੈੱਟ ਸਨੈਪਡ੍ਰੈਗਨ 617 ''ਤੇ ਪੇਸ਼ ਕੀਤਾ ਗਿਆ ਹੈ। ਇਸ ''ਚ 64 ਬਿਟਸ ਦਾ ਆਕਟਾ-ਕੋਰ ਪ੍ਰੋਸੈਸਰ ਹੈ। ਫੋਨ ''ਚ ਦੋ ਕਵਾਡ-ਕੋਰ ਪ੍ਰੋਸੈਸਰ ਦਾ ਉਪਯੋਗ ਕੀਤਾ ਗਿਆ ਹੈ। ਇਕ 1.5 ਗੀਗਾਹਟਰਜ਼ ਦਾ ਕੋਰਟੈਕਸ-ਏ53 ਕਵਾਡ-ਕੋਰ ਪ੍ਰੋਸੈਸਰ ਹੈ, ਜਦਕਿ ਦੂਜਾ 1.2 ਗੀਗਾਹਟਰਜ਼ ਦਾ ਕੋਰਟੈਕਸ-ਏ53 ਕਵਾਡ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ।
ਐੱਚ. ਟੀ. ਸੀ. ਵਨ ਏ9 ''ਚ 3 ਜੀ. ਬੀ. ਰੈਮ ਨਾਲ 32 ਜੀ. ਬੀ. ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਸ ''ਚ ਮੈਮਰੀ ਕਾਰਡ ਸੋਪਰਟ ਹੈ ਅਤੇ ਤੁਸੀਂ 2 ਡੀ. ਬੀ. ਤੱਕ ਮੈਮਰੀ ਐਕਸਪੇਂਡ ਕਰ ਸਕਦੇ ਹੋ। ਐੱਚ. ਟੀ. ਸੀ. ਵਨ ਏ9 ''ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਫੋਨ ''ਚ ਸੈਲਫੀ ਕੈਮਰਾ 4 ਮੈਗਾਪਿਕਸਲ ਦਾ ਹੈ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!