ਸੁਨੀਲ ਜਾਖੜ ਤਰਨਤਾਰਨ ਜ਼ਿਮਨੀ ਚੋਣ ਤੋਂ ‘ਕੋਹਾਂ’ ਦੂਰ ਕਿਉਂ ?

Friday, Nov 07, 2025 - 03:47 PM (IST)

ਸੁਨੀਲ ਜਾਖੜ ਤਰਨਤਾਰਨ ਜ਼ਿਮਨੀ ਚੋਣ ਤੋਂ ‘ਕੋਹਾਂ’ ਦੂਰ ਕਿਉਂ ?

ਲੁਧਿਆਣਾ (ਮੁੱਲਾਂਪੁਰੀ)- ਪੰਜਾਬ ਦੀ ਮਾਝੇ ਨਾਲ ਸਬੰਧਤ ਤਰਨਤਾਰਨ ਜ਼ਿਮਨੀ ਚੋਣ ਵਿਚ ਲਗਭਗ ਸਾਰੀਆਂ ਪਾਰਟੀਆਂ ਦੇ ਪ੍ਰਧਾਨ ਤੇ ਵੱਡੇ ਆਗੂਆਂ ਨੇ ਤਰਨਤਾਰਨ ਨੂੰ ਗੇੜੇ ਮਾਰ-ਮਾਰ ਕੇ ਨੀਵਾਂ ਕਰ ਦਿੱਤਾ ਹੈ, ਪਰ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਤਰਨਤਾਰਨ ਤੋਂ ਕੋਹਾਂ ਦੂਰ ਹਨ।

ਇਹ ਖ਼ਬਰ ਵੀ ਪੜ੍ਹੋ - ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਨੈਸ਼ਨਲ ਹਾਈਵੇਅ ਨੇੜੇ ਵਪਾਰੀ ਤੇ ਕਿਸਾਨ ਦਾ ਕਤਲ

ਖ਼ਬਰ ਲਿਖੇ ਜਾਣ ਤੱਕ ਜਾਖੜ ਦੇ ਤਰਨਤਾਰਨ ’ਚ ਪੁੱਜਣ ਦੀ ਕੋਈ ਸੂਚਨਾ ਨਹੀਂ ਹੈ। ਕੇਵਲ 3 ਦਿਨ ਬਾਕੀ ਬਚੇ ਹਨ, ਪਰ ਜਾਖੜ ਕਿਉਂ ਦੂਰ ਹਨ ਕੀ ਉਹ ਨਾਰਾਜ਼ ਹਨ? ਜਾਂ ਫਿਰ ਪਾਰਟੀ ਨੇ ਉਨ੍ਹਾਂ ਨੂੰ ਚੋਣ ਤੋਂ ਦੂਰ ਰੱਖਿਆ ਹੈ? ਜਾਂ ਫਿਰ ਉਹ ਖੁਦ ਹੀ ਲਾਂਭੇ ਹੋ ਕੇ ਵਿਚਰ ਰਹੇ ਹਨ। ਸਿਆਸੀ ਮਾਹਰਾਂ ਨੇ ਕਿਹਾ ਕਿ ਇਕ ਪਾਸੇ ਭਾਜਪਾ ਪੰਜਾਬ ਵਿਚ 117 ਸੀਟਾਂ ’ਤੇ ਇਕੱਲੀ ਚੋਣ ਲੜਨ ਦੀਆਂ ਗੱਲਾਂ ਕਰ ਰਹੀ ਹੈ, ਦੂਜੇ ਪਾਸੇ ਉਸ ਦਾ ਪ੍ਰਧਾਨ ਇਕ ਜ਼ਿਮਨੀ ਚੋਣ ਤੋਂ ਹੀ ਪਾਸਾ ਵੱਟੀ ਬੈਠਾ ਹੈ।

ਬਾਕੀ ਹੁਣ ਇਹ ਗੱਲ ਵੀ ਤਰਨਤਾਰਨ ਵਿਚ ਸਾਹਮਣੇ ਆਈ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਤਾਂ ਪੰਜਾਬ ਵਿਚ ਗੇੜੇ ’ਤੇ ਗਏ ਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਤਰਨਤਾਰਨ ਵਿਚ ਪੂਰੀ ਤਰ੍ਹਾਂ ਸਰਗਰਮ ਹਨ। ਕੀ ਉਨ੍ਹਾਂ ਨੂੰ ਭਾਜਪਾ ਨੇ ਭਵਿੱਖ ਵਿਚ ਪੰਜਾਬ ਵਿਚ ਕਮਾਂਡ ਦੀ ਹਰੀ ਝੰਡੀ ਦਾ ਵਾਅਦਾ ਕੀਤਾ ਜਾਂ ਫਿਰ ਭਲਵਾਨੀ ਗੇੜੇ ’ਤੇ ਹਨ।
 


author

Anmol Tagra

Content Editor

Related News