ਯੁਜਵੇਂਦਰ ਚਾਹਲ ਨੇ ਵਿਰਾਟ ਨੂੰ ਦਿੱਤੀਆਂ ਜਨਮ ਦਿਨ ਦੀਆਂ ਵਧਾਈਆਂ, ਸਾਂਝੀਆਂ ਕੀਤੀਆਂ ਆਪਣੀ ਦੋਸਤੀ ਦੀਆਂ ਤਸਵੀਰਾਂ

Wednesday, Nov 05, 2025 - 01:03 PM (IST)

ਯੁਜਵੇਂਦਰ ਚਾਹਲ ਨੇ ਵਿਰਾਟ ਨੂੰ ਦਿੱਤੀਆਂ ਜਨਮ ਦਿਨ ਦੀਆਂ ਵਧਾਈਆਂ, ਸਾਂਝੀਆਂ ਕੀਤੀਆਂ ਆਪਣੀ ਦੋਸਤੀ ਦੀਆਂ ਤਸਵੀਰਾਂ

ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਟੀਮ ਦੇ ਦਿੱਗਜ ਕ੍ਰਿਕਟਰ ਵਿਰਾਟ ਕੋਹਲੀ ਅੱਜ ਆਪਣਾ ਜਨਮ ਦਿਨ ਮਨਾ ਰਹੇ ਹਨ। ਅੱਜ ਕਿੰਗ ਕੋਹਲੀ 37 ਸਾਲਾਂ ਦੇ ਹੋ ਗਏ ਹਨ। ਇਸ ਮੌਕੇ ਉਨ੍ਹਾਂ ਨੂੰ ਲੋਕ ਵਧਾਈ ਦੇ ਸੰਦੇਸ਼ ਸੋਸ਼ਲ ਮੀਡੀਆ 'ਤੇ ਦੇ ਰਹੇ ਹਨ।

ਇਸ ਤਹਿਤ ਭਾਰਤੀ ਟੀਮ ਦੇ ਧਾਕੜ ਗੇਂਦਬਾਜ਼ ਯੁਜਵੇਂਦਰ ਚਾਹਲ ਨੇ ਵਿਰਾਟ ਕੋਹਲੀ ਨੂੰ ਸੋਸ਼ਲ ਮੀਡੀਆ 'ਤੇ ਜਨਮ ਦਿਨ ਦੀਆਂ ਵਧਾਈਆਂ ਦਿੰਦੇ ਹੋਏ ਉਸ ਨਾਲ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

PunjabKesari

PunjabKesari

ਯੁਜਵੇਂਦਰ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ - ਇਕ ਅਜਿਹੇ ਇਨਸਾਨ ਨੂੰ, ਜੋ ਜ਼ਬਰਦਸਤ ਹੌਸਲੇ ਵਾਲਾ ਹੈ, ਜਿਸ ਦਾ ਦਿਲ ਹਰ ਚੁਣੌਤੀ ਲਈ ਧੜਕਦਾ ਹੈ, ਪਰਮਾਤਮਾ ਕਰੇ ਤੁਸੀਂ ਆਉਣ ਵਾਲੀਆਂ ਪੀੜੀਆਂ ਨੂੰ ਪ੍ਰੇਰਿਤ ਕਰਦੇ ਰਹੋ। ਰੱਬ ਤੁਹਾਨੂੰ ਆਸ਼ੀਰਵਾਦ ਦੇਵੇ ਤੇ ਜਨਮ ਦਿਨ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਵਿਰਾਟ ਭਾਜੀ।

PunjabKesari

PunjabKesari


author

Tarsem Singh

Content Editor

Related News