ਜਨਵਰੀ 2022 'ਚ ਸ਼੍ਰੀਲੰਕਾ ਦਾ ਦੌਰਾ ਕਰੇਗਾ ਜ਼ਿੰਬਾਬਵੇ

Tuesday, Dec 28, 2021 - 08:29 PM (IST)

ਜਨਵਰੀ 2022 'ਚ ਸ਼੍ਰੀਲੰਕਾ ਦਾ ਦੌਰਾ ਕਰੇਗਾ ਜ਼ਿੰਬਾਬਵੇ

ਕੋਲੰਬੋ- ਜ਼ਿੰਬਾਬਵੇ ਪੁਰਸ਼ ਕ੍ਰਿਕਟ ਟੀਮ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਦੇ ਲਈ ਜਨਵਰੀ 2022 ਵਿਚ ਸ਼੍ਰੀਲੰਕਾ ਦਾ ਦੌਰਾ ਕਰੇਗੀ। ਸ਼੍ਰੀਲੰਕਾ ਕ੍ਰਿਕਟ ਨੇ ਮੰਗਲਵਾਰ ਨੂੰ ਇਸਦਾ ਐਲਾਨ ਕਰਦੇ ਹੋਏ ਕਿਹਾ ਕਿ ਕੈਂਡੀ ਦੇ ਪੱਲੇਕੇਲ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਚ ਬੰਦ ਦਰਵਾਜ਼ਿਆਂ ਦੇ ਪਿੱਛੇ ਸੀਰੀਜ਼ 16, 18 ਤੇ 21 ਜਨਵਰੀ ਨੂੰ ਖੇਡੀ ਜਾਵੇਗੀ।


ਇਹ ਖ਼ਬਰ ਪੜ੍ਹੋ- ICC ਜਨਵਰੀ 'ਚ ਕਰੇਗਾ 2021 ਪੁਰਸਕਾਰਾਂ ਦਾ ਐਲਾਨ

ਇਕ ਜਨਵਰੀ ਤੋਂ ਸਾਰੇ ਸਵਰੂਪਾਂ ਦੇ ਲਈ ਸ਼੍ਰੀਲੰਕਾਈ ਟੀਮ ਦੇ ਸਲਾਹਕਾਰ ਕੋਚ ਦਾ ਅਹੁਦਾ ਸੰਭਾਲਣ ਵਾਲੇ ਮਹੇਲਾ ਜੈਵਰਧਨੇ ਦਾ ਇਸ ਨਵੀਂ ਭੂਮਿਕਾ ਵਿਚ ਪਹਿਲਾ ਅਸਾਈਨਮੈਂਟ ਹੋਵੇਗਾ। ਵਨ ਡੇ ਸੀਰੀਜ਼ ਦੇ ਲਈ ਜ਼ਿੰਬਾਬਵੇ ਦੀ ਮੇਜ਼ਬਾਨੀ ਕਰਨ ਤੋਂ ਬਾਅਦ ਸ਼੍ਰੀਲੰਕਾਈ ਟੀਮ ਫਰਵਰੀ ਵਿਚ ਪੰਜ ਮੈਚਾਂ ਦੀ ਟੀ-20 ਸੀਰੀਜ਼ ਦੇ ਲਈ ਆਸਟਰੇਲੀਆ ਦੀ ਯਾਤਰਾ ਕਰੇਗੀ। ਇਸ ਤੋਂ ਬਾਅਦ ਉਹ ਭਾਰਤ ਦਾ ਦੌਰਾ ਕਰੇਗੀ ਤੇ ਇੱਥੇ 2 ਟੈਸਟ ਤੇ ਤਿੰਨ ਟੀ-20 ਮੈਚ ਖੇਡੇਗੀ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News