ਹੁਣ ਸੋਸ਼ਲ ਮੀਡੀਆ ''ਤੇ ਵਾਇਰਲ ਹੋਈ ਨੰਨ੍ਹੇ ਯੁਵਰਾਜ-ਹੇਜ਼ਲ ਦੀ ਤਸਵੀਰ

Friday, Oct 09, 2020 - 11:23 AM (IST)

ਹੁਣ ਸੋਸ਼ਲ ਮੀਡੀਆ ''ਤੇ ਵਾਇਰਲ ਹੋਈ ਨੰਨ੍ਹੇ ਯੁਵਰਾਜ-ਹੇਜ਼ਲ ਦੀ ਤਸਵੀਰ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਹਰਫ਼ਨਮੌਲਾ ਖਿਡਾਰੀ ਯੁਵਰਾਜ ਸਿੰਘ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਬਾਅਦ ਹੁਣ ਆਪਣੇ ਘਰ 'ਚ ਜ਼ਿਆਦਾ ਸਮਾਂ ਬਿਤਾ ਰਹੇ ਹਨ। ਇਸ ਦੌਰਾਨ ਉਹ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਸਰਗਰਮ ਰਹਿੰਦੇ ਹਨ।  ਇਸੇ ਤਰ੍ਹਾਂ ਯੁਵਰਾਜ ਸਿੰਘ ਨੇ ਵੀ ਬੀਤੇ ਦਿਨ ਇੰਸਟਾਗ੍ਰਾਮ 'ਤੇ ਆਪਣੀ ਅਤੇ ਪਤਨੀ ਹੇਜ਼ਲ ਕੀਚ ਦੀ ਇਕ ਮਜ਼ੇਦਾਰ ਤਸਵੀਰ ਸਾਂਝੀ ਕੀਤੀ ਅਤੇ ਖ਼ੁਦ ਨੂੰ ਹੀ ਟਰੋਲ ਕਰਨ ਲੱਗੇ। ਇਸ 'ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਵੀ ਕਾਫ਼ੀ ਮਜ਼ੇ ਲਏ।

ਇਹ ਵੀ ਪੜ੍ਹੋ: IPL 2020 : ਆਪਣੇ ਪਸੰਦੀਦਾ ਮੈਦਾਨ ਸ਼ਾਰਜਾਹ 'ਚ ਦਿੱਲੀ ਦਾ ਜਿੱਤ ਅਭਿਆਨ ਰੋਕਣ ਉਤਰਣਗੇ ਰਾਇਲਜ਼

PunjabKesari

ਦਰਅਸਲ ਇਨ੍ਹੀਂ ਦਿਨੀਂ ਫੇਸ ਫਿਲਟਰ ਦਾ ਟਰੈਂਡ ਕਾਫ਼ੀ ਵੱਧ ਗਿਆ ਹੈ। ਕਈ ਭਾਰਤੀ ਖਿਡਾਰੀਆਂ ਨੇ ਬੇਬੀ ਫਿਲਟਰ ਦੀ ਵਰਤੋਂ ਕਰਦੇ ਹੋਏ ਆਪਣੀ ਤਸਵੀਰ ਸੋਸ਼ਲ ਮੀਡੀਆ 'ਤੇ ਪਾਈ ਸੀ। ਅਜਿਹੇ ਵਿਚ ਯੁਵਰਾਜ ਵੀ ਕਿੱਥੇ ਪਿੱਛੇ ਰਹਿਣ ਵਾਲੇ ਸਨ। ਉਨ੍ਹਾਂ ਨੇ ਵੀ ਤੁਰੰਤ ਆਪਣੀ ਅਤੇ ਪਤਨੀ ਹੇਜ਼ਲ ਦੀ ਤਸਵੀਰ ਲਈ ਅਤੇ ਉਸ ਨੂੰ ਬੇਬੀ ਫਿਲਟਰ ਨਾਲ ਐਡਿਟ ਕਰ ਦਿੱਤਾ। ਇਸ ਤੋਂ ਬਾਅਦ ਇੰਸਟਾਗ੍ਰਾਮ 'ਤੇ ਉਸ ਨੂੰ ਸਾਂਝੀ ਕਰਦੇ ਹੋਏ ਲਿਖਿਆ, 'ਬਾਲ ਵਿਆਹ'।

ਇਹ ਵੀ ਪੜ੍ਹੋ: 4 ਦਿਨ ਦੀ ਗਿਰਾਵਟ ਮਗਰੋਂ ਸੋਨੇ ਦੀਆਂ ਕੀਮਤਾਂ 'ਚ ਆਈ ਤੇਜ਼ੀ, ਹੁਣ ਇੰਨੇ 'ਚ ਪਏਗਾ 10 ਗ੍ਰਾਮ ਗੋਲਡ

PunjabKesari

ਦੱਸਣਯੋਗ ਹੈ ਕਿ ਯੁਵਰਾਜ ਆਪਣੇ ਇਕ ਦੋਸਤ ਜ਼ਰੀਏ ਹੇਜਲ ਨੂੰ ਮਿਲੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਹੇਜ਼ਲ ਨੂੰ ਪ੍ਰਪੋਜ਼ ਕੀਤਾ। ਯੁਵਰਾਜ ਨੇ ਖ਼ੁਦ ਇਕ ਟੀਵੀ ਸ਼ੋਅ ਦੌਰਾਨ ਦੱਸਿਆ ਸੀ ਕਿ ਹੇਜ਼ਲ ਸ਼ੁਰੂ ਵਿਚ ਵਿਆਹ ਲਈ ਤਿਆਰ ਨਹੀਂ ਸੀ। ਅਜਿਹੇ ਵਿਚ ਉਨ੍ਹਾਂ ਨੂੰ ਮਨਾਉਣ ਵਿਚ 3 ਸਾਲ ਦਾ ਸਮਾਂ ਲੱਗ ਗਿਆ ਅਤੇ 30 ਨਵੰਬਰ 2016 ਨੂੰ ਉਨ੍ਹਾਂ ਨੇ ਵਿਆਹ ਕਰਵਾ ਲਿਆ।


author

cherry

Content Editor

Related News