ਵਾਵਰਿੰਕਾ ਨੂੰ ਹਰਾ ਕੇ ਜਵੇਰੇਵ ਪਹਿਲੀ ਵਾਰ ਗਰੈਂਡਸਲੈਮ ਸੈਮੀਫਾਈਨਲ 'ਚ

Wednesday, Jan 29, 2020 - 04:17 PM (IST)

ਵਾਵਰਿੰਕਾ ਨੂੰ ਹਰਾ ਕੇ ਜਵੇਰੇਵ ਪਹਿਲੀ ਵਾਰ ਗਰੈਂਡਸਲੈਮ ਸੈਮੀਫਾਈਨਲ 'ਚ

ਸਪੋਰਟਸ ਡੈਸਕ— ਜਰਮਨੀ ਦੇ ਨੌਜਵਾਨ ਖਿਡਾਰੀ ਅਲੈਕਜੇਂਡਰ ਜਵੇਰੇਵ ਨੇ ਇਕ ਸੈੱਟ ਤੋਂ ਪਿੱਛੜਣ ਦੇ ਬਾਵਜੂਦ ਖ਼ੁਰਾਂਟ ਸਟਾਨ ਵਾਵਰਿੰਕਾ ਨੂੰ ਹਰਾ ਕੇ ਪਹਿਲੀ ਵਾਰ ਗਰੈਂਡਸਲੈਮ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ। 7ਵੇਂ ਦਰਜੇ ਦੇ ਜਵੇਰੇਵ ਨੇ 2014 ਦੇ ਚੈਂਪੀਅਨ ਵਾਵਰਿੰਕਾ ਨੂੰ 1-6, 6-3, 6-4, 6-2 ਨਾਲ ਹਰਾ ਦਿੱਤੀ।PunjabKesari ਹੁਣ ਉਸ ਦਾ ਸਾਹਮਣਾ ਦੁਨੀਆ ਦੇ ਨੰਬਰ ਇਕ ਖਿਡਾਰੀ ਰਫੇਲ ਨਡਾਲ ਜਾਂ ਆਸਟਰੀਆ ਦੇ ਪੰਜਵੇਂ ਦਰਜੇ ਡੋਮਿਨਿਕ ਥੀਏਮ ਨਾਲ ਹੋਵੇਗਾ। ਜਵੇਰੇਵ ਆਸਟਰੇਲੀਆਈ ਓਪਨ 'ਚ ਆਪਣੀ ਹਰ ਜਿੱਤ 'ਤੇ ਦੱਸ ਹਜ਼ਾਰ ਡਾਲਰ ਆਸਟਰੇਲੀਆ ਦੇ ਜੰਗਲਾਂ 'ਚ ਲੱਗੀ ਅੱਗ ਪੀੜੀਤਾਂ ਨੂੰ ਦੇ ਰਹੇ ਹਨ।


Related News