ਭਰੇ ਸਟੇਡੀਅਮ ''ਚ ਚਾਹਲ ਨੇ RJ ਮਹਵਸ਼ ਨੂੰ ਕੀਤਾ KISS! ਜਾਣੋ ਵਾਇਰਲ ਵੀਡੀਓ ਦਾ ਸੱਚ
Tuesday, Mar 11, 2025 - 07:32 PM (IST)

ਸਪੋਰਟਸ ਡੈਸਕ- ਕ੍ਰਿਕਟਰ ਯੁਜਵੇਂਦਰ ਚਾਹਲ ਅਤੇ ਆਰਜੇ ਮਹਵਸ਼ ਇਨ੍ਹੀਂ ਦਿਨੀਂ ਆਪਣੀ ਡੇਟਿੰਗ ਦੀਆਂ ਖਬਰਾਂ ਨੂੰ ਲੈ ਕੇ ਸੁਰਖੀਆਂ 'ਚ ਹਨ। ਚਰਚਾ ਹੇ ਕਿ ਦੋਵੇਂ ਇਕ-ਦੂਜੇ ਨੂੰ ਪਿਆਰ ਕਰਦੇ ਹਨ।
ਚਾਹਲ ਅਤੇ ਮਹਵਸ਼ 9 ਮਾਰਚ ਨੂੰ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਹੋਏ ਆਈਸੀਸੀ ਚੈਂਪੀਅਨਜ਼ ਟਰਾਫੀ ਦੇ ਫਾਈਨਲ ਮੈਚ 'ਚ ਇਕੱਠੇ ਨਜ਼ਰ ਆਏ ਸਨ। ਧਨਸ਼੍ਰੀ ਨਾਲ ਤਲਾਕ ਦੀਆਂ ਖਬਰਾਂ ਵਿਚਾਲੇ ਯੁਜਵੇਂਦਰ ਚਾਹਲ ਨੂੰ ਮਹਵਸ਼ ਨਾਲ ਮੈਚ ਇੰਜੌਏ ਕਰਦਾ ਦੇਖ ਦੋਵਾਂ ਦੇ ਰਿਲੇਸ਼ਨ 'ਚ ਹੋਣ ਦੀਆਂ ਖਬਰਾਂ ਵਾਇਰਲ ਹੋ ਗਈਆਂ।
ਉਥੇ ਹੀ ਹੁਣ ਯੁਜਵੇਂਦਰ ਅਤੇ ਮਹਵਸ਼ ਦੀ ਇਕ ਹੈਰਾਨ ਕਰਨ ਵਾਲੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ 'ਚ ਯੁਜਵੇਂਦਰ ਅਤੇ ਮਹਵਸ਼ ਦੁਬਈ ਇੰਟਰਨੈਸ਼ਨਲ ਸਟੇਡੀਅਮ 'ਚ ਮੈਚ ਇੰਜੌਏ ਕਰਨ ਦੌਰਾਨ ਇਕ-ਦੂਜੇ ਨੂੰ Lip Kiss ਕਰਦੇ ਹੋਏ ਨਜ਼ਰ ਆ ਰਹੇ ਹਨ।
ਯੁਜਵੇਂਦਰ ਅਤੇ ਮਹਵਸ਼ ਦੀ ਕਿਸਿੰਗ ਵੀਡੀਓ ਧੜੱਲੇ ਨਾਲ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ। ਵੀਡੀਓ ਦੇਖ ਕੇ ਕਈ ਲੋਕਾਂ ਦੇ ਹੋਸ਼ ਉਡ ਗਏ ਹਨ ਪਰ ਇਸ ਵਾਇਰਲ ਵੀਡੀਓ 'ਚ ਬਿਲਕੁਲ ਵੀ ਸੱਚਾਈ ਨਹੀਂ ਹੈ। ਦਰਅਸਲ, ਯੁਜਵੇਂਦਰ ਅਤੇ ਮਹਵਸ਼ ਦੀ ਕਿਸਿੰਗ ਵੀਡੀਓ ਪੂਰੀ ਤਰ੍ਹਾਂ ਫੇਕ ਹੈ। ਇਹ ਇਕ ਆਰਟੀਫਿਸ਼ੀਅਲ ਇੰਟੈਲੀਜੈਂਸ ਦੁਆਰਾ ਤਿਆਰ ਕੀਤੀ ਗਈ (AI) ਵੀਡੀਓ ਹੈ, ਜਿਸਦਾ ਸੱਚਾਈ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਚਾਹਲ ਅਤੇ ਆਰਜੇ ਮਹਵਸ਼ ਦੀ ਗੱਲ ਕਰੀਏ ਤਾਂ ਦੋਵਾਂ ਦੀ ਡੇਟਿੰਗ ਦੀਆਂ ਖਬਰਾਂ 'ਟਾਕ ਆਫ ਦਿ ਟਾਊਨ' ਹਨ। ਉਥੇ ਹੀ ਯੁਜਵੇਂਦਰ ਦੇ ਅਫੇਅਰ ਦੀ ਚਰਚਾ ਵਿਚਾਲੇ ਧਨਸ਼੍ਰੀ ਲਗਾਤਾਰ ਕ੍ਰਿਪਟਿਕ ਪੋਸਟਾਂ ਸ਼ੇਅਰ ਕਰ ਰਹੀ ਹੈ। ਤਿੰਨਾਂ ਦਾ ਲਵ ਟ੍ਰਾਇੰਗਲ ਫੈਨਜ਼ ਲਈ ਮਸਟਰੀ ਬਣ ਚੁੱਕਾ ਹੈ।