ਸੈਮਸੰਗ Galaxy S6 edge plus ਦੇ ਭਾਰਤੀ ਯੂਜ਼ਰਸ ਲਈ ਐਂਡ੍ਰਾਇਡ ਨੂਗਟ ਅਪਡੇਟ ਰੋਲ ਆਊਟ ਸ਼ੁਰੂ
Saturday, Apr 01, 2017 - 06:24 PM (IST)

ਜਲੰਧਰ- ਸੈਮਸੰਗ ਨੇ ਅਖੀਰਕਾਰ ਭਾਰਤ ਅਤੇ ਏਸ਼ੀਆ ਦੇ ਹੋਰ ਬਜ਼ਾਰਾਂ ''ਚ ਆਪਣੇ ਸੈਮਸੰਗ ਗਲੈਕਸੀ S6 ਐੱਜ਼ ਪਲਸ ਸਮਾਰਟਫ਼ੋਨ ਨੂੰ ਐਂਡ੍ਰਾਇਡ ਨੌਗਟ ਦਾ ਅਪਡੇਟ ਦੇਣਾ ਸ਼ੁਰੂ ਕਰ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਸੈਮਸੰਗ ਨੇ ਯੂਰੋਪ ''ਚ ਇਸ ਅਪਡੇਟ ਨੂੰ ਪਿਛਲੇ ਮਹੀਨੇ ਰੋਲ ਆਊਟ ਕਰਨਾ ਸ਼ੁਰੂ ਕੀਤਾ ਸੀ। ਅਤੇ ਹੁਣ ਇਹ ਭਾਰਤ ਅਤੇ ਸ਼੍ਰੀ ਲੰਕਾ ''ਚ ਆਉਣਾ ਸ਼ੁਰੂ ਹੋ ਗਿਆ ਹੈ।
ਤੁਹਾਨੂੰ ਦੱਸ ਦਈਏ ਕਿ ਐਂਡ੍ਰਾਇਡ 7.0 ਨੂਗਟ ਪਹਿਲਾਂ ਤੋਂ ਐਡ ਕੁੱਝ ਸਕਿਊਰਿਟੀ ਫੀਚਰਸ ਦੇ ਨਾਲ ਆ ਰਿਹਾ ਹੈ ਜੋ ਸੈਮਸੰਗ ਦੇ ਸਾਫਟਵੇਅਰ ਅਪਡੇਟ ਵਰਜ਼ਨ G928GDDUCQC7 ਦਾ ਹਿੱਸਾ ਹੈ। ਇਸ ਨੂੰ ਭਾਰਤ ਅਤੇ ਸ਼੍ਰੀ ਲੰਕਾ ਨੇ ਏਅਰ OTA ਸੈਮਸੰਗ ਗਲੈਕਸੀ S6 ਐੱਜ਼ ਪਲਸ ਸਮਾਰਟਫ਼ੋਨ ਯੂਜ਼ਰਸ ਨੂੰ ਦਿੱਤਾ ਗਿਆ ਹੈ। ਇਹ ਇਕ ਸਧਾਰਣ ਅਪਡੇਟ ਦੇ ਤੌਰ ''ਤੇ ਹੀ ਤੁਹਾਡੇ ਸਮਾਰਟਫ਼ੋਨ ''ਚ ਆਵੇਗਾ, ਅਤੇ ਜੇਕਰ ਇਹ ਤੁਹਾਡੇ ਫ਼ੋਨ ''ਚ ਨਹੀਂ ਆਉਂਦਾ ਹੈ ਤਾਂ ਤੁਹਾਨੂੰ ਦੱਸ ਦਇਏ ਕਿ ਤੁਸੀਂ ਮੈਨੂਅਲੀ ਚੈੱਕ ਕਰ ਸਕਦੇ ਹੋ।