ASIA ਬਾਜ਼ਾਰ ਗ੍ਰੀਨ ਨਿਸ਼ਾਨ 'ਤੇ, SGX ਨਿਫਟੀ 'ਚ ਹਲਕੀ ਗਿਰਾਵਟ

10/14/2019 8:04:54 AM

ਨਵੀਂ ਦਿੱਲੀ— ਪਿਛਲੇ ਹਫਤੇ ਯੂ. ਐੱਸ. ਤੇ ਚੀਨ ਵਿਚਕਾਰ ਹੋਈ ਸਕਾਰਾਤਮਕ ਵਪਾਰਕ ਗੱਲਬਾਤ ਨੂੰ ਲੈ ਕੇ ਨਿਵੇਸ਼ਕਾਂ ਦੀ ਧਾਰਨਾ 'ਚ ਸੁਧਾਰ ਹੋਣ ਨਾਲ ਬਾਜ਼ਾਰਾਂ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ, ਐੱਸ. ਜੀ. ਐਕਸ ਨਿਫਟੀ ਹਲਕੀ ਗਿਰਾਵਟ 'ਚ ਕਾਰੋਬਾਰ ਕਰ ਰਿਹਾ ਹੈ। ਵਾਸ਼ਿੰਗਟਨ ਨੇ ਚੀਨ ਨਾਲ ਵਪਾਰ ਯੁੱਧ ਨੂੰ ਠੱਲ੍ਹ ਪਾਉਣ ਦਾ ਕਦਮ ਚੁੱਕਦੇ ਹੋਏ 15 ਅਕਤੂਬਰ ਤੋਂ 250 ਅਰਬ ਡਾਲਰ ਦੇ ਚਾਈਨਿਜ਼ ਇੰਪੋਰਟ 'ਤੇ 25 ਤੋਂ 30 ਫੀਸਦੀ ਹੋਣ ਜਾ ਰਿਹਾ ਟੈਰਿਫ ਟਾਲ ਦਿੱਤਾ ਹੈ। ਉੱਥੇ ਹੀ, ਚੀਨ ਅਮਰੀਕੀ ਖੇਤੀਬਾੜੀ ਉਤਪਾਦਾਂ ਦੀ ਖਰੀਦ ਵਧਾਉਣ ਲਈ ਸਹਿਮਤ ਹੋਇਆ ਹੈ।

 

ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 1.36 ਫੀਸਦੀ ਦੀ ਮਜਬੂਤੀ ਨਾਲ 3,014 'ਤੇ ਕਾਰੋਬਾਰ ਕਰ ਰਿਹਾ ਹੈ। ਹਾਲਾਂਕਿ, ਐੱਸ. ਜੀ. ਐਕਸ. ਨਿਫਟੀ 18 ਅੰਕ ਯਾਨੀ 0.16 ਫੀਸਦੀ ਡਿੱਗ ਕੇ 11,290 'ਤੇ ਕਾਰੋਬਾਰ ਕਰ ਰਿਹਾ ਹੈ।
ਜਪਾਨ ਦਾ ਬਾਜ਼ਾਰ ਨਿੱਕੇਈ ਬੰਦ ਹੈ। ਉੱਥੇ ਹੀ, ਹਾਂਗਕਾਂਗ ਦਾ ਬਾਜ਼ਾਰ ਹੈਂਗ ਸੇਂਗ 277 ਅੰਕ ਯਾਨੀ 1.05 ਫੀਸਦੀ ਦੀ ਬੜ੍ਹਤ ਨਾਲ 26,585 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਦੱਖਣੀ ਕੋਰੀਆ ਦਾ ਬਾਜ਼ਾਰ ਕੋਸਪੀ 23 ਅੰਕ ਯਾਨੀ 1.15 ਫੀਸਦੀ ਦੀ ਮਜਬੂਤੀ ਨਾਲ 2,068 ਦੇ ਪੱਧਰ 'ਤੇ ਹੈ। ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ 12 ਅੰਕ ਯਾਨੀ 0.41 ਫੀਸਦੀ ਦੀ ਮਜਬੂਤੀ ਨਾਲ 3,126 'ਤੇ ਕਾਰੋਬਾਰ ਕਰ ਰਿਹਾ ਹੈ। ਉੱਥੇ ਹੀ, ਬੀਤੇ ਸ਼ੁੱਕਰਵਾਰ ਨੂੰ ਯੂ. ਐੱਸ. ਬਾਜ਼ਾਰ ਹਰੇ ਨਿਸ਼ਾਨ 'ਤੇ ਬੰਦ ਹੋਏ ਸਨ।  ਡਾਓ ਜੋਂਸ 319.92 ਅੰਕ ਯਾਨੀ 1.2 ਫੀਸਦੀ ਚੜ੍ਹ ਕੇ, ਐੱਸ. ਐਂਡ ਪੀ.-500 ਇੰਡੈਕਸ 1.1 ਫੀਸਦੀ ਦੀ ਤੇਜ਼ੀ ਨਾਲ ਅਤੇ ਨੈਸਡੈਕ ਕੰਪੋਜ਼ਿਟ 1.3 ਫੀਸਦੀ ਦੀ ਮਜਬੂਤੀ ਨਾਲ ਬੰਦ ਹੋਏ ਸਨ।


Related News