IPL 2023: ਰਿੰਕੂ ਸਿੰਘ ਤੇ ਮਨਦੀਪ ''ਤੇ ਭੜਕੇ ਯੁਵਰਾਜ ਸਿੰਘ, ਸ਼ਰੇਆਮ ਕਹਿ ਦਿੱਤੀਆਂ ਇਹ ਗੱਲਾਂ

Saturday, Apr 22, 2023 - 04:37 AM (IST)

IPL 2023: ਰਿੰਕੂ ਸਿੰਘ ਤੇ ਮਨਦੀਪ ''ਤੇ ਭੜਕੇ ਯੁਵਰਾਜ ਸਿੰਘ, ਸ਼ਰੇਆਮ ਕਹਿ ਦਿੱਤੀਆਂ ਇਹ ਗੱਲਾਂ

ਸਪੋਰਟਸ ਡੈਸਕ: ਭਾਰਤ ਦੇ ਸਾਬਕਾ ਹਰਫ਼ਨਮੌਲਾ ਖਿਡਾਰੀ ਯੁਵਰਾਜ ਸਿੰਘ ਨੇ ਵੀਰਵਾਰ ਨੂੰ ਦਿੱਲੀ ਕੈਪੀਟਲਸ ਦੇ ਖ਼ਿਲਾਫ਼ ਕਲਕੱਤਾ ਨਾਈਟ ਰਾਈਡਰਜ਼ ਦੀ ਹਾਰ ਦੌਰਾਨ ਰਿੰਕੂ ਸਿੰਘ ਤੇ ਮਨਦੀਪ ਸਿੰਘ ਦੀ ਬੱਲੇਬਾਜ਼ੀ ਦੇ ਤਰੀਕੇ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਇਨ੍ਹਾਂ ਦੋਵੇਂ ਬੱਲੇਬਾਜ਼ਾਂ ਨੂੰ ਲੰਮੇ ਹੱਥੀਂ ਲਿਆ। ਕੈਪੀਟਲਸ ਨੇ ਦੋ ਵਾਰ ਦੇ ਆਈ.ਪੀ.ਐੱਲ. ਚੈਂਪੀਅਨ ਕੇ.ਕੇ.ਆਰ. ਨੂੰ ਹਰਾ ਕੇ ਸੀਜ਼ਨ ਦੀ ਪਹਿਲੀ ਜਿੱਤ ਦਰਜ ਕੀਤੀ। ਅਖ਼ੀਰ ਵਿਚ ਜੇਸਨ ਰਾਏ ਤੇ ਆਂਦਰੇ ਰਸਲ ਤੋਂ ਇਲਾਵਾ ਕੇ.ਕੇ.ਆਰ. ਲਈ ਕੋਈ ਵੀ ਹੋਰ ਬੱਲੇਬਾਜ਼ ਨਹੀਂ ਚੱਲ ਸਕਿਆ। 

ਇਹ ਖ਼ਬਰ ਵੀ ਪੜ੍ਹੋ - ਨਿੱਕੀ ਉਮਰੇ ਵੱਡੀ ਪੁਲਾਂਘ: ਪੰਜਾਬ ਦੀ 6 ਸਾਲਾ ਧੀ ਨੇ ਮੇਰੂ ਪਰਬਤ 'ਤੇ ਲਹਿਰਾਇਆ ਤਿਰੰਗਾ, ਬਣਾਇਆ ਵਿਸ਼ਵ ਰਿਕਾਰਡ

ਗੁਜਰਾਤ ਦੇ ਖ਼ਿਲਾਫ਼ ਮੁਕਾਬਲੇ ਦੌਰਾਨ ਅਖ਼ੀਰਲੇ ਓਵਰ ਵਿਚ 5 ਛਿੱਕੇ ਜੜਣ ਵਾਲੇ ਰਿੰਕੂ ਦਿੱਲੀ ਦੇ ਖ਼ਿਲਾਫ਼ ਮਹਿਜ਼ 6 ਦੌੜਾਂ ਹੀ ਬਣਾ ਸਕੇ, ਜਦਕਿ ਮਨਦੀਪ ਇਕ ਵਾਰ ਫ਼ਿਰ ਫੇਲ੍ਹ ਰਹੇ। ਇਨ੍ਹਾਂ ਦੋਹਾਂ ਨੂੰ ਅਕਸਰ ਪਟੇਲ ਨੇ ਆਊਟ ਕੀਤਾ। ਕੇ.ਕੇ.ਆਰ. ਦੀ ਬੱਲੇਬਾਜ਼ੀ ਵੇਖਣ ਤੋਂ ਬਾਅਦ ਯੁਵਰਾਜ ਨੇ ਵਿਸ਼ੇਸ਼ ਤੌਰ 'ਤੇ ਰਿੰਕੂ ਤੇ ਮਨਦੀਪ ਦੇ ਪ੍ਰਦਰਸ਼ਨ 'ਤੇ ਨਾਰਾਜ਼ਗੀ ਜਤਾਈ। ਯੁਵਰਾਜ ਨੇ ਕਿਹਾ ਕਿ ਰਿੰਕੂ ਤੇ ਮਨਦੀਪ ਨੂੰ ਖ਼ਤਰਾ ਘੱਟ ਲੈਣ ਤੇ ਸਾਂਝੇਦਾਰੀ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ। 

ਇਹ ਖ਼ਬਰ ਵੀ ਪੜ੍ਹੋ - ਪਿਆਕੜਾਂ ਲਈ ਅਹਿਮ ਖ਼ਬਰ: ਪੰਜਾਬ ਸਰਕਾਰ ਨੇ ਐਕਸਾਈਜ਼ ਪਾਲਿਸੀ 'ਚ ਲਾਗੂ ਕੀਤਾ ਨਵਾਂ ਨਿਯਮ, ਮਿਲੇਗੀ ਰਾਹਤ

PunjabKesari

ਯੁਵਰਾਜ ਨੇ ਕਿਹਾ ਕਿ ਉਨ੍ਹਾਂ ਨੂੰ 15ਵੇਂ ਓਵਰ ਤਕ ਵਨਡੇ ਦੀ ਤਰ੍ਹਾਂ ਖੇਡਣਾ ਚਾਹੀਦਾ ਸੀ। ਯੁਵਰਾਜ ਨੇ ਲਿਖਿਆ, "ਮੈਂ ਰਿੰਕੂ ਸਿੰਘ ਤੇ ਮਨਦੀਪ ਤੋਂ ਖ਼ੁਸ਼ ਨਹੀਂ ਹਾਂ। ਤੁਹਾਡਾ ਆਤਮ ਵਿਸ਼ਵਾਸ ਕਿੰਨਾ ਜ਼ਿਆਦਾ ਹੈ, ਇਹ ਮਹੱਤਵ ਨਹੀਂ ਰੱਖਦਾ, ਸਗੋਂ ਅਜਿਹੀ ਸਥਿਤੀ ਵਿਚ ਤੁਹਾਡੀ ਅਪ੍ਰੋਚ ਦਾ ਮਹੱਤਵ ਹੈ। ਜਦੋਂ ਵਿਕਟਾਂ ਡਿੱਗ ਰਹੀਆਂ ਹੋਣ ਤਾਂ ਤੁਹਾਨੂੰ ਪਾਰਟਨਰਸ਼ਿਪ ਲਈ ਖੇਡਣਾ ਹੁੰਦਾ ਹੈ। ਘੱਟੋ-ਘੱਟ 15 ਓਵਰਾਂ ਤਕ ਤੁਹਾਨੂੰ ਵਨਡੇ ਵਾਲੀ ਮਾਨਸਿਕਤਾ ਨਾਲ ਖੇਡਣ ਦੀ ਲੋੜ ਸੀ। ਕਿਉਂਕਿ ਤੁਹਾਡੇ ਤੋਂ ਬਾਅਦ ਰਸਲ ਬੱਲੇਬਾਜ਼ੀ ਲਈ ਆਉਣ ਵਾਲੇ ਸਨ।" ਸੀਜ਼ਨ ਦੀ ਮਜ਼ਬੂਤ ਸ਼ੁਰੂਆਤ ਕਰਨ ਤੋਂ ਬਾਅਦ ਕੇ.ਕੇ.ਆਰ. ਦੀ ਇਹ ਲਗਾਤਾਰ ਤੀਜੀ ਹਾਰ ਸੀ। ਉਹ ਐਤਵਾਰ ਨੂੰ ਈਡਨ ਗਾਰਡਨਜ਼ ਵਿਚ ਹੁਣ ਚੇਨਈ ਨਾਲ ਭਿੜਣਗੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News