ਯੁਵਰਾਜ ਸਿੰਘ ਦਾ ਵੱਡਾ ਬਿਆਨ, WTC ਫ਼ਾਈਨਲ ’ਚ ਭਾਰਤ ਚੰਗੀ ਸਥਿਤੀ ’ਚ ਨਹੀਂ

Sunday, Jun 06, 2021 - 08:29 PM (IST)

ਨਵੀਂ ਦਿੱਲੀ— ਭਾਰਤ ਦੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਦਾ ਮੰਨਣਾ ਹੈ ਕਿ ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਵਰਲਡ ਟੈਸਟ ਚੈਂਪੀਅਨਸ਼ਿਪ (WTC) ਫ਼ਾਈਨਲ ਤਿੰਨ ਮੈਚਾਂ ਦਾ ਮੁਕਾਬਲਾ ਹੋਣਾ ਚਾਹੀਦਾ ਸੀ ਕਿਉਂਕਿ ਮੌਜੂਦਾ ਪ੍ਰੋਗਰਾਮ ਕਾਰਨ ਵਿਰਾਟ ਕੋਹਲੀ ਦੀ ਟੀਮ ਥੋੜ੍ਹੇ ਨੁਕਸਾਨ ਦੀ ਸਥਿਤੀ ’ਚ ਹੈ। ਵੀਰਵਾਰ ਨੂੰ ਇੰਗਲੈਂਡ ਪਹੁੰਚਣ ਵਾਲੀ ਭਾਰਤੀ ਟੀਮ 18 ਜੂਨ ਤੋਂ ਸਾਊਥੰਪਟਨ ’ਚ ਹੋਣ ਵਾਲੇ ਟੈਸਟ ’ਚ ਨਾਕਾਫ਼ੀ ਤਿਆਰੀ ਦੇ ਨਾਲ ਉਤਰ ਰਹੀ ਹੈ ਜਦਕਿ ਨਿਊਜ਼ੀਲੈਂਡ ਦੀ ਟੀਮ ਮੇਜ਼ਬਾਨ ਇੰਗਲੈਂਡ ਖ਼ਿਲਾਫ਼ ਦੋ ਮੈਚਾਂ ਦੀ ਟੈਸਟ ਸੀਰੀਜ਼ ਖੇਡ ਰਹੀ ਹੈ।
ਇਹ ਵੀ ਪੜ੍ਹੋ : ਵਿਰਾਟ ਤੇ ਅਨੁਸ਼ਕਾ ਦੀ ਧੀ ਦੇ ਚਿਹਰੇ ਦੀ ਪਹਿਲੀ ਤਸਵੀਰ ਆਈ ਸਾਹਮਣੇ, ਬਿਲੁਕਲ ਆਪਣੇ ਪਿਤਾ ਵਾਂਗ ਹੈ ਵਾਮਿਕਾ

ਯੁਵਰਾਜ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਇਸ ਤਰ੍ਹਾਂ ਦੀ ਸਥਿਤੀ ’ਚ ਬੈਸਟ ਆਫ਼ ਥ੍ਰੀ ਟੈਸਟ ਦੀ ਸੀਰੀਜ਼ ਹੋਣੀ ਚਾਹੀਦੀ ਹੈ ਕਿਉਂਕਿ ਜੇਕਰ ਤੁਸੀਂ ਪਹਿਲਾ ਮੈਚ ਗੁਆ ਦਿਓ ਤਾਂ ਅਗਲੇ ਦੋ ਮੈਚਾਂ ’ਚ ਵਾਪਸੀ ਕਰ ਸਕਦੇ ਹੋ। ਭਾਰਤ ਨੂੰ 10 ਅਭਿਆਸ ਸੈਸ਼ਨ ਮਿਲਣਗੇ ਪਰ ਮੈਚ ਅਭਿਆਸ ਦੀ ਭਰਪਾਈ ਕਿਸੇ ਚੀਜ਼ ਨਾਲ ਨਹੀਂ ਹੋ ਸਕਦੀ। ਇਹ ਬਰਾਬਰੀ ਦਾ ਮੁਕਾਬਲਾ ਹੋਵੇਗਾ ਪਰ ਨਿਊਜ਼ੀਲੈਂਡ ਦੀ ਟੀਮ ਥੋੜ੍ਹੇ ਫ਼ਾਇਦੇ ਦੀ ਸਥਿਤੀ ’ਚ ਰਹੇਗੀ।
ਇਹ ਵੀ ਪੜ੍ਹੋ : ਬ੍ਰਾਇਨ ਲਾਰਾ ਦੀ ਸਭ ਤੋਂ ਵੱਡੀ ਫ਼ਰਸਟ ਕਲਾਸ ਪਾਰੀ ਦੇ 27 ਸਾਲ ਪੂਰੇ, ਇਕੱਲੇ ਹੀ ਬਣਾ ਦਿੱਤੀਆਂ ਸਨ 500+ਦੌੜਾਂ

PunjabKesariਯੁਵਰਾਜ ਸਿੰਘ ਨੇ ਕਿਹਾ ਕਿ ਭਾਰਤ ਦਾ ਬੱਲੇਬਾਜ਼ੀ ਕ੍ਰਮ ਕੇਨ ਵਿਲੀਅਮਸਨ ਦੀ ਅਗਵਾਈ ਵਾਲੀ ਨਿਊਜ਼ੀਲੈਂਡ ਦੀ ਟੀਮ ਦੇ ਮੁਕਾਬਲੇ ਮਜ਼ਬੂਤ ਹੈ। ਮੇਰਾ ਮੰਨਣਾ ਹੈ ਕਿ ਸਾਡੀ ਟੀਮ ਮਜ਼ਬੂਤ ਹੈ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਅਸੀਂ ਦੇਸ਼ ਦੇ ਬਾਹਰ ਜਿੱਤ ਦਰਜ ਕੀਤੀ ਹੈ। ਮੈਨੂੰ ਲਗਦਾ ਹੈ ਕਿ ਸਾਡੀ ਬੱਲੇਬਾਜ਼ੀ ਮਜ਼ਬੂਤ ਹੈ ਤੇ ਗੇਂਦਬਾਜ਼ੀ ’ਚ ਅਸੀਂ ਉਨ੍ਹਾਂ ਦੇ ਬਰਾਬਰ ਹਾਂ। ਵਰਲਡ ਕੱਪ 2011 ’ਚ ਭਾਰਤ ਦੀ ਖ਼ਿਤਾਬੀ ਜਿੱਤ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਯੁਵਰਾਜ ਨੇ ਕਿਹਾ ਕਿ ਇੰਗਲੈਂਡ ’ਚ ਪਹਿਲੀ ਵਾਰ ਸਲਾਮੀ ਬੱਲੇਬਾਜ਼ ਦੀ ਭੂਮਿਕਾ ਨਿਭਾ ਰਹੇ ਰੋਹਿਤ ਸ਼ਰਮਾ ਤੇ ਸ਼ੁੱਭਮਨ ਗਿੱਲ ਨੂੰ ਛੇਤੀ ਤੋਂ ਛੇਤੀ ਡਿਊਕਸ ਗੇਂਦਾਂ ਦਾ ਆਦੀ ਹੋਣਾ ਹੋਵੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News