ਵਤਨ ਲਈ ਜਜ਼ਬਾ ਰੱਖਦੇ ਨੌਜਵਾਨਾਂ ਦਾ ਮੰਚ ਭਾਰਤੀ ਫੌਜ, ਜਾਣੋ ਕਿਵੇਂ ਬਣੀਏ ਇਸ ਦਾ ਹਿੱਸਾ

08/21/2020 12:05:20 PM

ਇੰਸ. ਗੁਰਪ੍ਰੀਤ ਸਿੰਘ ਚੰਬਲ
ਜ਼ਿਲ੍ਹਾ ਸੈਨਿਕ ਬੋਰਡ, ਪਟਿਆਲਾ
98881-40052

ਹਰ ਸਾਲ ਭਾਰਤ ਸਰਕਾਰ ਦੁਆਰਾ ਦੇਸ਼ ਦੀ ਸੁਰੱਖਿਆ ਲਈ ਸਾਰੇ ਸੂਬਿਆਂ ਵਿੱਚੋਂ ਅਨੁਪਾਤਕ ਵੰਡ ਦੇ ਆਧਾਰ 'ਤੇ ਜਵਾਨਾਂ ਦੀ ਫੌਜ ਵਿੱਚ ਭਰਤੀ ਕੀਤੀ ਜਾਂਦੀ ਹੈ। ਇਸ ਨੂੰ ਫੌਜੀ ਰੈਲੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਦੇਸ਼ ਦੀ ਆਨ-ਬਾਨ-ਸ਼ਾਨ ਨੂੰ ਬਹਾਲ ਰੱਖਣ ਲਈ ਸਭ ਤੋਂ ਵੱਧ ਜ਼ਿੰਮੇਵਾਰੀ ਸਰਹੱਦ ਉੱਪਰ ਤਾਇਨਾਤ ਰਾਖਿਆਂ ਦੀ ਹੁੰਦੀ ਹੈ। ਇਨ੍ਹਾਂ ਨੂੰ ਹਰ ਪੱਖੋਂ ਸ਼ਕਤੀਸ਼ਾਲੀ ਬਣਾਉਣਾ, ਲੋੜੀਂਦਾ ਸਾਜੋ-ਸਮਾਨ ਮੁਹੱਈਆ ਕਰਵਾਉਣਾ ਅਤੇ ਆਧੁਨਿਕ ਹਥਿਆਰਾਂ ਨਾਲ ਲੈਸ ਕਰਨਾ ਸਾਡੇ ਦੇਸ਼ ਦੀ ਸਰਕਾਰ ਦਾ ਮੁੱਢਲਾ ਫਰਜ਼ ਹੈ। ਇਸ ਤੋਂ ਇਲਾਵਾ ਦੇਸ਼ ਦੀ ਜਨਤਾ ਦਾ ਸਹਿਯੋਗ ਸਾਡੇ ਜਵਾਨਾਂ ਵਿੱਚ ਦੇਸ਼ ਦੀ ਸੁਰੱਖਿਆ ਲਈ ਜਜ਼ਬੇ ਦੀ ਭਾਵਨਾ ਨੂੰ ਪੈਦਾ ਕਰਦਾ ਹੈ।

ਪੜ੍ਹੋ ਇਹ ਵੀ ਖਬਰ - ਕੀ ਤੁਹਾਡੀ ਜੀਭ ਦਾ ਰੰਗ ਬਦਲ ਰਿਹੈ ਤਾਂ ਤੁਸੀਂ ਇਸ ਸਮੱਸਿਆ ਦੇ ਹੋ ਰਹੇ ਹੋ ਸ਼ਿਕਾਰ, ਪੜ੍ਹੋ ਇਹ ਖਬਰ

ਭਾਰਤੀ ਫੌਜ ਵੱਲੋਂ ਭਰਤੀ ਪ੍ਰਕਿਰਿਆ ਲਈ ਵੈੱਬਸਾਈਟ www.joinindianarmy.nic.in 'ਤੇ ਆਪਣਾ ਇੱਕ ਪੋਰਟਲ ਤਿਆਰ ਕੀਤਾ ਗਿਆ ਹੈ। ਇਸ ਪੋਰਟਲ ਤੇ ਰਜਿਸਟ੍ਰੇਸ਼ਨ ਕਰਨ ਉਪਰੰਤ ਹੀ ਉਮੀਦਵਾਰ ਭਾਰਤੀ ਫੌਜ ਵਿੱਚ ਭਰਤੀ ਪ੍ਰਕਿਰਿਆ ਦੇ ਯੋਗ ਸਮਝਿਆ ਜਾਂਦਾ ਹੈ। ਇਸ ਪੋਰਟਲ 'ਤੇ ਉਮੀਦਵਾਰ ਵੱਲੋਂ ਭਰਤੀ ਹੋਣ ਲਈ ਸਰੀਰਕ ਮਾਪਦੰਡ, ਵਿੱਦਿਅਕ ਯੋਗਤਾ, ਰਿਲੇਸ਼ਨ ਸਬੰਧੀ ਦਸਤਾਵੇਜ਼ (ਐੱਲ.ਡੀ.ਸੀ.), ਰਿਹਾਇਸ਼ ਸਬੰਧੀ ਦਸਤਾਵੇਜ਼ ਅਤੇ ਜਾਤੀ ਨਾਲ ਸੰਬੰਧਤ ਦਸਤਾਵੇਜ਼ ਆਦਿ ਦੀ ਸੂਚਨਾ ਭਰੀ ਜਾਂਦੀ ਹੈ। ਫੌਜ ਵਿੱਚ ਕਮਿਸ਼ਨ ਅਫਸਰ ਬਣਨ ਤੋਂ ਇਲਾਵਾ ਜੇਕਰ ਮੁੱਢਲੇ ਪੱਧਰ 'ਤੇ ਭਰਤੀ ਹੋਣ ਦੀ ਗੱਲ ਕਰੀਏ ਤਾਂ ਜਨਰਲ ਡਿਊਟੀ ਸਿਪਾਹੀ (ਜੀ.ਡੀ.), ਸੋਲਜਰ ਟੈਕਨੀਕਲ (ਈ.ਐੱਮ.ਈ.), ਨਰਸਿੰਗ ਅਸਿਸਟੈਂਟ (ਏ.ਐੱਮ.ਸੀ), ਟ੍ਰੇਡਮੈਨ ਅਤੇ ਸੋਲਜਰ ਕਲਰਕ/ਸਟੋਰਕੀਪਰ ਟੈਕਨੀਕਲ (ਐੱਸ.ਕੇ.ਟੀ.) ਦੇ ਤੌਰ 'ਤੇ ਭਰਤੀ ਹੋਇਆ ਜਾ ਸਕਦਾ ਹੈ।

ਪੜ੍ਹੋ ਇਹ ਵੀ ਖਬਰ - ਚਿਹਰੇ ਨੂੰ ਗਲੋਇੰਗ ਅਤੇ ਬੇਦਾਗ ਬਿਊਟੀ ਪਾਉਣ ਲਈ ਕਰੋ ਇਹ ਫੈਸ਼ੀਅਲ, ਜਾਣੋ ਕਿਵੇਂ

ਜਨਰਲ ਡਿਊਟੀ ਸਿਪਾਹੀ  
ਜਨਰਲ ਡਿਊਟੀ ਸਿਪਾਹੀ (ਜੀ.ਡੀ.) ਲਈ ਭਰਤੀ ਵੇਲੇ ਉਮਰ ਹੱਦ 17 ਸਾਲ 6 ਮਹੀਨੇ ਤੋਂ 21 ਸਾਲ ਤੱਕ ਨਿਸ਼ਚਿਤ ਕੀਤੀ ਗਈ ਹੈ, ਕੱਦ ਘੱਟੋ-ਘੱਟ 170 ਸੈਂਟੀਮੀਟਰ (5 ਫੁੱਟ 7 ਇੰਚ) ਲਾਜ਼ਮੀ ਹੈ, ਇਸ ਤੋਂ ਵੱਧ ਹੋਵੇ ਤਾਂ ਚੰਗਾ ਹੈ। ਛਾਤੀ ਬਿਨਾਂ ਫੁਲਾਏ 77 ਸੈਂਟੀਮੀਟਰ ਅਤੇ ਫੁਲਾ ਕੇ 82 ਸੈਂਟੀਮੀਟਰ ਅਤੇ ਭਾਰ ਘੱਟੋ-ਘੱਟ 50 ਕਿਲੋਗ੍ਰਾਮ ਹੋਣਾ ਚਾਹੀਦਾ ਹੈ। ਜਨਰਲ ਡਿਊਟੀ ਸਿਪਾਹੀ (ਜੀ.ਡੀ.) ਲਈ ਵਿੱਦਿਅਕ ਯੋਗਤਾ ਘੱਟੋ-ਘੱਟ 10ਵੀਂ ਪਾਸ ਹੈ। 10ਵੀਂ ਘੱਟੋ-ਘੱਟ 45 ਫੀਸਦੀ ਨੰਬਰਾਂ ਨਾਲ ਪਾਸ ਹੋਵੇ ਅਤੇ ਹਰ ਵਿਸ਼ੇ ਵਿੱਚ ਘੱਟੋ-ਘੱਟ 33 ਫੀਸਦੀ ਨੰਬਰ ਲਾਜ਼ਮੀ ਹੋਣ।

PunjabKesari

ਪੜ੍ਹੋ ਇਹ ਵੀ ਖਬਰ - ਕੈਨੇਡਾ ’ਚ ਪੜ੍ਹਾਈ ਤੋਂ ਬਾਅਦ ਪੱਕੇ ਹੋਣ ਦੇ ਰਾਹ ਦਾ ਮਜਬੂਤ ਪੁਲ ਹੈ ‘ਪੋਸਟ ਗ੍ਰੈਜੂਏਟ ਵਰਕ ਪਰਮਿਟ’

ਸੋਲਜਰ ਟੈਕਨੀਕਲ
ਸੋਲਜਰ ਟੈਕਨੀਕਲ (ਈ.ਐੱਮ.ਈ.) ਭਰਤੀ ਹੋਣ ਲਈ ਵਿੱਦਿਅਕ ਯੋਗਤਾ 12ਵੀਂ ਜਮਾਤ ਵਿਗਿਆਨ ਗਰੁੱਪ ਵਿੱਚ ਘੱਟੋ-ਘੱਟ 50 ਫੀਸਦੀ ਨੰਬਰਾਂ ਨਾਲ ਪਾਸ ਹੋਵੇ। ਹਰ ਇੱਕ ਵਿਸ਼ੇ ਵਿੱਚ ਘੱਟੋ-ਘੱਟ 40 ਫੀਸਦੀ ਨੰਬਰ ਹੋਣੇ ਲਾਜ਼ਮੀ ਹਨ। 12ਵੀਂ ਜਮਾਤ ਅੰਗਰੇਜ਼ੀ, ਹਿਸਾਬ, ਫਿਜੀਕਸ ਅਤੇ ਕੈਮਿਸਟਰੀ ਦੇ ਵਿਸ਼ੇ ਨਾਲ ਪਾਸ ਹੋਣੀ ਚਾਹੀਦੀ ਹੈ। ਸੋਲਜਰ ਟੈਕਨੀਕਲ (ਈ.ਐੱਮ.ਈ.) ਭਾਰਤੀ ਫੌਜ ਨਾਲ ਸਬੰਧਤ ਹਰ ਤਰ੍ਹਾਂ ਦੇ ਮਕੈਨੀਕਲ ਵਿਭਾਗਾਂ (ਜਿਵੇਂ ਹਥਿਆਰਾਂ, ਆਵਾਜਾਈ ਸਾਧਨਾਂ, ਤੋਪਖਾਨੇ) ਵਿੱਚ ਤਕਨੀਕੀ ਫੌਜੀਆਂ ਵਜੋਂ ਕੰਮ ਕਰਦੇ ਹਨ।  

ਪੜ੍ਹੋ ਇਹ ਵੀ ਖਬਰ - ਗਣੇਸ਼ ਜੀ ਦੀਆਂ ਵੱਖ-ਵੱਖ ਮੂਰਤੀਆਂ ਦੇ ਜਾਣੋ ਅਰਥ, ਮੂਰਤੀ ਸਥਾਪਨਾ 'ਤੇ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

ਨਰਸਿੰਗ ਅਸਿਸਟੈਂਟ
ਨਰਸਿੰਗ ਅਸਿਸਟੈਂਟ (ਏ.ਐੱਮ.ਸੀ.)  ਭਰਤੀ ਹੋਣ ਲਈ ਵਿੱਦਿਅਕ ਯੋਗਤਾ 12ਵੀਂ ਜਮਾਤ ਵਿਗਿਆਨ ਗਰੁੱਪ ਵਿੱਚ ਘੱਟੋ-ਘੱਟ 50 ਫੀਸਦੀ ਨੰਬਰਾਂ ਨਾਲ ਪਾਸ ਹੋਵੇ। ਹਰ ਇੱਕ ਵਿਸ਼ੇ ਵਿੱਚ ਘੱਟੋ-ਘੱਟ 40 ਫੀਸਦੀ ਨੰਬਰ ਹੋਣੇ ਲਾਜ਼ਮੀ ਹਨ। 12ਵੀਂ ਜਮਾਤ ਅੰਗਰੇਜ਼ੀ, ਫਿਜੀਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਵਿਸ਼ੇ ਨਾਲ ਪਾਸ ਹੋਣੀ ਚਾਹੀਦੀ ਹੈ। ਨਰਸਿੰਗ ਅਸਿਸਟੈਂਟ (ਏ.ਐਮ.ਸੀ.) ਭਾਰਤੀ ਫੌਜ ਨਾਲ ਸਬੰਧਤ ਹਸਪਤਾਲਾਂ ਵਿੱਚ ਡਾਕਟਰਾਂ ਦੇ ਸਹਾਇਕ ਵਜੋਂ ਕੰਮ ਕਰਦੇ ਹਨ।

ਟ੍ਰੇਡਮੈਨ
ਟ੍ਰੇਡਮੈਨ ਵਜੋਂ ਵੀ ਵੱਖ-ਵੱਖ ਕਿੱਤਿਆਂ ਨਾਲ ਸਬੰਧਤ ਮੁਹਾਰਤ ਹਾਸਿਲ ਨੌਜਵਾਨ ਭਰਤੀ ਹੋ ਸਕਦੇ ਹਨ। ਟ੍ਰੇਡਮੈਨ ਵਿੱਚ ਦਰਜੀ, ਨਾਈ, ਧੋਬੀ, ਸਪੈਸ਼ਲ ਕੁੱਕ, ਸਰਵਿੰਗ ਵੇਟਰ ਆਦਿ ਆਉਂਦੇ ਹਨ। ਜੇਕਰ ਉਮੀਦਵਾਰ ਕੋਲ ਕਿੱਤੇ ਨਾਲ ਸਬੰਧਤ ਕੋਰਸ ਦਾ ਸਰਟੀਫਿਕੇਟ ਹੋਵੇ ਤਾਂ ਇਹ ਉਸ ਲਈ ਸਹਾਇਕ ਸਿੱਧ ਹੁੰਦਾ ਹੈ। ਭਰਤੀ ਹੋਣ ਤੋਂ ਬਾਅਦ ਸਬੰਧਿਤ ਕਿੱਤੇ (Trade Work) ਬਾਰੇ ਫੌਜ ਵੱਲੋਂ ਸਾਰੀ ਟ੍ਰੇਨਿੰਗ ਦਿੱਤੀ ਜਾਂਦੀ ਹੈ।

ਪੜ੍ਹੋ ਇਹ ਵੀ ਖਬਰ - ਸ਼ਾਨੋ ਸ਼ੌਕਤ ਵਾਲੀ ਜ਼ਿੰਦਗੀ ਜਿਉਣਾ ਚਾਹੁੰਦੇ ਹਨ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਗੱਲਾਂ

ਸੋਲਜਰ ਟੈਕਨੀਕਲ (ਈ.ਐੱਮ.ਈ.), ਨਰਸਿੰਗ ਅਸਿਸਟੈਂਟ (ਏ.ਐੱਮ.ਸੀ.), ਟ੍ਰੇਡਮੈਨ ਭਰਤੀ ਹੋਣ ਵੇਲੇ ਉਮਰ ਹੱਦ 17 ਸਾਲ 6 ਮਹੀਨੇ ਤੋਂ 23 ਸਾਲ ਤੱਕ ਨਿਸ਼ਚਿਤ ਹੈ। ਸਰੀਰਕ ਮਾਪਦੰਡ ਕੱਦ ਘੱਟੋ-ਘੱਟ 170 ਸੈਂਟੀਮੀਟਰ (5 ਫੁੱਟ 7 ਇੰਚ) ਲਾਜ਼ਮੀ ਹੈ,ਇਸ ਤੋਂ ਵੱਧ ਹੋਵੇ ਤਾਂ ਚੰਗਾ ਹੈ। ਛਾਤੀ ਬਿਨਾਂ ਫੁਲਾਏ 77 ਸੈਂਟੀਮੀਟਰ ਅਤੇ ਫੁਲਾ ਕੇ 82 ਸੈਂਟੀਮੀਟਰ ਅਤੇ ਭਾਰ ਘੱਟੋ-ਘੱਟ 50 ਕਿਲੋਗ੍ਰਾਮ ਹੋਣਾ ਚਾਹੀਦਾ ਹੈ।

PunjabKesari

ਸੋਲਜਰ ਕਲਰਕ/ਸਟੋਰ-ਕੀਪਰ-ਟੈਕਨੀਕਲ
ਸੋਲਜਰ ਕਲਰਕ/ਸਟੋਰ-ਕੀਪਰ-ਟੈਕਨੀਕਲ (ਐੱਸ.ਕੇ.ਟੀ.) ਫੌਜ ਦੇ ਵੱਖ-ਵੱਖ ਵਿਭਾਗਾਂ ਵਿੱਚ ਦਫਤਰੀ ਕੰਮ-ਕਾਜ ਦਾ ਲੇਖਾ-ਜੋਖਾ ਕਰਨ ਲਈ ਅਤੇ ਹਰ ਤਰ੍ਹਾਂ ਦੇ ਲੋੜੀਂਦੇ ਸਾਜੋ-ਸਮਾਨ ਦੀ ਸਾਂਭ-ਸੰਭਾਲ ਰੱਖਣ ਲਈ ਭਰਤੀ ਕੀਤੇ ਜਾਂਦੇ ਹਨ। ਸੋਲਜਰ ਕਲਰਕ/ਸਟੋਰ-ਕੀਪਰ-ਟੈਕਨੀਕਲ (ਐੱਸ.ਕੇ.ਟੀ.) ਭਰਤੀ ਹੋਣ ਲਈ ਵਿੱਦਿਅਕ ਯੋਗਤਾ 12ਵੀਂ ਜਮਾਤ ਆਰਟਸ, ਕਾਮਰਸ ਜਾਂ ਵਿਗਿਆਨ ਗਰੁੱਪ ਵਿੱਚ ਘੱਟੋ-ਘੱਟ 60 ਫੀਸਦੀ ਨੰਬਰਾਂ ਨਾਲ ਪਾਸ ਹੋਵੇ। ਹਰ ਇੱਕ ਵਿਸ਼ੇ ਵਿੱਚ ਘੱਟੋ-ਘੱਟ 50 ਪ੍ਰਤੀਸ਼ਤ ਨੰਬਰ ਹੋਣੇ ਲਾਜ਼ਮੀ ਹਨ। 12ਵੀਂ ਜਮਾਤ ਅੰਗਰੇਜ਼ੀ, ਹਿਸਾਬ, ਬੁੱਕ ਕੀਪਿੰਗ ਦੇ ਵਿਸ਼ੇ ਨਾਲ ਪਾਸ ਹੋਣੀ ਚਾਹੀਦੀ ਹੈ।

ਪੜ੍ਹੋ ਇਹ ਵੀ ਖਬਰ - ਸਿਰ ਦਰਦ ਅਤੇ ਤਣਾਅ ਸਣੇ ਇਨ੍ਹਾਂ ਬੀਮਾਰੀਆਂ ਤੋਂ ਨਿਜ਼ਾਤ ਦਿਵਾਉਂਦਾ ਹੈ ‘ਤੁਲਸੀ ਵਾਲਾ ਦੁੱਧ’

ਸੋਲਜਰ ਕਲਰਕ/ਸਟੋਰ-ਕੀਪਰ-ਟੈਕਨੀਕਲ (ਐੱਸ.ਕੇ.ਟੀ.) ਸਰੀਰਕ ਮਾਪਦੰਡ ਕੱਦ ਘੱਟੋ-ਘੱਟ 162 ਸੈਂਟੀਮੀਟਰ (5 ਫੁੱਟ 2 ਇੰਚ) ਲਾਜ਼ਮੀ ਹੈ,ਇਸ ਤੋਂ ਵੱਧ ਹੋਵੇ ਤਾਂ ਚੰਗਾ ਹੈ। ਛਾਤੀ ਬਿਨਾਂ ਫੁਲਾਏ 77 ਸੈਂਟੀਮੀਟਰ ਅਤੇ ਫੁਲਾ ਕੇ 82 ਸੈਂਟੀਮੀਟਰ ਅਤੇ ਭਾਰ ਘੱਟੋ-ਘੱਟ 50 ਕਿਲੋਗ੍ਰਾਮ ਹੋਣਾ ਚਾਹੀਦਾ ਹੈ।

ਪ੍ਰੀਖਿਆ

ਪਹਿਲਾ ਪੜਾਅ
ਜਨਰਲ ਡਿਊਟੀ ਸਿਪਾਹੀ (ਜੀ.ਡੀ.), ਸੋਲਜਰ ਟੈਕਨੀਕਲ (ਈ.ਐੱਮ.ਈ.), ਨਰਸਿੰਗ ਅਸਿਸਟੈਂਟ (ਏ.ਐੱਮ.ਸੀ), ਟ੍ਰੇਡਮੈਨ, ਸੋਲਜਰ ਕਲਰਕ/ਸਟੋਰਕੀਪਰ ਟੈਕਨੀਕਲ (ਐੱਸ.ਕੇ.ਟੀ.), ਆਦਿ ਸਾਰੇ ਵਰਗਾਂ ਲਈ ਪਹਿਲੇ ਪੜਾਅ ਵਿੱਚ ਸਰੀਰਕ ਯੋਗਤਾ ਪ੍ਰੀਖਿਆ ਆਉਂਦੀ ਹੈ। ਜਿਸ ਤਹਿਤ ਉਮੀਦਵਾਰ ਨੂੰ 1600 ਮੀਟਰ ਦੌੜ (1.6 km Running) 5 ਮਿੰਟ 15 ਸਕਿੰਟ ਤੋਂ 05 ਮਿੰਟ 45 ਸਕਿੰਟ ਵਿੱਚ ਪੂਰੀ ਕਰਨੀ ਹੁੰਦੀ ਹੈ। 05 ਮਿੰਟ 15 ਸਕਿੰਟ ਤੋਂ 30 ਸਕਿੰਟ ਵਿੱਚ ਦੌੜ ਕੱਢਣ ਵਾਲੇ ਦੇ ਮੈਰਿਟ ਵਿੱਚ 60 ਨੰਬਰ ਗਿਣੇ ਜਾਂਦੇ ਹਨ ਅਤੇ 5 ਮਿੰਟ 15 ਸਕਿੰਟ ਤੋਂ ਮਿੰਟ 45 ਸਕਿੰਟ ਵਿੱਚ ਦੌੜ ਕੱਢਣ ਵਾਲੇ ਦੇ ਮੈਰਿਟ ਵਿੱਚ 40 ਨੰਬਰ ਗਿਣੇ ਜਾਂਦੇ ਹਨ।

ਪੜ੍ਹੋ ਇਹ ਵੀ ਖਬਰ - ਜੇਕਰ ਤੁਸੀਂ ਵੀ ਸਲਾਦ ‘ਚ ਖੀਰਾ ਤੇ ਟਮਾਟਰ ਇਕੱਠੇ ਖਾ ਰਹੇ ਹੋ ਤਾਂ ਹੋ ਜਾਓ ਸਾਵਧਾਨ, ਜਾਣੋ ਕਿਉਂ

ਇਸ ਤੋਂ ਬਾਅਦ 10 ਬੀਮ (Beam-Pull Ups) ਲਗਵਾਏ ਜਾਂਦੇ ਹਨ ਜਿਸ ਤਹਿਤ 10 ਪੂਰੇ ਬੀਮ ਲਗਾਉਣ ਵਾਲੇ ਦੇ 40 ਨੰਬਰ ਮੈਰਿਟ ਵਿੱਚ ਜੁੜਦੇ ਹਨ ਅਤੇ 07 ਤੋਂ ਘੱਟ ਬੀਮ ਮਾਰਨ ਵਾਲਾ ਉਮੀਦਵਾਰ ਅਸਫਲ ਗਿਣਿਆ ਜਾਂਦਾ ਹੈ। ਲੰਮੀ ਛਾਲ (Long Jump)ਜੋ ਕਿ 09 ਫੁੱਟ ਦੀ ਹੁੰਦੀ ਹੈ ਇਸ ਨੂੰ ਪਾਰ ਕਰਨ ਲਈ ਕੇਵਲ 02 ਮੌਕੇ ਹੀ ਦਿੱਤੇ ਜਾਂਦੇ ਹਨ। ਇਸ ਤੋਂ ਬਾਅਦ ਇੱਕ ਜ਼ਿੱਗ-ਜ਼ੈਗ ਯੋਗਤਾ ਟੈਸਟ (Zig-Zag Balance) ਵੀ ਹੁੰਦਾ ਹੈ ਜਿਸ ਨੂੰ ਬਹੁਤੀ ਮਹੱਤਤਾ ਨਹੀਂ ਦਿੱਤੀ ਜਾਂਦੀ।

PunjabKesari

ਦੂਜੇ ਪੜਾਅ
ਦੂਜੇ ਪੜਾਅ ਵਿੱਚ ਸਰੀਰਕ ਯੋਗਤਾ ਪ੍ਰੀਖਿਆ ਤੋਂ ਇੱਕ ਜਾਂ ਦੋ ਦਿਨ ਦੇ ਵਕਫੇ ਦੌਰਾਨ ਸਰੀਰਕ ਤੰਦਰੁਸਤੀ ਮੁਆਇਨਾ ਭਾਵ ਮੈਡੀਕਲ ਟੈਸਟ (Medical Test) ਹੁੰਦਾ ਹੈ ਜਿਸ ਤਹਿਤ ਸਰੀਰ ਦੇ ਸਾਰੇ ਅੰਗਾਂ ਦਾ ਚੈੱਕਅੱਪ ਕੀਤਾ ਜਾਂਦਾ ਹੈ। ਸਰੀਰਕ ਤੰਦਰੁਸਤੀ ਮੁਆਇਨੇ ਵਿੱਚ ਖਰਾ ਉਤਰਨ ਵਾਲਾ ਉਮੀਦਵਾਰ ਹੀ ਭਾਰਤੀ ਫੌਜ ਦਾ ਹਿੱਸਾ ਬਣਨ ਲਈ ਯੋਗ ਕਰਾਰ ਦਿੱਤਾ ਜਾਂਦਾ ਹੈ। ਤੀਸਰਾ ਅਹਿਮ ਪੜਾਅ ਵਿੱਦਿਅਕ ਯੋਗਤਾ ਪ੍ਰੀਖਿਆ (Written Test) ਦਾ ਹੁੰਦਾ ਹੈ, ਜਿਸ ਵਿੱਚ ਪਾਸ ਹੋਣਾ ਵੀ ਲਾਜ਼ਮੀ ਹੈ। ਵਿੱਦਿਅਕ ਯੋਗਤਾ ਪ੍ਰੀਖਿਆ ਜਨਰਲ ਡਿਊਟੀ ਸਿਪਾਹੀ (ਜੀ.ਡੀ.), ਸੋਲਜਰ ਟੈਕਨੀਕਲ (ਈ.ਐੱਮ.ਈ.), ਨਰਸਿੰਗ ਅਸਿਸਟੈਂਟ (ਏ.ਐੱਮ.ਸੀ.), ਟ੍ਰੇਡਮੈਨ, ਸੋਲਜਰ ਕਲਰਕ/ਸਟੋਰਕੀਪਰ ਟੈਕਨੀਕਲ (ਐੱਸ.ਕੇ.ਟੀ.) ਆਦਿ ਵਰਗਾਂ ਲਈ ਨਿਯਤ ਵੱਖ-ਵੱਖ ਵਿਸ਼ਿਆਂ ਦੇ ਸਿਲੇਬਸ ਦੇ ਆਧਾਰ ’ਤੇ ਲਈ ਜਾਂਦੀ ਹੈ।

ਪੜ੍ਹੋ ਇਹ ਵੀ ਖਬਰ - 

ਦਸਤਾਵੇਜ਼ਾਂ ਦੀ ਪੜਤਾਲ
ਉਪਰੋਕਤ ਸਾਰੇ ਪੜਾਵਾਂ ਵਿੱਚੋਂ ਸਫਲ ਹੋਣ ਉਪਰੰਤ ਅਸਲ ਦਸਤਾਵੇਜ਼ਾਂ ਦੀ ਪੜਤਾਲ (Document Verification) ਹੁੰਦੀ ਹੈ। ਇਸ ਵਿੱਚ ਉਮੀਦਵਾਰ ਦੀ ਵਿੱਦਿਅਕ ਯੋਗਤਾ, ਜਾਤੀ ਸਰਟੀਫਿਕੇਟ ਅਤੇ ਭਾਰਤੀ ਗਣਰਾਜ ਦੇ ਨਾਗਰਿਕ ਹੋਣ ਦੇ ਆਦਿ ਸਾਰੇ ਅਸਲ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਜਾਂਦੀ ਹੈ। ਸਾਬਕਾ ਫੌਜੀਆਂ ਅਤੇ ਵੀਰ ਨਾਰੀ ਆਸ਼ਰਿਤਾਂ ਨਾਲ ਸਬੰਧਤ ਉਮੀਦਵਾਰਾਂ ਨੂੰ ਸਪੈਸ਼ਲ ਰਿਲੇਸ਼ਨ ਰਿਕਰੂਟਮੈਂਟ ਵੇਲੇ ਸਰੀਰਕ ਮਾਪਦੰਡ ਵਿੱਚ ਨਿਯਤ ਰਿਆਇਤ ਵੀ ਦਿੱਤੀ ਜਾਂਦੀ ਹੈ।

ਫੌਜ ਵਿੱਚ ਭਰਤੀ ਹੋਣ ਲਈ ਸਭ ਤੋਂ ਪਹਿਲਾਂ ਜਵਾਨ ਨੂੰ ਫਿਜ਼ੀਕਲ ਫਿਟਨੈੱਸ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਨਾਲ ਹੀ ਉਸ ਨੂੰ ਆਪਣੀ ਪੜ੍ਹਾਈ ਵਿੱਚ ਮਾਅਰਕੇਦਾਰ ਪ੍ਰਾਪਤੀ ਹਾਸਲ ਕਰਨੀ ਚਾਹੀਦੀ ਹੈ, ਕਿਉਂਕਿ ਦੇਸ਼ ਦਾ ਰਖਵਾਲਾ ਪੜ੍ਹਿਆ-ਲਿਖਿਆ ਸੂਝਵਾਨ ਹੋਣਾ ਚਾਹੀਦਾ ਹੈ। ਕੋਸ਼ਿਸ਼ ਇਹ ਕਰੋ ਕਿ ਤੁਹਾਨੂੰ ਇੱਕ ਤੋਂ ਵੱਧ ਦੇਸ਼ੀ ਜਾਂ ਵਿਦੇਸ਼ੀ ਭਾਸ਼ਾ ਦਾ ਗਿਆਨ ਹੋਵੇ ਤਾਂ ਜੋ ਤੁਹਾਨੂੰ ਸਰਹੱਦਾਂ ਦੀ ਰਾਖੀ ਵੇਲੇ ਆਪਸੀ ਸੰਚਾਰ ਕਰਨ ਵਿੱਚ ਕੋਈ ਮੁਸ਼ਕਲ ਦਰਪੇਸ਼ ਨਾ ਆਵੇ। ਅੱਜਕਲ੍ਹ ਫੌਜ ਵਿੱਚ ਭਰਤੀ ਹੋਣ ਲਈ ਬਹੁਤ ਸਾਰੀਆਂ ਸਰਕਾਰੀ ਜਾਂ ਅਰਧ-ਸਰਕਾਰੀ ਸੰਸਥਾਵਾਂ ਨੇ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ ਹੈ ਅਤੇ ਇਸ ਤੋਂ ਇਲਾਵਾ ਜ਼ਿਲ੍ਹਾ ਡਿਪਟੀ-ਕਮਿਸ਼ਨਰਾਂ ਦੀ ਅਗਵਾਈ ਵਿੱਚ ਵੀ ਜ਼ਿਲ੍ਹਿਆਂ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਭਰਤੀ ਸਿਖਲਾਈ ਕੈਂਪ ਲਗਾਏ ਜਾਂਦੇ ਹਨ। ਕਈ ਸਾਬਕਾ ਫੌਜੀ ਅਫਸਰਾਂ ਦੁਆਰਾ ਪਿੰਡ ਪੱਧਰ 'ਤੇ ਵੀ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਹੋਣ ਲਈ ਮੁਫਤ ਸਿਖਲਾਈ ਦਿੱਤੀ ਜਾ ਰਹੀ ਹੈ। ਕੇਂਦਰੀ ਸੈਨਿਕ ਬੋਰਡ ਦੁਆਰਾ ਰਾਜ ਪੱਧਰੀ ਸੈਨਿਕ ਬੋਰਡਾਂ ਦੇ ਅਧੀਨ ਜ਼ਿਲ੍ਹਾ ਪੱਧਰੀ ਸੈਨਿਕ ਬੋਰਡ ਦੇ ਦਫਤਰਾਂ ਵਿੱਚ ਪ੍ਰੀ-ਰਿਕਰੂਟਮੈਂਟ ਟ੍ਰੇਨਿੰਗ ਸੈਂਟਰ ( P.R.T. Centre) ਸਥਾਪਿਤ ਕੀਤੇ ਗਏ ਹਨ ਜਿਨ੍ਹਾਂ ਵਿੱਚ ਯੋਗ ਨੌਜਵਾਨਾਂ ਨੂੰ 40 ਦਿਨਾਂ ਦੇ ਲਈ ਫੌਜ ਅਤੇ ਪੈਰਾ-ਮਿਲਟਰੀ ਫੋਰਸਜ ਵਿੱਚ ਭਰਤੀ ਹੋਣ ਲਈ ਸਿਖਲਾਈ ਕੋਰਸ ਕਰਵਾਇਆ ਜਾਂਦਾ ਹੈ। ਜਿਸ ਵਿੱਚ ਫਿਜ਼ੀਕਲ ਫਿਟਨੈੱਸ ਦੇ ਨਾਲ-ਨਾਲ ਵਿੱਦਿਅਕ ਯੋਗਤਾ ਟੈਸਟ ਦੀ ਵੀ ਸਿਖਲਾਈ ਦਿੱਤੀ ਜਾਂਦੀ ਹੈ।

ਫੌਜ ਵਿੱਚ ਨੌਕਰੀ ਦੀ ਗੱਲ ਕਰੀਏ ਤਾਂ ਇਹ ਕਿਸੇ ਨਿੱਜੀ ਮੁਨਾਫੇ ਤੱਕ ਸਬੰਧਤ ਨਹੀਂ ਹੁੰਦੀ ਇਸ ਨੌਕਰੀ ਲਈ ਸਭ ਤੋਂ ਪਹਿਲਾ ਤੱਥ ਜ਼ਰੂਰੀ ਹੈ ਕਿ ਤੁਹਾਡੇ ਅੰਦਰ ਦੇਸ਼ ਲਈ ਸਮਰਪਣ ਹੋਣ ਦੀ ਭਾਵਨਾ ਪ੍ਰਬਲ ਹੋਵੇ ਅਤੇ ਦੂਜਾ ਤੱਥ ਇਹ ਕਿ ਤੁਸੀ ਆਪਣੀਆਂ ਸਾਰੀਆਂ ਇੱਛਾਵਾਂ ਦਾ ਤਿਆਗ ਕਰਕੇ ਦੇਸ਼ਭਗਤੀ ਦੀ ਭਾਵਨਾ ਨੂੰ ਸਿਰੜ ਵਜੋਂ ਕਾਇਮ ਕਰਕੇ ਹੀ ਭਾਰਤੀ ਫੌਜ ਦਾ ਅਹਿਮ ਹਿੱਸਾ ਬਣੋ। ਅਣਖ, ਸਵੈਮਾਨ ਅਤੇ ਬਲੀਦਾਨ ਦਾ ਪ੍ਰਤੀਕ ਨੌਜਵਾਨ ਹੀ ਭਾਰਤੀ ਫੌਜ ਦਾ ਵਫਾਦਾਰ ਅਤੇ ਜਾਂਬਾਜ਼ ਸਿਪਾਹੀ ਬਣਨ ਦਾ ਨਿਸ਼ਚਾ ਰੱਖਦਾ ਹੈ।


rajwinder kaur

Content Editor

Related News