ਚਿਹਰੇ 'ਤੇ ਸੋਜ ਅਤੇ ਅੱਖਾਂ ਵਿੱਚ ਹੰਝੂ, ਕੈਂਸਰ ਨਾਲ ਲੜ ਰਹੀ ਹਿਨਾ ਖਾਨ ਨੇ ਸਾਂਝੀ ਕੀਤੀ Latest ਤਸਵੀਰ

Saturday, Mar 22, 2025 - 06:25 PM (IST)

ਚਿਹਰੇ 'ਤੇ ਸੋਜ ਅਤੇ ਅੱਖਾਂ ਵਿੱਚ ਹੰਝੂ, ਕੈਂਸਰ ਨਾਲ ਲੜ ਰਹੀ ਹਿਨਾ ਖਾਨ ਨੇ ਸਾਂਝੀ ਕੀਤੀ Latest ਤਸਵੀਰ

ਐਂਟਰਟੇਨਮੈਂਟ ਡੈਸਕ- ਸਟੇਜ 3 ਦੇ ਕੈਂਸਰ ਨਾਲ ਜੂਝ ਰਹੀ ਟੀਵੀ ਅਦਾਕਾਰਾ ਹਿਨਾ ਖਾਨ ਹਮੇਸ਼ਾ ਆਪਣੇ ਪ੍ਰਸ਼ੰਸਕਾਂ ਨੂੰ ਹਿੰਮਤ ਦੇਣ ਵਾਲੀ ਨਜ਼ਰ ਆਉਂਦੀ ਹੈ। ਹਾਲ ਹੀ ਵਿੱਚ, ਜਦੋਂ ਉਹ ਮੱਕਾ ਮਦੀਨਾ ਵਿੱਚ ਸੀ, ਤਾਂ ਉਨ੍ਹਾਂ ਦੀ ਖੁਸ਼ੀ ਸਾਫ਼ ਦਿਖਾਈ ਦੇ ਰਹੀ ਸੀ। ਹਾਲਾਂਕਿ, ਹੁਣ ਅਜਿਹਾ ਲੱਗਦਾ ਹੈ ਕਿ ਹਿਨਾ ਨੂੰ ਇੱਕ ਵਾਰ ਫਿਰ ਕੈਂਸਰ ਨਾਲ ਸਾਈਡ ਇਫੈਕਟ ਹੋਣ ਲੱਗ ਪਏ ਹਨ। ਉਨ੍ਹਾਂ ਦੀ ਹਾਲੀਆ ਇੰਸਟਾਗ੍ਰਾਮ ਪੋਸਟ ਨੇ ਇਕ ਵਾਰ ਫਿਰ ਪ੍ਰਸ਼ੰਸਕਾਂ ਦੀ ਚਿੰਤਾ ਵਧਾ ਦਿੱਤੀ ਹੈ।

ਇਹ ਵੀ ਪੜ੍ਹੋ: ਬਾਬਰ ਆਜ਼ਮ ਨੂੰ ਲੈ ਕੇ ਇਹ ਕੀ ਬੋਲ ਗਈ ਪਾਕਿਸਤਾਨੀ ਅਦਾਕਾਰਾ, ਖੜ੍ਹਾ ਹੋਇਆ ਬਖੇੜਾ

PunjabKesari

ਹਿਨਾ ਖਾਨ ਦੀ ਦਰਦਨਾਕ ਪੋਸਟ

ਹਿਨਾ ਖਾਨ ਨੇ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਬੁਰਕੇ ਵਿੱਚ ਦਿਖਾਈ ਦੇ ਰਹੀ ਹੈ ਅਤੇ ਉਸਦੇ ਚਿਹਰੇ 'ਤੇ ਦਰਦ ਸਾਫ ਨਜ਼ਰ ਆ ਰਿਹਾ ਹੈ। ਉਸਦੀਆਂ ਅੱਖਾਂ ਸੁੱਜੀਆਂ ਅਤੇ ਹੰਝੂਆਂ ਨਾਲ ਭਰੀਆਂ ਦਿਸ ਰਹੀਆਂ ਹਨ, ਜਿਵੇਂ ਉਹ ਡੂੰਘੇ ਦਰਦ ਵਿੱਚ ਹੋਵੇ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਹਿਨਾ ਨੇ ਲਿਖਿਆ, 'ਜੁੰਮਾ ਮੁਬਾਰਕ' ਅਤੇ ਨਾਲ ਹੀ ਹੱਥ ਜੋੜਨ ਵਾਲਾ ਇਮੋਜੀ ਵੀ ਸਾਂਝਾ ਕੀਤਾ।'

ਇਹ ਵੀ ਪੜ੍ਹੋ: ਕੀ ਮੁਹੰਮਦ ਸਿਰਾਜ ਨੂੰ ਡੇਟ ਕਰ ਹੀ ਹੈ ਮਾਹਿਰਾ ਸ਼ਰਮਾ? ਅਦਾਕਾਰਾ ਅਤੇ ਕ੍ਰਿਕਟਰ ਨੇ ਤੋੜੀ ਚੁੱਪੀ

ਹਿਨਾ ਖਾਨ ਦੀ ਕੈਂਸਰ ਨਾਲ ਜੰਗ

ਹਿਨਾ ਖਾਨ ਹਾਲ ਹੀ ਵਿੱਚ ਮੱਕਾ ਮਦੀਨਾ ਤੋਂ ਵਾਪਸ ਆਈ ਹੈ, ਜਿੱਥੇ ਉਹ ਕੈਂਸਰ ਵਿਰੁੱਧ ਆਪਣੀ ਲੜਾਈ ਨੂੰ ਭੁੱਲ ਕੇ ਬਹੁਤ ਖੁਸ਼ ਦਿਖਾਈ ਦਿੱਤੀ ਸੀ ਪਰ ਹਾਲ ਹੀ ਵਿਚ ਹਿਨਾ ਖਾਨ ਦੀ ਇਸ ਤਸਵੀਰ ਨੂੰ ਵੇਖ ਕੇ ਪ੍ਰਸ਼ੰਸ਼ਕ ਦੁਖੀ ਹੋ ਗਏ। ਸਾਰੇ ਪ੍ਰਸ਼ੰਸਕ ਹਿਨਾ ਦੀ ਸਿਹਤ ਲਈ ਪ੍ਰਾਰਥਨਾ ਕਰ ਰਹੇ ਹਨ ਅਤੇ ਉਨ੍ਹਾਂ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਕਰ ਰਹੇ ਹਨ।

ਇਹ ਵੀ ਪੜ੍ਹੋ: ਤਲਾਕ ਹੁੰਦੇ ਹੀ ਅਦਾਕਾਰਾ ਨੂੰ ਹੋਇਆ ਕੈਂਸਰ..., ਖੁੱਲ੍ਹ ਕੇ ਦੱਸੀ ਆਪਬੀਤੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News