ਜਦੋਂ ਇਕ ਰੰਗ-ਬਰੰਗੀ ਕਾਰ ਨੇ ਜਿੱਤੀ ਕਾਨੂੰਨੀ ਲੜਾਈ...(ਵੀਡੀਓ)
Wednesday, Jul 15, 2020 - 04:51 PM (IST)
ਜਲੰਧਰ (ਬਿਊਰੋ) - ਹਾਲ ਹੀ 'ਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਚੰਡੀਗੜ੍ਹ ਟਰਾਂਸਪੋਰਟ ਮਹਿਕਮੇ ਨੂੰ ਇੱਕ ਅਜਿਹੀ ਕਾਰ ਦੀ ਰਜਿਸਟ੍ਰੇਸ਼ਨ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜਿਸ ਦੀ ਰਜਿਸਟ੍ਰੇਸ਼ਨ ਕਰਨ ਤੋਂ ਮਹਿਕਮੇ ਨੇ ਇਨਕਾਰ ਕਰ ਦਿੱਤਾ ਸੀ। ਕਾਰ ਦੀ ਰਜਿਸਟ੍ਰੇਸ਼ਨ ਕਰਨ ਤੋਂ ਇਨਕਾਰ ਕਰਨ ਦਾ ਕਾਰਨ ਇਹ ਸੀ ਕਿ ਉਸ ਕਾਰ ਉਪਰ ਪ੍ਰਸਿੱਧ ਮੈਕਸੀਕਨ ਸਟਰੀਟ ਆਰਟਿਸਟ ਸਨਕੋਈ ਦੁਬਾਰਾ ਆਰਡਰ ਕੀਤਾ ਹੋਇਆ ਹੈ। ਜਿਸ ਸਦਕਾ ਕਾਰ ਦਾ ਸਫ਼ੈਦ ਰੰਗ ਬਹੁ-ਰੰਗਾਂ 'ਚ ਬਦਲ ਗਿਆ ਹੈ।
‘ਗੋਲਡਨ ਬਰਡਵਿੰਗ’ ਐਲਾਨੀ ਗਈ ਭਾਰਤ ਦੀ ਸਭ ਤੋਂ ਵੱਡੀ ਤਿੱਤਲੀ (ਵੀਡੀਓ)
ਇਸ ਦੌਰਾਨ ਜੇਕਰ ਗੱਲ ਕੀਤੀ ਜਾਵੇ ਮੈਕਸੀਕਨ ਆਰਟਿਸਟ ਦੀ ਤਾਂ ਦੱਸ ਦੇਈਏ ਕਿ ਉਹ ਕਾਫੀ ਜ਼ਿਆਦਾ ਪ੍ਰਸਿੱਧ ਹੈ। ਮੈਕਸੀਕਨ ਦੀ ਕਲਾ ਦਾ ਵਿਕਾਸ ਉਸ ਦੇ ਇਤਿਹਾਸ ਦਾ ਅੰਦਾਜ਼ਾ ਲਗਾਉਣ ਵਿਚ ਵੀ ਕਾਫੀ ਸਹਾਇਤਾ ਕਰਦਾ ਹੈ। ਬਹੁਤ ਸਾਰੇ ਕਲਾਕਾਰ ਅਰਬਨ ਆਰਟ ਨੂੰ ਮੈਕਸੀਕਨ ਦੀਆਂ ਕੰਧਾਂ ’ਤੇ ਆਮ ਰੰਗਦੇ ਦੇਖੇ ਜਾ ਸਕਦੇ ਹਨ। ਰੰਗੀਆਂ ਹੋਈਆਂ ਇਹ ਕੰਧਾਂ ਦੇਖਣ ਵਿੱਚ ਬਹੁਤ ਸੋਹਣੀਆਂ ਲੱਗਦੀਆਂ ਹਨ, ਜੋ ਲੋਕ ਇਨ੍ਹਾਂ ਕੰਧਾਂ ਨੂੰ ਦੇਖਦੇ ਹਨ, ਉਨ੍ਹਾਂ ਨੂੰ ਸੁੱਖ ਦਾ ਅਹਿਸਾਸ ਹੁੰਦਾ ਹੈ।
ਕੀ ਤੁਸੀਂ ਵੀ ਟਾਇਲਟ ਜਾਣ ਸਮੇਂ ਕਰਦੋ ਹੋ ਮੋਬਾਈਨ ਫੋਨ ਦੀ ਵਰਤੋਂ, ਤਾਂ ਪੜ੍ਹੋ ਇਹ ਖ਼ਬਰ
ਦਰਅਸਲ ਪਟੀਸ਼ਨਕਰਤਾ ਨੇ ਇਹ ਕਾਰ ਦਿੱਲੀ 'ਚ ਨਿਯੁਕਤ ਯੂਰਪੀਅਨ ਯੂਨੀਅਨ ਡਿਪਲੋਮੈਟ ਤੋਂ ਜੁਲਾਈ 2019 ਵਿੱਚ ਖਰੀਦੀ ਸੀ। ਹਾਲਾਂਕਿ ਦਿੱਲੀ ’ਚੋਂ ਪਟੀਸ਼ਨ ਕਰਤਾ ਨਿਰਵਿਘਨ ਸਰਟੀਫਿਕੇਟ ਹਾਸਲ ਕਰ ਚੁੱਕਾ ਹੈ। ਦੂਜਾ ਇਸ ਕਾਰ ਨੂੰ ਖਰੀਦਣ ਦੀ ਵਜ੍ਹਾ ਵੀ ਇਸਦਾ ਅਆਰਟ ਵਰਕ ਹੀ ਹੈ। ਉਸਦਾ ਦਾ ਦਾਅਵਾ ਹੈ ਕਿ ਕਾਰ ਦਾ ਮੂਲ ਰੰਗ ਉਵੇਂ ਬਰਕਰਾਰ ਹੈ।
‘ਪੰਜਾਬੀ ਮਾਂ ਬੋਲੀ’ ਮਤਾ ਪਾਉਣ ਤੋਂ 4 ਮਹੀਨਿਆਂ ਬਾਅਦ ਵੀ ਕਾਨੂੰਨੀ ਭੰਬਲਭੂਸੇ ’ਚ ਫਸੀ
ਦੂਜੇ ਪਾਸੇ ਅਦਾਲਤ ਨੇ ਸਾਰੇ ਪਹਿਲੂਆਂ ਨੂੰ ਵੇਖਦੇ ਹੋਏ ਇਹ ਫ਼ੈਸਲਾ ਸੁਣਾਇਆ ਹੈ ਕਿ ਕਾਰ ਦੇ ਮੂਲ ਰੂਪ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ। ਉਸ ਦਾ ਸਫ਼ੈਦ ਰੰਗ ਬਰਕਰਾਰ ਹੈ। ਇਸ ਲਈ ਅਦਾਲਤ ਨੇ ਚੰਡੀਗੜ੍ਹ ਟਰਾਂਸਪੋਰਟ ਮਹਿਕਮੇ ਨੂੰ ਜਲਦ ਤੋਂ ਜਲਦ ਕਾਰ ਦੀ ਰਜਿਸਟ੍ਰੇਸ਼ਨ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਸਬੰਧੀ ਹੋਰ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ...
ਕੀ ਸਾਡੇ ਟੀ. ਵੀ. ਚੈਨਲਾਂ ਕੋਲ ਲੋਕ ਮੁੱਦੇ ਮੁੱਕ ਗਏ ਹਨ...?