ਤਾਜ਼ਾ ਅਧਿਐਨ: ਵਸਤੂ ਦੀ ਸਤਹਿ ਤੋਂ ਨਹੀਂ ਫੈਲਦਾ ਕੋਰੋਨਾ ਵਾਇਰਸ (ਵੀਡੀਓ)

08/11/2020 5:29:58 PM

ਜਲੰਧਰ (ਬਿਊਰੋ) - ਹਾਲ ਹੀ ਵਿੱਚ ਅਮਰੀਕਾ ਦੀ ਇੱਕ ਵੱਡੀ ਏਅਰਲਾਈਨਜ਼ ਨੇ ਐਲਾਨ ਕੀਤਾ ਹੈ ਕਿ ਹੁਣ ਉਡਾਣ ਤੋਂ ਬਾਅਦ ਜਹਾਜ਼ਾਂ ਨੂੰ ਸੈਨੇਟਾਈਜ਼ ਨਹੀਂ ਕੀਤਾ ਜਾਵੇਗਾ। ਦੱਸ ਦੇਈਏ ਕਿ ਅਮਰੀਕਾ ਵਿਚ ਕੋਰੋਨਾ ਵਾਇਰਸ ਕਰਕੇ ਬਹੁਤ ਸਾਰੇ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਹਨ। ਇਸਦੇ ਬਾਵਜੂਦ ਕੰਪਨੀ ਵਲੋਂ ਕੀਤਾ ਗਿਆ ਅਜਿਹਾ ਐਲਾਨ ਸਭ ਨੂੰ ਹੈਰਾਨ ਕਰ ਰਿਹਾ ਹੈ। ਪਰ ਤਾਜ਼ਾ ਅਧਿਐਨ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਕਿਸੇ ਵਸਤੂ ਦੀ ਸਤ੍ਹਾ ਤੋਂ ਕੋਰੋਨਾ ਵਾਇਰਸ ਦੇ ਫੈਲਣ ਦਾ ਖ਼ਤਰਾ ਨਾ-ਮਾਤਰ ਹੁੰਦਾ ਹੈ। ਉਲਟਾ ਇਨ੍ਹਾਂ ਦੀ ਵਧੇਰੇ ਵਰਤੋਂ ਯਾਤਰੀਆਂ 'ਤੇ ਬਹੁਤ ਜ਼ਿਆਦਾ ਮਾੜਾ ਪ੍ਰਭਾਵ ਪਾ ਰਹੀ ਹੈ।

ਪੜ੍ਹੋ ਇਹ ਵੀ ਖਬਰ - ਜੇਕਰ ਤੁਹਾਡੇ ਬੱਚਿਆਂ ’ਚ ਵੀ ਦਿਖਾਈ ਦੇਣ ਇਹ ਲੱਛਣ, ਤਾਂ ਜ਼ਰੂਰ ਕਰਵਾਓ ਕੋਰੋਨਾ ਟੈਸਟ

ਨਿਊ ਜਰਸੀ ਦੇ ਇੱਕ ਮੈਡੀਕਲ ਕਾਲਜ ਦੇ ਪ੍ਰੋਫੈਸਰ ਮੁਤਾਬਕ ਨਿਰਜੀਵ ਵਸਤੂਆਂ ਦੀ ਸਤਹ ਤੋਂ ਕੋਰੋਨਾ ਵਾਇਰਸ ਦੇ ਫੈਲਣ ਦਾ ਖਤਰਾ ਬਹੁਤ ਘੱਟ ਜਾਂ ਨਾਂ ਦੇ ਬਰਾਬਰ ਹੁੰਦਾ ਹੈ। ਇਸ ਦਾ ਖਤਰਾ ਤਾਂ ਹੀ ਹੈ ਜੇਕਰ ਕੋਰੋਨਾ ਪੀੜਤ ਵਿਅਕਤੀ ਖੰਘ ਜਾਂ ਨਿੱਛ ਮਾਰਦਾ ਹੈ ਤੇ ਤੁਸੀਂ ਤੁਰੰਤ ਉਸ ਸਤਹ ਦੇ ਸੰਪਰਕ ਵਿੱਚ ਆਉਂਦੇ ਹੋ। ਇਕ ਲੈਬ ਵਲੋਂ ਕੀਤੀ ਗਈ ਸਰਚ ਮੁਤਾਬਕ ਇਹ ਵਾਇਰਸ 5 ਦਿਨ ਤੱਕ ਜਿਉਂਦਾ ਰਹਿ ਸਕਦਾ ਹੈ। 

ਪੜ੍ਹੋ ਇਹ ਵੀ ਖਬਰ - ਗੁੜ ਜਾਂ ਖੰਡ, ਜਾਣੋ ਦੋਵਾਂ ’ਚੋਂ ਕਿਸ ਦੀ ਵਰਤੋਂ ਕਰਨ ਨਾਲ ਘੱਟ ਹੁੰਦਾ ਹੈ ‘ਭਾਰ’

ਪੜ੍ਹੋ ਇਹ ਵੀ ਖਬਰ - ਜਨਮ ਅਸ਼ਟਮੀ ਦੀ ਰਾਤ ਕਰੋਂ ਇਹ ਉਪਾਅ, ਬੇਸ਼ੁਮਾਰ ਬਰਕਤ ਹੋਣ ਦੇ ਨਾਲ ਪੂਰੀਆਂ ਹੋਣਗੀਆਂ ਮਨੋਕਾਮਨਾਵਾਂ

ਪਰ ਇਹ ਵੀ ਸੱਚ ਹੈ ਕਿ ਖੰਘ ਜਾਂ ਨਿੱਛ ਦੌਰਾਨ ਬਾਹਰ ਆਏ ਕਣ ’ਚ 10 ਤੋਂ 100 ਦੇ ਕਰੀਬ ਵਾਇਰਸ ਦੇ ਕਣ ਮੌਜੂਦ ਹੁੰਦੇ ਹਨ। ਜੋ ਹੋਰ ਸਤਾ ਨੂੰ ਛੁੱਹਣ ਤੋਂ ਬਾਅਦ ਨਸ਼ਟ ਹੋ ਜਾਂਦੇ ਹਨ। ਪਰ ਇਸਦਾ ਮਤਲਬ ਇਹ ਬਿਲਕੁਲ ਵੀ ਨਹੀਂ ਹੈ ਕਿ ਤੁਸੀਂ ਵਾਰ-ਵਾਰ ਹੱਥ ਧੋਣੇ ਹੀ ਛੱਡ ਦਿਓ। ਪਰ ਹਾਂ ਹਰੇਕ ਵਸਤੂ ਨੂੰ ਛੂਹਣ ’ਤੇ ਇਸ ਵਾਇਰਸ ਤੋਂ ਪ੍ਰਭਾਵਿਤ ਹੋਣ ਦਾ ਡਰ ਮਨ 'ਚੋਂ ਜ਼ਰੂਰ ਕੱਢ ਦਿਓ। ਇਸ ਸਬੰਧ ਵਿਚ ਹੋਰ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ ਸੁਣ ਸਕਦੇ ਹੋ...

ਪੜ੍ਹੋ ਇਹ ਵੀ ਖਬਰ - ਮਾਇਗ੍ਰੇਨ ਨੂੰ ਠੀਕ ਕਰਨ ਦੇ ਨਾਲ-ਨਾਲ ਹੋਰ ਵੀ ਕਈ ਬੀਮਾਰੀਆਂ ਦਾ ਇਲਾਜ ਕਰਦੀ ਹੈ ‘ਰਾਈ’, ਜਾਣੋ ਕਿਵੇਂ


rajwinder kaur

Content Editor

Related News