ਫ੍ਰੀ ਬੇਸਿਕ ਕਾਰਨ ਲੋਕਾਂ ਨੂੰ ਹੋ ਸਕਦਾ ਹੈ ਇਹ ਵੱਡਾ ਨੁਕਸਾਨ !

Monday, Jan 11, 2016 - 02:45 PM (IST)

ਫ੍ਰੀ ਬੇਸਿਕ ਕਾਰਨ ਲੋਕਾਂ ਨੂੰ ਹੋ ਸਕਦਾ ਹੈ ਇਹ ਵੱਡਾ ਨੁਕਸਾਨ !

ਫ੍ਰੀ ਬੇਸਿਕ ਬੰਦ ਕਰਵਾ ਸਕਦੀ ਹੈ ਇੰਟਰਨੈੱਟ ਕਾਲਿੰਗ

ਜਲੰਧਰ : ਅੱਜਕਲ ਭਾਰਤ ''ਚ ਫ੍ਰੀ ਬੇਸਿਕ ਦੀ ਬਹੁਤ ਚਰਚਾ ਹੋ ਰਹੀ ਹੈ। ਕਈ ਲੋਕ ਇਸ ਨੂੰ ਲੈ ਕੇ ਖੁਸ਼ ਹਨ ਤੇ ਕਈ ਇਸ ਲਈ ਪ੍ਰੋਟੈਸਟ ਕਰ ਰਹੇ ਹਨ। ਜ਼ਿਆਦਾਤਰ ਇੰਟਰਨੈੱਟ ਯੂਜ਼ਰ ਫ੍ਰੀ ਬੇਸਿਕ ਦੇ ਖਿਲਾਫ ਹੀ ਹਨ। ਅਸੀਂ ਇੰਟਰਨੈੱਟ ''ਤੇ ਜਾ ਤੇ ਦੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਫ੍ਰੀ ਬੇਸਿਕ ਭਾਰਤ ਦੀ ਜਨਤਾ ਨੂੰ ਗੁਮਰਾਹ ਕਰ ਰਿਹਾ ਹੈ। ਨੈੱਟ ਨਿਊਟਰੈਲਿਟੀ ਨੂੰ ਪਹਿਲਾਂ ਹੀ ਸਾਡੇ ਵੱਲੋਂ ਐਕਸਪਲੇਨ ਕੀਤਾ ਗਿਆ ਸੀ ਕਿ ਇੰਟਰਨੈੱਟ ''ਤੇ ਹਰ ਕੰਟੈਂਟ ਬਰਾਬਰ ਹੈ ਤੇ ਹਰ ਇਕ ਨੂੰ ਇਸ ਨੂੰ ਐਕਸੈਸ ਕਰਨ ਦਾ ਅਧੀਕਾਰ ਹੈ ਤੇ ਫੇਸਬੁਕ ਇਸ ਬਹੁਤ ਹੀ ਖਾਸ ਗੱਲ ਨੂੰ ਦਕਕਿਨਾਰ ਕਰ ਕੇ ਲੋਕਾਂ ਨੂੰ ਸਿਰਫ ਕੁਝ ਇਕ ਵੈੱਬਸਾਈਟਸ ਦਾ ਐਕਸੈਸ ਦੇ ਕੇ ਇਸ ਫ੍ਰੀ ਬੇਸਿਕ ਨੂੰ ਲੋਕਾਂ ਤੱਕ ਪਹੁੰਚਾਉਣਾ ਚਾਹੁੰਦਾ ਹੈ। ਇਸ ਨੂੰ ਅਸੀਂ ਕਲਾਸੀਜ਼ਮ ਦਾ ਡਿਜੀਟਲ ਵਰਜ਼ਨ ਕਹਿ ਸਕਦੇ ਹਾਂ।

ਇਸ ਦੇ ਨਾਲ ਇਕ ਬਹੁਤ ਵਡੀ ਗੱਲ ਇਹ ਵੀ ਹੈ ਕਿ ਟੈਲੀਕਾਮ ਕੰਪਨੀਆਂ ਫ੍ਰੀ ਬੇਸਿਕ ਦੇ ਆਉਣ ਨਾਲ (VOIP) ਵੁਆਇਸ ਓਵਰ ਇੰਟਰਨੈੱਟ ਪ੍ਰੋਟੋਕੋਲ ਨੂੰ ਬੰਦ ਕਰ ਦੇਣਗੀਆਂ। ਇਸ ਦਾ ਸਿਧਾ-ਸਿਧਾ ਅਸਰ ਇਸ ਹੋਵੇਗਾ ਕਿ ਇੰਟਰਨੈੱਟ ਕਾਲਿੰਗ ਬੰਦ ਹੋ ਜਾਵੇਗੀ। ਕਿਉਂਕਿ ਫ੍ਰੀ ਬੇਸਿਕ ਦੀਆਂ ਪਾਰਟਨਰ ਟੈਲੀਕਾਮ ਕੰਪਨੀਆਂ ਇੰਟਰਨੈੱਟ ਕਾਲਿੰਗ ਤੋਂ ਪ੍ਰੋਫਿਟ ਨਹੀਂ ਕਮਾ ਕਰਨਗੀਆਂ। ਵੁਆਇਸ ਓਵਰ ਇੰਟਰਨੈੱਟ ਪ੍ਰੋਟੋਕੋਲ ਬੰਦ ਹੋਣ ਨਾਲ ਵਾਟਸਐਪ ਕਾਲਸ, ਵਾਈਬਰ ਕਾਲਸ ਤੇ ਇਸ ਤਰ੍ਹÎਾਂ ਦੀਆਂ ਕਾਲਿੰਗ ਸਰਵਿਸਾਂ ਬੰਦ ਹੋ ਜਾਣਗੀਆਂ। ਇੰਟਰਨੈੱਟ ਕਾਲਿੰਗ ਬੰਦ ਹੋਣ ਨਾਲ ਇਸ ਦਾ ਸਿਧਾ ਪ੍ਰੋਫਿਟ ਆਮ ਜਨਤਾ ਨੂੰ ਨਹੀਂ ਸਿਰਫ ਟੈਲੀਕਾਮ ਕੰਪਨੀਆਂ ਨੂੰ ਹੋਵੇਗਾ।


Related News