ITI ਦੇ ਖੇਤਰ ਵਿਚ ਪੜ੍ਹਾਈ ਦੇ ਨਾਲ-ਨਾਲ ਇਸ ਤਰ੍ਹਾਂ ਪਾਓ ਰੁਜ਼ਗਾਰ ਦਾ ਮੌਕਾ

08/17/2020 3:00:03 PM

ਪ੍ਰੋ. ਜਸਵੀਰ ਸਿੰਘ
7743029901

ਹਰ ਇਨਸਾਨ ਆਪਣੀ ਜ਼ਿੰਦਗੀ ਵਿਚ ਕੁਝ ਅਜਿਹਾ ਕਰਨਾ ਚਾਹੁੰਦਾ ਹੈ, ਜਿਸ ਨਾਲ ਉਸ ਦੀ ਪਹਿਚਾਣ ਵੀ ਬਣੇ ਅਤੇ ਰੁਜ਼ਗਾਰ ਦਾ ਸਾਧਨ ਵੀ ਮਿਲ ਸਕੇ। ਅਜੋਕੀ ਤੇਜ਼ ਤਰਾਰ ਜ਼ਿੰਦਗੀ ਵਿਚ ਸਿੱਖਿਆ ਨੂੰ ਕਿੱਤਾਮੁਖੀ ਬਣਾਉਣਾ ਲਾਜ਼ਮੀ ਹੈ। ਜਿਸ ਦੇ ਮੱਦੇਨਜ਼ਰ ਦੁਨੀਆਂ ਭਰ ਵਿਚ ਸੌਟ-ਟਰਮ ਤੇ ਲੌਂਗ ਟਰਮ / ਸਰਟੀਫਾਈਡ ਕੋਰਸ ਕਰਵਾਏ ਜਾ ਰਹੇ ਹਨ। ਅੱਜ ਅਸੀਂ ਪੰਜਾਬ ਵਿਚ ਆਈ.ਟੀ.ਆਈ. ਦੇ ਕਿੱਤਾਮੁਖੀ ਕੋਰਸਾਂ ਬਾਰੇ ਵਿਚਾਰ ਕਰਾਂਗੇ।

ਆਈ.ਟੀ.ਆਈ. ਤੋਂ ਭਾਵ ਇੰਡਸਟ੍ਰੀਅਲ ਟ੍ਰੇਨਿੰਗ ਇੰਸਟੀਚਿਊਟ ਹੈ। ਜੋ ਕਿ 1950 ਵਿਚ ਸ਼ੁਰੂ ਹੋਇਆ ਅਤੇ ਇਹ ਮਨਿਸਟਰੀ ਆੱਫ਼ ਸਕਿੱਲ ਡਿਵੈਲਪਮੈਂਟ ਅਤੇ ਇੰਟਰਪ੍ਰੀਨਿਉਰਸ਼ਿਪ ਅਧੀਨ ਆਉਂਦਾ ਹੈ। ਆਈ.ਟੀ.ਆਈ. ਅਧੀਨ ਬਹੁਤ ਸਾਰੇ ਤਕਨੀਕੀ ਕੋਰਸਾਂ ਨੂੰ ਰੱਖਿਆ ਜਾਂਦਾ ਹੈ। ਜਿਸ ਵਿਚ ਕਰੀਬ ਛੇ ਮਹੀਨੇ ਤੋਂ ਦੋ ਸਾਲ ਜਾਂ ਕੁੱਝ ਕੁ ਵੱਧ ਦੇ ਸਮਾਂ ਅੰਤਰਾਲ ਵਾਲੇ ਕੋਰਸ ਆ ਜਾਂਦੇ ਹਨ। 

ਪੜ੍ਹੋ ਇਹ ਵੀ ਖਬਰ - ਭਾਰ ਵਧਾਉਣ ਜਾਂ ਘਟਾਉਣ ’ਚ ਮਦਦ ਕਰਦਾ ਹੈ ‘ਦੇਸੀ ਘਿਓ’, ਜਾਣਨ ਲਈ ਪੜ੍ਹੋ ਇਹ ਖਬਰ

● ਵੱਖ ਵੱਖ ਆਈ.ਟੀ.ਆਈ. ਕੋਰਸ : 
ਜੇਕਰ ਤੁਸੀਂ 8ਵੀਂ ਕਰਨ ਮਗਰੋਂ ਨੌਵੀਂ ਜਮਾਤ ਦੀ ਪੜ੍ਹਾਈ ਕਰਨ ਨਾਲੋਂ ਕੁੱਝ ਵੱਖਰਾ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਬਹੁਤ ਸਾਰੀਆਂ ਆਪਸ਼ਨਾ ਹਨ। ਜਿਵੇਂ - ਆਈ.ਟੀ.ਆਈ. ਕੋਰਸ ਜਾਂ ਸ਼ੌਰਟ-ਟਰਮ ਕੋਰਸ ਕਰਕੇ ਆਪਣਾ ਸਵੈ ਰੁਜ਼ਗਾਰ ਕਰ ਸਕਦੇ ਹੋ। 8ਵੀਂ ਜਮਾਤ ਪਾਸ ਕਰਕੇ ੳ) ਓਲਡਏਜ ਕੇਅਰ (ਬੁਢਾਪੇ ਦੀ ਸਾਂਭ ਸੰਭਾਲ) ਦਾ ਕੋਰਸ ਜਾਂ ਸੈਨੇਟਰੀ ਹਾਰਡਵੇਅਰ ਫਿਟਰ ਦਾ ਛੇ ਮਹੀਨੇ ਦਾ ਕਿੱਤਾ ਮੁਖੀ ਕੋਰਸ ਕਰ ਸਕਦੇ ਹੋ। 

ਇਸੇ ਤਰ੍ਹਾਂ ਪਲੰਬਰ ਦਾ ਕੋਰਸ, ਮਕੈਨਿਕ ਟਰੈਕਟਰ, ਵੁੱਡ ਵਰਕ (ਲੱਕੜ ਖਰਾਦ), ਖੇਡਾਂ ਦਾ ਸਮਾਨ ਬਣਾਉਣਾ, ਚਮੜੇ ਦਾ ਸਮਾਨ ਬਣਾਉਣਾ, ਕਟਾਈ ਸਿਲਾਈ, ਨੀਡਲ ਵਰਕ, ਵੈਲਡਰ (ਬਿਜਲੀ ਤੇ ਗੈਸ), ਕਾਰਪੇਂਟਰ, ਫਾਉਂਡਰੀਮੈਨ ਅਤੇ ਸੀਟ ਮੇਕਰ ਵਰਕਰ ਆਦਿ ਇਕ ਸਾਲਾ ਕੋਰਸ ਕੀਤੇ ਜਾ ਸਕਦੇ ਹਨ। ਜੇਕਰ ਦੋ ਸਾਲਾ ਕਿੱਤਾ ਕੋਰਸ ਦੀ ਗੱਲ ਕਰੀਏ ਤਾਂ ਵਾਇਰ ਮੈਨ ਅਤੇ ਪੇਂਟਰ (ਜਨਰਲ) ਆਦਿ ਕੋਰਸ ਕੀਤੇ ਜਾ ਸਕਦੇ ਹਨ।

ਪੜ੍ਹੋ ਇਹ ਵੀ ਖਬਰ - ਜੇਕਰ ਤੁਸੀਂ ਵੀ ਸਲਾਦ ‘ਚ ਖੀਰਾ ਤੇ ਟਮਾਟਰ ਇਕੱਠੇ ਖਾ ਰਹੇ ਹੋ ਤਾਂ ਹੋ ਜਾਓ ਸਾਵਧਾਨ, ਜਾਣੋ ਕਿਉਂ

10ਵੀਂ ਜਮਾਤ ਪਾਸ ਕਰ ਚੁੱਕੇ ਵਿਦਿਆਰਥੀਆਂ ਲਈ ਟੈਕਨੀਕਲ ਕੋਰਸ ਵਿਚਾਰੇ ਜਾ ਸਕਦੇ ਹਨ। ਟੈਕਨੀਕਲ ਕੋਰਸਾਂ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ । 
1) ਆਈ.ਟੀ.ਆਈ. 
2) ਡਿਪਲੋਮਾ
3) ਸ਼ੌਟ-ਟਰਮ ਕੋਰਸ

ਪੰਜਾਬ ਵਿਚ ਕਿੱਤੇ ਮੁੱਖੀ ਕੋਰਸ ਆਈ.ਟੀ.ਆਈ. ਸੰਸਥਾਵਾਂ ਵੱਲੋਂ ਵੱਖ-ਵੱਖ ਸੁਵਿਧਾਵਾਂ ਅਤੇ ਸਕੌਲਰਸ਼ਿੱਪਸ ਅਧੀਨ ਕਰਵਾਏ ਜਾਂਦੇ ਹਨ। ਜਿਸ ਵਿਚ ਇਕ ਸਾਲਾ ਕੋਰਸ ਹਨ :- ਸਟੈਨੋਗ੍ਰਾਫੀ ( ਅੰਗਰੇਜ਼ੀ ਅਤੇ ਪੰਜਾਬੀ) , ਕਟਿੰਗ ਟੇਲਰਿੰਗ, ਵੈਲਡਰ ,ਕੰਪਿਊਟਰ ਹਾਰਡਵੇਅਰ,  ਕਾਰਪੇਂਟਰ,  ਟਰੈਕਟਰ ਮਕੈਨਿਕ ਕੋਰਸ ਆਦਿ ਹਨ। ਇਸੇ ਤਰ੍ਹਾਂ ਦੋ ਸਾਲਾ ਡਿਪਲੋਮਾ ਕੋਰਸ ਹੈ।

ਪੜ੍ਹੋ ਇਹ ਵੀ ਖਬਰ - ਜੀਵਨ ਸਾਥੀ ਲਈ ਬਹੁਤ ਲੱਕੀ ਹੁੰਦੀਆਂ ਹਨ, ਇਸ ਅੱਖਰ ਦੀਆਂ ਕੁੜੀਆਂ, ਜਾਣੋ ਕਿਉਂ

ਕੁੱਝ ਜ਼ਰੂਰੀ ਨੁਕਤੇ :
1). ਆਈ.ਟੀ.ਆਈ. ਕੋਰਸ 8ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀ ਕਰ ਸਕਦੇ ਹਨ।
2). ਇਹ ਕੋਰਸ ਸਰਕਾਰੀ, ਅਰਧ-ਸਰਕਾਰੀ ਅਤੇ ਗ਼ੈਰ ਸਰਕਾਰੀ ਸੰਸਥਾਵਾਂ ਵਲੋਂ ਕਰਵਾਏ ਜਾਂਦੇ ਹਨ।
3). ਸਾਰੀਆਂ ਸਰਕਾਰੀ ਸੰਸਥਾਵਾਂ ਵਿਚ ਦਾਖ਼ਲਾ ਫੀਸਾਂ ਲਗਭਗ ਨਾ-ਮਾਤਰ ਹੀ ਹੁੰਦੀਆਂ ਹਨ।
4). ਆਈ.ਟੀ.ਆਈ. ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਥਿਊਰੀ ਨਾਲੋਂ ਪ੍ਰੈਕਟੀਕਲ ਵਰਕ ਜ਼ਿਆਦਾ ਕਰਵਾਇਆ ਜਾਂਦਾ ਹੈ।
5). ਆਈ.ਟੀ.ਆਈ. ਸੰਸਥਾ ਵਿਚ ਦਾਖ਼ਲਾ ਲੈਣਾ ਬਹੁਤ ਆਸਾਨ ਹੈ, ਜਿਸ ਲਈ ਆਨ-ਲਾਈਨ ਫਾਰਮ ਭਰਿਆ ਜਾ ਸਕਦਾ ਹੈ। ਤੁਸੀਂ ਦਾਖ਼ਲਾ ਫਾਰਮ ਭਰਨ ਲਈ www.itipunhab.nic.in 'ਤੇ ਲਾਗਿਨ ਕਰ ਸਕਦੇ ਹੋ।
6). ਸਰਕਾਰੀ ਆਈ.ਟੀ.ਆਈ. ਸੰਸਥਾਵਾਂ ਵਿਚ ਬੱਸ ਪਾਸ / ਰੇਲਵੇ ਪਾਸ ਦੀ ਸਹੂਲਤ ਵੀ ਪ੍ਰਦਾਨ ਕੀਤੀ ਜਾਂਦੀ ਹੈ।
7). ਇਨ੍ਹਾਂ ਸੰਸਥਾਵਾਂ ਵਿਚ ਘੱਟ ਗਿਣਤੀ, ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ ਪਰਿਵਾਰਾਂ ਦੇ ਬੱਚਿਆਂ ਨੂੰ ਸਕਾਲਰਸ਼ਿਪ ਵੀ ਦਿੱਤੀ ਜਾਂਦੀ ਹੈ।

ਪੜ੍ਹੋ ਇਹ ਵੀ ਖਬਰ - ਸਵੇਰੇ ਉੱਠਦੇ ਸਾਰ ਸਭ ਤੋਂ ਪਹਿਲਾਂ ਕਰੋ ਇਹ ਕੰਮ, ਫਿਰ ਹੋਣਗੇ ਕਈ ਫਾਇਦੇ

ਆਈ.ਟੀ.ਆਈ. ਵਿਚ ਦਾਖ਼ਲਾ ਕਿਵੇਂ ਲਈਏ ?
ਆਈ.ਟੀ.ਆਈ. ਵਿਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਪਹਿਲਾਂ ਆਨ-ਲਾਈਨ ਦਾਖ਼ਲਾ ਨੋਟਿਸ ਚੰਗੀ ਤਰ੍ਹਾਂ ਪੜ੍ਹ ਲੈਣਾ ਚਾਹੀਦਾ ਹੈ। ਇਸੇ ਨਾਲ ਜ਼ਰੂਰੀ ਮਿਤੀਆਂ ਅਤੇ ਸਮਾਂ ਸਾਰਣੀ ਨੋਟ ਕਰ ਲੈਣੀ ਲਾਜ਼ਮੀ ਹੋਵੇਗੀ। ਨਿਸ਼ਚਿਤ ਮਿਤੀ ਅਨੁਸਾਰ ਵਿਦਿਆਰਥੀ ਆਪਣੀ online Registration, Document Verification, Online Choice Filling ਕਰਵਾ ਲੈਣ ਅਤੇ ਰਿਜ਼ਲਟ ਡਿਕਲੇਰੇਸ਼ਨ ਵਾਲੇ ਦਿਨ ਚੁਣੀ ਗਈ ਸੰਸਥਾ ਵਿਚ ਪਹੁੰਚ ਕੇ ਆਪਣੀ ਸੀਟ ਸੰਬੰਧੀ ਜਾਣਕਾਰੀ ਪ੍ਰਾਪਤ ਕਰਨ। ਡਾਕੂਮੈਂਟਸ ਵੈਰੀਫਿਕੇਸ਼ਨ ਲਈ ਤੁਹਾਨੂੰ ਆਪਣੇ ਅਸਲ ਦਸਤਾਵੇਜ਼ ਅਤੇ ਉਨ੍ਹਾਂ ਦੀ ਇਕ ਇਕ ਕਾਪੀ ਨਾਲ ਲਿਆਉਣੀ ਜ਼ਰੂਰੀ ਹੁੰਦੀ ਹੈ। ਡਾਕੂਮੈਂਟ ਵੈਰੀਫਿਕੇਸ਼ਨ ਦੀ ਫੀਸ ਲਗਭਗ 100 ਰੁਪਏ ਹੁੰਦੀ ਹੈ। 

ਪੜ੍ਹੋ ਇਹ ਵੀ ਖਬਰ - ਆਯੁਰਵੈਦ ਮੁਤਾਬਕ: ਰਾਤ ਦੇ ਸਮੇਂ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ, ਹੋ ਸਕਦੈ ਨੁਕਸਾਨ 

ਨੱਥੀ ਕੀਤੇ ਜਾਣ ਵਾਲੇ ਸਰਟੀਫਿਕੇਟ
1). 8ਵੀਂ ਜਮਾਤ ਦਾ ਸਰਟੀਫਿਕੇਟ (ਜੇ 8ਵੀਂ ਆਧਾਰਿਤ ਟ੍ਰੇਡ ਵਿੱਚ ਦਾਖ਼ਲਾ ਲੈਣਾਂ ਹੋਵੇ ਤਾਂ)
2). 10ਵੀਂ ਦਾ ਸਰਟੀਫਿਕੇਟ
3). 12ਵੀਂ ਦਾ ਸਰਟੀਫਿਕੇਟ ( ਜੇਕਰ ਹੋਵੇ ਤਾਂ )
4). ਚਰਿੱਤਰ ਪ੍ਰਮਾਣ ਪੱਤਰ
5). ਰੈਜ਼ੀਡੈਂਟਸਰਟੀਫਿਕੇਟ ਜਾਂ ਜਨਮ ਸਰਟੀਫਿਕੇਟ
6). ਜੇ ਵਿਦਿਆਰਥੀ ਸਡਿਊਲ ਕਾਸਟ ਜਾਂ ਬੀ.ਸੀ. ਜਾਤੀ ਨਾਲ ਸੰਬੰਧਿਤ ਹੈ ਤਾਂ ਆਪਣੀ ਜਾਤੀ ਦਾ ਸਰਟੀਫਿਕੇਟ।
7). ਬੈਂਕ ਅਕਾਊਂਟ ਦੀ ਕਾਪੀ
8). ਆਧਾਰ ਕਾਰਡ ਦੀ ਫੋਟੋ ਕਾਪੀ
9). ਦੋ ਪਾਸਪੋਰਟ ਸਾਈਜ਼ ਫੋਟੋਗ੍ਰਾਫ
10). ਜੇਕਰ ਵਿਦਿਆਰਥੀ ਸਡਿਊਲ ਕਾਸਟ ਨਾਲ ਸੰਬੰਧਿਤ ਹੈ ਅਤੇ ਮਾਪੇ / ਗਾਰਡੀਅਨ ਦੀ ਸਾਲਾਨਾ ਆਮਦਨ 2.5 ਲੱਖ ਤੋਂ ਘੱਟ ਹੈ ਤਾਂ ਉਹ ਦਾਖ਼ਲੇ ਸਮੇਂ ਆਮਦਨ ਸੰਬੰਧੀ ਇਨਕਮ ਸਰਟੀਫਿਕੇਟ ਲੈ ਕੇ ਜਾਣ, ਤਾਂ ਕਿ ਉਨ੍ਹਾਂ ਦੀ ਟਿਊਸ਼ਨ ਫੀਸ ਮਕਾਫ਼ ਹੋ ਸਕੇ।
11). ਮਾਤਾ/ਪਿਤਾ ਦੇ ਆਧਾਰ ਕਾਰਡ ਦੀ ਕਾਪੀ

ਪੜ੍ਹੋ ਇਹ ਵੀ ਖਬਰ - ਆਸਟ੍ਰੇਲੀਆ ਤੇ UK ਵਾਂਗ ਵਿਦਿਆਰਥੀ ਦਾ ਸਪਾਊਸ ਵੀ ਕੈਨੇਡਾ ਜਾ ਸਕਦਾ ਹੈ ਨਾਲ

● ਅਪਡੇਟ ਜਾਣਕਾਰੀ ਲਈ itipunjab.nic.in 'ਤੇ ਲਾਗਿਨ ਕਰ ਸਕਦੇ ਹੋ।
ਆਈ.ਟੀ.ਆਈ. ਕੋਰਸ ਕਰਨ ਉਪਰੰਤ ਤੁਸੀਂ ਆਰਮੀ ਦੇ ਟੈਕਨੀਕਲ ਵਿੰਗ ( ਜਿਵੇਂ : ਵੈਲਡਰ, ਫਿਟਰ, ਪਲੰਬਰ, ਇਲੈਕਟ੍ਰੀਸ਼ਅਨ, ਕਾਰਪੇਂਟਰ, ਹੇਅਰ ਕਟਰ ਅਤੇ ਡਰੈੱਸ ਡਿਜ਼ਾਈਨਰ ਆਦਿ)  ਵਿਚ ਆਪਣੀਆਂ ਸੇਵਾਵਾਂ ਕਰੀਬ 20000/- ਤੋਂ 25,000/- ਤੱਕ ਦੀ ਤਨਖ਼ਾਹ 'ਤੇ ਦੇ ਸਕਦੇ ਹੋ। ਇਸੇ ਤਰ੍ਹਾਂ ਰੇਲਵੇ ਵਿਚ ਵੀ ਤਕਰੀਬਨ ਇਹੀ ਪੇ-ਸਕੇਲ ਨਿਯਤ ਹੁੰਦਾ ਹੈ। ਮਸਲਨ, ਤੁਸੀਂ ਆਪਣੇ ਹੁਨਰ ਦਾ ਆਪ ਮੁੱਲ ਪਵਾਉਣਾ ਹੁੰਦਾ ਹੈ ਜਿੰਨ੍ਹੀ ਤੁਹਾਡੇ ਹੱਥ ਵਿਚ ਸਫ਼ਾਈ ਤੇ ਕਲਾ ਹੋਵੇਗੀ ਉਨ੍ਹਾਂ ਹੀ ਵਧੀਆ ਰੁਜ਼ਗਾਰ ਹਾਸਲ ਕਰ ਸਕਦੇ ਹੋ।


rajwinder kaur

Content Editor

Related News