ਕਾਰਗਿਲ ਵਿਜੇ ਦਿਵਸ : ਸ਼ਹਾਦਤ ਦੇ ਪਰਵਾਨਿਆਂ ਨੂੰ ਪ੍ਰਣਾਮ

7/26/2020 10:56:45 AM

ਨਰੇਸ਼ ਕੁਮਾਰੀ

ਕਾਰਗਿਲ ਵਿਜੇ ਦਿਵਸ 26 ਜੁਲਾਈ 1999 ਨੂੰ ਉਸ ਵੇਲੇ ਮਨਾਇਆ ਗਿਆ, ਜਦੋਂ 500 ਤੋਂ ਵੱਧ, ਭਾਰਤੀ ਜਾਬਾਜ਼ਾਂ ਨੇ ਆਪਣੇ ਵਤਨ ਤੋਂ ਆਪਣੇ ਆਪ ਨੂੰ ਵਾਰ ਦਿੱਤਾ। ਤੀਹ ਹਜ਼ਾਰ ਭਾਰਤੀ ਜਵਾਨਾਂ ਨੇ 3 ਮਹੀਨਿਆਂ ਤੋਂ ਉਪਰ (48 ਤੋਂ 54 ਡਿਗਰੀ) ਦੀ ਹੱਡ ਜਮਾਂ ਦੇਣ ਵਾਲੀ ਸਰਦੀ ’ਤੇ ਟਾਈਗਰ ਹਿੱਲ ਦੀ ਸਿੱਧੀ ਬਰਫੀਲੀ ਪਹਾੜੀ ਉਤੇ ਕਬਜ਼ਾ ਕਰੀ ਬੈਠੇ ਪਾਕਿਸਤਾਨੀ ਫੌਜ ਨੂੰ ਉਥੋਂ ਖਦੇੜਨ ਵਿੱਚ ਫ਼ਤਹਿ ਪਾਈ। ਜਿਥੇ ਅਸੀਂ ਆਪਣੇ ਦੇਸ਼ ਦੇ ਇੱਕ ਹਿੱਸੇ ਉੱਤੇ ਕਬਜ਼ਾ ਕਰੀ ਬੈਠੇ ਦੁਸ਼ਮਣ ਤੋਂ ਉਹ ਹਿੱਸਾ ਜਿੱਤਣ ਦੀ ਖੁਸ਼ੀ ਮਨਾਉਂਦੇ ਹਾਂ, ਉਥੇ ਹੀ ਉਨ੍ਹਾਂ ਪਰਿਵਾਰਾਂ ਦੇ ਚਿਰਾਗ ਬੁਝਣ ਦੀ ਟੀਸ ਵੀ ਸਾਡੇ ਅੰਦਰ ਬਕਰਾਰ ਹੈ ਅਤੇ ਸਦਾ ਰਹਿਣੀ ਚਾਹੀਦੀ ਹੈ। ਉਨ੍ਹਾਂ ਸ਼ਹੀਦਾਂ ਲਈ ਸਹੀ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ। ਇਸ ਤੋਂ ਬਾਅਦ ਇਸ ਦਿਨ ਨੂੰ “ਕਾਰਗਿਲ ਵਿਜੇ ਦਿਵਸ” ਭਾਰਤ ਦੇ ਤੌਰ ’ਤੇ ਹਰ ਸਾਲ 26 ਜੁਲਾਈ ਨੂੰ ਮਨਾਇਆ ਜਾਣ ਲੱਗਾ। ਜ਼ਿਕਰਯੋਗ ਹੈ ਕਿ ਇਸ ਜੰਗ ਵਿੱਚ ਰਾਜਪੂਤਾਨਾ ਰਾਇਫਲਸ ਨੇ ਆਪਣੀ ਬਹਾਦਰੀ ਨਾਲ ਵਿਜੇ ਸ੍ਰੀ ਨੂੰ ਚੁੰਮਿਆ ਸੀ।

ਆਲਮੀ ਪੱਧਰ 'ਤੇ ਮਾਂ-ਪਿਓ ਨੂੰ ਸਮਰਪਿਤ ਦਿਹਾੜੇ ’ਤੇ ਵਿਸ਼ੇਸ਼ : ‘ਅਸੀਂ ਤੇ ਸਾਡੇ ਮਾਪੇ’

ਪਿਛੋਕੜ :
ਵਿਕਿਪੀਡਿਆ ਤੇ ਤਮਾਮ ਵੈਬਸਾਈਟਸ ਦੇ ਹਵਾਲੇ ਅਨੁਸਾਰ ਭਾਰਤ (ਖਾਸਕਰ ਜੰਮੂ-ਕਸ਼ਮੀਰ) ਵਿੱਚ ਪਾਕਿਸਤਾਨ ਵੱਲੋਂ ਸਮੇਂ-ਸਮੇਂ ’ਤੇ ਘੁਸਪੈਠ, ਅੱਤਵਾਦੀ ਕਾਰਵਾਈਆਂ ਤੇ ਕਸ਼ਮੀਰ ’ਤੇ ਆਪਣਾ ਹੱਕ ਜਮਾਉਣ ਦੀਆਂ ਸਾਜ਼ਿਸ਼ਾਂ 1947 ਤੋਂ ਹੀ ਚੱਲੀਆਂ ਆ ਰਹੀਆਂ ਹਨ। ਇਹ ਸਾਰਾ ਕੁਝ ਯੂਰੋਪੀਅਨ ਯੂਨੀਅਨਾਂ, ਏਸ਼ੀਅਨ ਰੀਜਲ ਫੋਰਮ, G -8 ਮੁਲਕਾਂ, ਅਮਰੀਕਾ ਦੇ ਤਤਕਾਲੀਨ ਰਾਸ਼ਟਰਪਤੀ ਬਿੱਲ ਕਲਿੰਟਨ ਨੇ ਤੇ ਇੱਕ ਸਮੇਂ ਚੀਨ ਨੇ ਵੀ ਮੰਨਿਆ ਤੇ ਪਾਕਿਸਤਾਨ ਨੂੰ loc ਤੋਂ ਦੂਰੀ ਬਣਾਉਣੀ ਤੇ ਗੈਰ ਰਾਸ਼ਟਰਵਾਦੀ ਗਤੀਵਿਧੀਆਂ ਤੋਂ ਬਾਜ਼ ਆਉਣ ਲਈ ਚਿਤਾਰਿਆ ਸੀ। 1965, 1971, ਕਾਰਗਿਲ ਦੀ ਜੰਗ ਤੇ ਹੋਰ ਬਹੁਤ ਸਾਰੀਆਂ ਛੋਟੀਆਂ ਮੋਟੀਆਂ ਮਿਲਿਟਰੀ, ਗਤਿਵਿਧਿਆਂ, ਅੱਤਵਾਦ, ਘੁਸਪੈਠ ਤੇ ਨਸ਼ਾ ਤੇ ਹੋਰ ਕਈ ਤਰਾਂ ਦੀ ਤਸੱਕਰੀ ਦੀਆਂ ਰੋਜ਼ਾਨਾ ਹੋਣ ਵਾਲੀਆਂ ਗਤੀਵਿਧੀਆਂ ਹਨ। 

ਭੁੱਲ ਕੇ ਵੀ ਐਤਵਾਰ ਨੂੰ ਨਾ ਕਰੋ ਇਹ ਕੰਮ, ਸੂਰਜ ਦੇਵਤਾ ਹੋ ਸਕਦੈ ਹਨ ਨਾਰਾਜ਼

ਇਸ ਤੋਂ ਇਲਾਵਾ ਭਾਰਤ ਪਾਕਿ (ਦੋਨਾਂ ਮੁਲਕਾਂ ਵੱਲੋਂ) ਸਮੇਂ-ਸਮੇਂ ਕੀਤੇ ਗਏ ਪ੍ਰਮਾਣੂ ਪ੍ਰੀਖਣਾਂ ਨੇ ਤਣਾਅ ਵਧਾਉਣ ਵਿੱਚ ਅੱਗ ਤੇ ਘਿਓ ਦਾ ਕੰਮ ਕੀਤਾ ਹੈ। ਇਸ ਸਮੇਂ ਦੌਰਾਨ ਦੋਨਾਂ ਮੁਲਕਾਂ ਵਿੱਚ ਵਪਾਰ ਆਦਿ ਦੇ ਨਾਲ-ਨਾਲ 2 ਫਰਵਰੀ 1999 ਨੂੰ ਭਾਰਤੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਬਾਜਪਾਈ ਨੇ ਦਿੱਲੀ ਤੋਂ ਲਾਹੌਰ ਤੱਕ ਬੱਸ ਸੇਵਾ ਵੀ ਸ਼ੁਰੂ ਕੀਤੀ ਸੀ, ਜਿਸ ਨੂੰ “ਲਾਹੌਰ ਬੱਸ ਯਾਤਰਾ’’ ਦਾ ਨਾਮ ਦਿੱਤਾ ਸੀ।

ਕਾਰਗਿਲ ਬਿਰਤਾਂਤ :
ਇਹ ਕਹਾਣੀ 3 ਮਈ 1999, ਉਦੋਂ ਤੋਂ ਅਰੰਭ ਹੁੰਦੀ ਹੈ, ਜਦੋਂ ਇਸ ਇਲਾਕੇ ਦੇ ਇੱਕ ਚਰਵਾਹੇ ਨੇ ਇੰਡਸ ਦਰਿਆ ਨੇੜੇ ਆਪਣੀ ਗਵਾਚੀ ਹੋਈ ਯਾਕ ਦੀ ਭਾਲ ਕਰਦਿਆਂ ਕੁਝ ਪਾਕਿਸਤਾਨੀ ਫੌਜੀਆਂ ਨੂੰ ਵੇਖਿਆ ਸੀ। ਇਸ ਤੋਂ ਫੌਰੀ ਬਾਅਦ ਉਸਨੇ ਇਸ ਬਾਰੇ ਨਜਦੀਕੀ ਭਾਰਤੀ ਫੌਜੀ ਟੁਕੜੀ ਨੂੰ ਇਤਲਾਹ ਕੀਤੀ। ਕਾਰਗਿਲ ਸ੍ਰੀ ਨਗਰ ’ਤੇ ਲੇਹ ਵਿਚਲੇ ਰਾਸ਼ਟਰੀ ਰਾਜ ਮਾਰਗ ਉਤੇ ਸ੍ਰੀ ਨਗਰ ਤੋਂ 250 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। 3 ਮਈ ਨੂੰ ਜਾਣਕਾਰੀ ਮਿਲਣ ’ਤੇ ਫੌਜ ਦੇ ਉਸ ਵੇਲੇ ਦੇ ਬਰੀਗੇਡੀਅਰ ਸ.ਮਹਿੰਦਰ ਪ੍ਰਤਾਪ ਸਿੰਘ ਬਾਜਵਾ ਨੇ ਇਲਾਕੇ ਦਾ ਪੂਰੀ ਤਰਾਂ ਜਾਇਜ਼ਾ ਲਿਆ। ਹਾਲਾਤ ਪੂਰੀ ਤਰ੍ਹਾਂ ਚੁਨੌਤੀ ਭਰਭੂਰ ਸਨ, ਕਿਉਂਕਿ ਹੱਡ ਜਮਾਂ ਦੇਣ ਵਾਲੀ ਸਰਦੀ ਦੇ ਨਾਲ-ਨਾਲ, ਸਿੱਧੀ ਚੜ੍ਹਾਈ, ਲੁਕਣ-ਛਿਪਣ ਦੀ ਥਾਂ ਦੀ ਕਮੀਂ, ਕਈਆਂ ਥਾਵਾਂ ’ਤੇ ਸਿੱਧੀਆਂ ਚਟਾਨਾਂ ਤੇ ਦੁਸ਼ਮਣ ਦਾ ਉਚਾਈ ’ਤੇ ਹੋਣਾ। ਇਸ ਸਭ ਕੁਝ ਦੇ ਬਾਵਜੂਦ ਭਾਰਤੀ ਫੌਜੀ ਟੁਕੜੀ ਨੇ ਪੂਰੇ ਯੋਜਨਾਬੱਧ ਤਰੀਕੇ ਨਾਲ ਹਵਾਈ ਸੈਨਾ ਦੀ ਮਦਦ ਨਾਲ 8 ਮਈ ਨੂੰ ਦੁਸ਼ਮਣ ਫ਼ੌਜ ’ਤੇ ਚੜਾਈ ਸ਼ੁਰੂ ਕਰ ਦਿੱਤੀ।

ਭਾਰ ਘੱਟ ਕਰਨ ਲਈ ਜਾਣੋ 'ਪਾਣੀ' ਪੀਣ ਦਾ ਸਹੀ ਢੰਗ; ਭੁੱਖ ਵੀ ਲੱਗੇਗੀ ਘੱਟ

ਇਸ ਹਮਲੇ ਦੀ ਜਾਣਕਾਰੀ ਪਾਕਿਸਤਾਨੀ ਫੌਜ ਨੂੰ ਨਾ ਹੋਣ ਕਾਰਣ ਅਚਾਨਕ ਹੋਏ ਹਮਲੇ ਤੋਂ ਉਹ  ਘਬਰਾ ਕੇ ਪਿੱਛੇ ਨੂੰ ਭੱਜ ਤੁਰੀ। ਪਰ ਥੋੜੀ ਦੂਰ ਜਾ ਕੇ ਉਹ ਰੁਕ ਗਏ ਅਤੇ ਉਨ੍ਹਾਂ ਨੇ ਆਪਣਾ ਘੇਰਾ ਮਜ਼ਬੂਤ ਕਰ ਲਿਆ। ਇਸ ਸਮੇਂ ਦੌਰਾਨ ਪਾਕਿਸਤਾਨ ਦਾ ਰਾਸ਼ਟਰਪਤੀ, ਅਮਰੀਕੀ ਰਾਸ਼ਟਰਪਤੀ ਨੂੰ ਮਿਲ ਆਇਆ ਤੇ ਬਿਲ ਕਲਿੰਟਨ ਦੀ ਹਦਾਇਤ ਅਨੁਸਾਰ ਉਸਨੇ ਆਪਣੀ ਫੌਜ਼ ਨੂੰ ਪਿਛਾਂਹ ਹਟਣ ਦਾ ਹੁਕਮ ਦਿੱਤਾ ਪਰ ਪਿਛੇ ਹਟਣਾ ਦੀ ਬਜਾਏ ਉਨ੍ਹਾਂ ਦੇ ਫੌਜੀ ਕਮਾਂਡਰ ਨੇ ਹੋਰ ਸਖ਼ਤੀ ਨਾਲ ਭਾਰਤੀ ਫੌਜ ਦਾ ਸਾਹਮਣਾ ਕਰਨਾ ਸ਼ੁਰੂ ਕਰ ਦਿੱਤਾ। ਅੰਤ 4 ਜੁਲਾਈ 1999  ਨੂੰ ਭਾਰਤੀ ਬਹਾਦਰ ਸੈਨਾ ਦੇ 527 ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਟਾਈਗਰ ਹਿੱਲ ਤੇ ਭਾਰਤੀ ਫੌਜ ਨੇ ਕਬਜ਼ਾ ਕਰ ਲਿਆ ਤੇ ਪਾਕਿ ਫੌਜ ਨੂੰ ਉਥੋਂ ਖਦੇੜ ਦਿੱਤਾ। ਇਸ ਓਪਰੇਸ਼ਨ ਨੂੰ “ਸਫੇਦ ਸਾਗਰ”ਦਾ ਨਾਮ ਦਿੱਤਾ ਗਿਆ। ਇਹ ਓਪਰੇਸ਼ਨ 3 ਮਹੀਨਿਆਂ ਤੋਂ ਵੱਧ ਚਲਿਆ। ਦੋਨਾਂ ਦੇਸ਼ਾਂ ਦੇ ਬੇਕਸੂਰ ਨੌਜਵਾਨ ਸ਼ਹੀਦ ਹੋਏ। ਅੰਤ 26 ਜੁਲਾਈ 1999  ਨੂੰ ਇਸ ਸਥਾਨ ’ਤੇ ਭਾਰੀ ਭਰਕਮ ਭਾਰਤੀ ਝੰਡਾ ਲਹਿਰਾਇਆ ਗਿਆ।

ਜਦੋਂ ਤੁਹਾਨੂੰ ਸਤਾਉਣ ਲੱਗੇ ਇਕੱਲਾਪਣ ਤਾਂ ਜ਼ਰੂਰ ਕਰੋ ਇਹ ਕੰਮ 

ਕਾਰਗਿਲ ਵਾਰ ਮੈਮੋਰੀਅਲ :
ਕਾਰਗਿਲ ਯੁੱਧ ਵਿੱਚ ਸ਼ਹੀਦ ਹੋਏ ਜਵਾਨਾਂ ਦੀ ਯਾਦ ਵਿੱਚ ਕਾਰਗਿਲ ਦੇ ਇਲਾਕੇ (ਦਰਾਸ) ਤੋਂ 5 ਕਿਲੋਮੀਟਰ ਦੀ ਦੂਰੀ ’ਤੇ ਟਾਈਗਰ ਹਿੱਲਜ ਦੇ ਵਿਚਕਾਰ ਤੇ ਟੋਲੋਂਲਿੰਗ ਪਹਾੜੀਆਂ ਦੇ ਪੈਰਾਂ ਵਿੱਚ, ਭਾਰਤੀ ਫੌਜ ਦੁਆਰਾ ਉਪਰੋਕਤ ਸਮਾਰਕ ਉਸਾਰਿਆ ਗਿਆ ਹੈ। ਇਹ ਸਮਾਰਕ ਕਾਰਗਿਲ ਜਿੱਤ ਤੇ ਇਸ ਵਿੱਚ ਸ਼ਹੀਦ ਹੋਏ ਯੋਧਿਆਂ ਦੀ ਯਾਦ ਦਿਵਾਉਂਦੀ ਹੈ। ਇਸ ਦੇ ਗੇਟ ’ਤੇ ਮਾਖਨ ਲਾਲ ਚਤੁਰਵੇਦੀ ਦੀ ਕਵਿਤਾ, ‘‘ਪੁਸ਼ਪ ਕੀ ਅਭਿਲਾਸ਼ਾ” ਉਕਰਿਤ ਹੈ, ਤੇ ਅੰਦਰ ਵਿਸ਼ਾਲ ਆਕਾਰ ਦਾ ਤਿਰੰਗਾ ਲਗਾਇਆ ਗਿਆ ਹੈ, ਜੋ ਇਥੇ ਆਉਣ ਵਾਲਿਆਂ ਨੂੰ ਸੁਭਾਵਿਕ ਭਾਵੁਕ ਕਰ ਦਿੰਦਾ ਹੈ ਤੇ ਨਤਮਸਤਕ ਹੋਣ ਲਈ ਪ੍ਰੇਰਦਾ ਹੈ।

ਸੰਖੇਪ ਵਿੱਚ ਨਿੱਜੀ ਵਿਚਾਰ :
ਦੁਨੀਆਂ ਦੀ ਅਜਿਹੀ ਕੋਈ ਸਮੱਸਿਆ ਨਹੀਂ ਦਿਸਦਾ ਹੱਲ ਅਸੰਭਵ ਹੋਵੇ। ਜਿੱਥੇ ਸਮੱਸਿਆ ਹੈ, ਉਥੇ ਹੱਲ ਵੀ ਹੈ, ਉਹ ਗੱਲ ਵੱਖਰੀ ਹੈ ਕਿ ਕੁਝ ਉਲਝਨਾਂ ਦੇ ਹੱਲ ਲਈ ਵਕਤ ਤੇ ਕੁਝ ਅਤਿ ਵਿਸ਼ੇਸ਼ ਨੀਤੀਆਂ ਦੇ ਨਾਲ-ਨਾਲ ਵਾਰਤਾਲਾਪ ਦੀ ਲੰਬੀ ਲੜੀ, ਸੂਝ-ਬੂਝ ਤੇ ਠਰੰਮੇ ਦੀ ਲੋੜ ਪੈਂਦੀ ਹੈ। ਇਸਤੋਂ ਇਲਾਵਾ ਦੇਸ਼ ਚਲਾਉਣ ਵਾਲਿਆਂ ਅੰਦਰ, ਦੇਸ਼ ਪ੍ਰਤੀ ਸਦਭਾਵਨਾ, ਸੱਚੀ ਨਿਸ਼ਠਾ ਤੇ ਇਮਾਨਦਾਰੀ ਜ਼ਰੂਰੀ ਹੈ। ਸਾਡਾ ਦੇਸ਼ (ਹਿੰਦੁਸਤਾਨ) ਅਜ਼ਾਦ ਹੋਏ ਨੂੰ ਸੱਤਰ ਸਾਲ ਤੋਂ ਉਪਰ ਹੋ ਜਾਣ ’ਤੇ ਜੰਮੂ-ਕਸ਼ਮੀਰ ਦਾ ਮੁੱਦਾ ਊਠ ਦੇ ਬੁੱਲ੍ਹ ਵਾਂਗ ਲਟਕ ਰਿਹਾ ਹੈ, ਭਾਂਵੇ ਇਸ ਸਮੇਂ ਦੌਰਾਨ ਇੱਕ ਸੌ ਤੋਂ ਉਪਰ ਸਰਕਾਰਾਂ ਬਦਲ ਚੁੱਕੀਆਂ ਹਨ। ਇਸ ਮਸਲੇ ਦਾ ਹੱਲ ਕਢਣ ਲਈ ਬਹੁਤ ਜ਼ਿਆਦਾ ਮਸ਼ੱਕਤ ਦੀ ਲੋੜ ਹੈ, ਜਿਸ ਲਈ ਬਹੁਤ ਸਾਰਾ ਵਕਤ, ਮਾਨਸਿਕ ਸ਼ਕਤੀ, ਧਿਆਨ ਤੇ ਧਨ ਦੀ ਲੋੜ ਪੈਣੀ ਹੈ।

ਤੁਹਾਨੂੰ ਵੀ ਆਉਂਦਾ ਹੈ ਹੱਦ ਤੋਂ ਵੱਧ ਗੁੱਸਾ, ਤਾਂ ਅਪਣਾਓ ਇਹ ਤਰੀਕੇ

ਜਿਹੜੀ ਵੀ ਸਰਕਾਰ ਦੇ ਨੁਮਾਇੰਦੇ ਇਸ ਕੰਮ ਵਿੱਚ ਪੈ ਗਏ, ਉਹ ਆਪਣੇ ਨਿੱਜੀ ਵਪਾਰ, ਧੰਨ ਜਮਾਂਖੋਰੀ, ਭ੍ਰਿਸ਼ਟਾਚਾਰ ਆਦਿ ਜਿਹੇ ਜ਼ਰੂਰੀ ਕੰਮਾਂ ਨੂੰ ਵਕਤ ਕਿਵੇਂ ਦੇ ਸਕਣਗੇ? ਜਾਂ ਇਵੇਂ ਕਹਿ ਲਵੋ ,ਜੇ ਦੇਸ਼ ਦਾ ਧੰਨ ਇਨਾਂ ਮਸਲਿਆਂ ’ਤੇ ਖਰਚ ਕਰ ਦਿੱਤਾ ਤਾਂ ਨਿੱਜ ਵਾਸਤੇ ਕਿਥੋਂ ਬਚੇਗਾ ? ਅਜਿਹਾ ਕਰਨ ਨਾਲ ਕੀ ਹੋਵੇਗਾ? ਕੁਝ ਲੱਖ ਫੌਜੀ ਜਵਾਨਾਂ ਦੀਆਂ ਜਾਨਾਂ ਬਚਣਗੀਆਂ। ਮਾਂ ਬਾਪ ਦੇ ਪੁੱਤ ਪਤਨੀਆਂ ਦੇ ਪਤੀ ਤੇ ਭੈਣਾਂ ਭਰਾਵਾਂ ਦੇ ਭਰਾਵਾਂ ਦੀਆਂ ਅਜਾਈਂ ਜਾਣ ਵਾਲੀਆਂ  ਮਹਿਜ਼ ਕੁਝ ਕੁ ਜਾਨਾਂ ਹੀ ਬਚਾ ਸਕਾਂਗੇ ।ਇਸ ਤੋਂ ਇਲਾਵਾ ਕੀ ਹੋਵੇਗਾ? ,ਮੁਲਕ ਤਰੱਕੀ ਦੀ ਰਾਹ ਤੇ ਚਲੇਗਾ, ਬੱਚੇ ਪੜ ਲਿਖ ਕੇ ਰੋਜ਼ਗਾਰ ,ਗੁਣਾਤਮਕ ਪ੍ਰਸ਼ਾਸਨ ਤੇ ਭ੍ਰਿਸ਼ਟਾਚਾਰ ਵਰਗੇ ਘੁਣ ਤੋਂ ਨਿਜਾਤ ਦੀ ਮੰਗ ਕਰਨਗੇ । ਇਸਲਈ ਸਰਕਾਰ ਨੂੰ ਕੀ ਲੋੜ ਪਈ ਹੈ, ਵਧੀਆ ਪ੍ਰਸ਼ਾਸਨ ਦਵੇ,ਗਲੋਬਲ ਵਾਰਮਿੰਗ ਨਾਲ ਸਾਲ ਦਰ ਸਾਲ ਵਧਦੀ ਪਾਣੀ ਦੀ ਕਿੱਲਤ ਦਾ ਹੱਲ ਲੱਭੇ,ਹਰ ਸਾਲ ਹੜਾਂ ਨਾਲ ਹੋਣ ਵਾਲੇ ਜਾਨੀ ਤੇ ਮਾਲੀ ਨੁਕਸਾਨ ਦਾ ਸਮਾਧਾਨ ਕੱਢੇ, UN ਵਿਸ਼ਵ ਦੀ ਉਚਤਮ ਅਸੈਂਬਲੀ ਤੇ ਵਿਸ਼ਵ ਦੀ ਉਚਤਮ ਅਦਾਲਤ ਨਾਲ ਮੱਥਾ ਮਾਰਕੇ, ਦੇਸ਼ ਦੀਆਂ ਸੀਮਾਵਾਂ ਤਹਿ ਕਰਕੇ ਸ਼ਾਂਤੀ ਬਹਾਲ ਕਰੇ ? ਅਜਿਹਾ ਕਰਨ ਨਾਲ ਸਮੱਸਿਆਵਾਂ ਦਾ ਹੱਲ ਨਿੱਕਲ ਜਾਵੇਗਾ, ਮੁੱਦੇ ਨਾ ਹੋਣ ਕਾਰਣ ਸਰਕਾਰਾਂ ਤੇ ਪ੍ਰਸ਼ਾਸਨ, ਲੋਕਾਂ ਦਾ ਧਿਆਨ ਕਿਵੇਂ ਭਟਕਾ ਸਕੇਣਗੇ ?

ਤੁਸੀਂ ਵੀ ਹੋ ਟੈਟੂ ਬਣਵਾਉਣ ਦੇ ਸ਼ੌਕੀਨ ਤਾਂ ਇਨ੍ਹਾਂ ਖ਼ਾਸ ਗੱਲਾਂ ਦਾ ਰੱਖੋ ਧਿਆਨ

ਬਾਕੀ ਫਿਰ ਇਨ੍ਹਾਂ ਕਹਿਣਾ ਚਾਹਾਂਗੀ ਕਿ ਸਿਰਫ ਤਿਰੰਗਾ ਲਹਿਰਾ ਕੇ ਚੰਦ ਲਿਖੇ ਲਿਖਾਏ ਤੇ ਰਟੇ ਰਟਾਏ ਸ਼ਬਦਾਂ ਰਾਹੀਂ ਸਦੀਆਂ ਪੁਰਾਣੀ ਸ਼ਹੀਦਾਂ ਨੂੰ, ਸ਼ਰਧਾਂਜਲੀ ’ਤੇ ਆਪਣੀ ਪਿੱਠ ਥਾਪੜਨ ਵਾਲੀ ਗਲੀ ਸੜੀ ਪਰੰਪਰਾ ਨੂੰ ਛੱਡ ਕੇ, ਵਿਦੇਸ਼ੀ ਇਮਾਨਦਾਰੀ ਦੀ ਨੀਤੀ ਉਤੇ ਤੁਰਕੇ ਸਿਰਫ “ਕਾਰਗਿਲ ਵਿਜੇ ਸ੍ਰੀ”ਹੀ ਨਹੀਂ ਸਗੋਂ ਸਾਰੀਆਂ ਜਿੱਤਾਂ ਮਨਾਉਣੀਆਂ ਚਾਹੀਦੀਆਂ ਹਨ।

ਵਿਆਹ ਕਰਵਾਉਣ ਤੋਂ ਆਖਰ ਕਿਉਂ ਪਿੱਛੇ ਹਟਦੀਆਂ ਹਨ ਅੱਜ ਦੀਆਂ ਕੁੜੀਆਂ...


rajwinder kaur

Content Editor rajwinder kaur