ਜ਼ਿੰਬਾਬਵੇ ਦੇ ਕਪਤਾਨ ਸਿਕੰਦਰ ਰਜ਼ਾ ’ਤੇ 2 ਮੈਚਾਂ ਦੀ ਪਾਬੰਦੀ
Sunday, Dec 10, 2023 - 01:34 PM (IST)
ਦੁਬਈ : ਆਇਰਲੈਂਡ ਖਿਲਾਫ ਮੈਚ ’ਚ ਆਈ. ਸੀ. ਸੀ. ਦੇ ਕੋਡ ਆਫ ਕੰਡਕਟ ਦੇ ਲੈਵਲ-1 ਦੀ ਉਲੰਘਣਾ ਦਾ ਦੋਸ਼ੀ ਪਾਏ ਜਾਣ ’ਤੇ ਜ਼ਿੰਬਾਬਵੇ ਦੇ ਕਪਤਾਨ ਸਿਕੰਦਰ ਰਜ਼ਾ ’ਤੇ 2 ਮੈਚਾਂ ਦੀ ਪਾਬੰਦੀ ਲਾਈ ਗਈ ਹੈ।
ਇਹ ਵੀ ਪੜ੍ਹੋ : ਕੈਨੇਡਾ ’ਤੇ ਵੱਡੀ ਜਿੱਤ ਨਾਲ ਭਾਰਤ ਜੂਨੀਅਰ ਹਾਕੀ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ’ਚ
ਜ਼ਿੰਬਾਬਵੇ ਅਤੇ ਆਇਰਲੈਂਡ ਵਿਚਾਲੇ ਵੀਰਵਾਰ ਨੂੰ ਹਰਾਰੇ ਸਪੋਰਟਸ ਕਲੱਬ ’ਚ ਖੇਡੇ ਗਏ ਪਹਿਲੇ ਟੀ-20 ਮੈਚ ’ਚ ਰਜ਼ਾ ਤੋਂ ਇਲਾਵਾ ਆਇਰਲੈਂਡ ਦੇ ਖਿਡਾਰੀ ਕਟਿਰਸ ਕੇਮਫਰ ਅਤੇ ਜੋਸ ਲਿਟਿਲ ਨੂੰ ਵੀ ਆਈ. ਸੀ. ਸੀ. ਨੇ ਕੋਡ ਆਫ ਕੰਡਕਟ ਦੀ ਉਲੰਘਣਾ ਦਾ ਦੋਸ਼ੀ ਪਾਇਆ ਸੀ, ਇਸ ਲਈ ਉਨ੍ਹਾਂ ਦੋਵਾਂ ’ਤੇ ਵੀ 2 ਮੈਚ ਖੇਡਣ ’ਤੇ ਪਾਬੰਦ ਲਾਈ ਗਈ ਹੈ।
ਇਹ ਵੀ ਪੜ੍ਹੋ : ਇੰਗਲੈਂਡ ਨੇ ਭਾਰਤੀ ਮਹਿਲਾ ਟੀਮ ਨੂੰ 4 ਵਿਕਟਾਂ ਨਾਲ ਹਰਾਇਆ, ਟੀ-20 ਸੀਰੀਜ਼ ’ਤੇ ਕੀਤਾ ਕਬਜ਼ਾ
ਜ਼ਿੰਬਾਬਵੇ ਦੇ ਕਪਤਾਨ ਰਜ਼ਾ ’ਤੇ ਉਸ ਦੀ ਮੈਚ ਫੀਸ ਦਾ 50 ਫੀਸਦੀ ਜੁਰਮਾਨਾ ਲਾਇਆ ਗਿਆ ਹੈ ਅਤੇ 2 ਡੀਮੈਰਿਟ ਅੰਕ ਦਿੱਤੇ ਗਏ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8