ਯੁਵਰਾਜ ਨੇ ਕਿਹਾ ਅਜੇ ਕ੍ਰਿਕਟ ਬਾਕੀ ਹੈ
Wednesday, Feb 14, 2018 - 07:49 PM (IST)

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਧਮਾਕੇਦਾਰ ਆਲਰਾਊਂਡਰ ਯੁਵਰਾਜ ਸਿੰਘ ਨੇ ਕਿਹਾ ਹੈ ਕਿ ਅਜੇ ਤਕ ਕ੍ਰਿਕਟ ਬਾਕੀ ਹੈ ਤੇ ਜਦੋਂ ਮੈਂ ਸੰਨਿਆਸ ਲਵਾਂਗਾ ਤਾਂ ਆਪਣੀਆਂ ਸ਼ਰਤਾਂ 'ਤੇ ਹੀ ਲੈਣਗੇ। 36 ਸਾਲ ਦੇ ਯੁਵਰਾਜ ਸਿੰਘ ਭਾਰਤ ਦੇ ਲਈ ਹੁਣ ਤਕ 40 ਟੈਸਟ, 304 ਵਨ ਡੇ ਤੇ 58 ਟੀ-20 ਕੌਮਾਂਤਰੀ ਕ੍ਰਿਕਟ ਮੈਚ ਖੇਡ ਚੁੱਕੇ ਹਨ, ਜਿਸ 'ਚ 1900, 8701 ਤੇ 1177 ਦੌੜਾਂ ਬਣਾਈਆਂ ਹਨ। ਯੁਵਰਾਜ ਨੇ ਆਪਣਾ ਆਖਰੀ ਟੀ-20 ਮੈਚ ਫਰਵਰੀ 2017 'ਚ ਇੰਗਲੈਂਡ ਦੇ ਖਿਲਾਫ ਤੇ ਵਨ ਡੇ ਜੂਨ 2017 'ਚ ਵੈਸਟਇੰਡੀਜ਼ ਦੇ ਖਿਲਾਫ ਖੇਡਿਆ ਸੀ। ਯੁਵਰਾਜ ਨੇ ਕਿਹਾ ਕਿ ਮੈਂ ਕਿਸੇ ਪਛਤਾਵੇ ਦੇ ਕਾਰਨ ਸੰਨਿਆਸ ਨਹੀਂ ਲੈਣਾ ਚਾਹੁੰਦਾ ਤੇ ਅਗਲੇ ਸਾਲ ਖੇਡਣਾ ਚਾਹੁੰਦਾ ਹਾਂ। ਮੈਂ ਫਿਰ ਸੰਨਿਆਸ ਲਵਾਂਗਾ ਜਦੋਂ ਕ੍ਰਿਕਟ ਛੱਡਣ ਦਾ ਸਮਾਂ ਹੋਵੇਗਾ। ਜਦੋਂ ਮੈਨੂੰ ਲੱਗੇਗਾ ਕਿ ਮੈਂ ਆਪਣਾ ਸਰਵਸ਼੍ਰੇਸਠ ਕ੍ਰਿਕਟ ਖੇਡ ਲਿਆ ਹੈ ਤੇ ਇਸ ਤੋਂ ਜ਼ਿਆਦਾ ਵਧੀਆ ਹੈ ਜਦੋਂ ਮੇਰੇ ਕੋਲ ਨਹੀਂ ਖੇਡ ਹੋਇਆ ਤਾਂ ਮੈਂ ਫਿਰ ਸੰਨਿਆਸ ਲਵਾਂਗਾ। ਇਸ ਲਈ ਅਜੇ ਵੀ ਮੈਂ ਖੇਡ ਰਿਹਾ ਹਾਂ ਕਿਉਂਕਿ ਮੈਂ ਹੁਣ ਕ੍ਰਿਕਟ ਦਾ ਪੂਰਾ ਲਾਭ ਲੈ ਰਿਹਾ ਹਾਂ। ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਫ੍ਰੈਂਚਾਈਜ਼ੀ ਕਿੰਗਸ ਇਲੈਵਨ ਪੰਜਾਬ ਦੇ ਲੀਗ ਦੇ 11ਵੇਂ ਸੈਸ਼ਨ ਦੇ ਲਈ ਯੁਵਰਾਜ ਨੂੰ 2 ਕਰੋੜ 'ਚ ਆਪਣੀ ਟੀਮ 'ਚ ਖਰੀਦਿਆ ਹੈ। ਯੁਵਰਾਜ 2015 'ਚ 16 ਕਰੋੜ ਤੇ 2017 'ਚ 7 ਕਰੋੜ ਰੁਪਏ 'ਚ ਵਿਕੇ ਸਨ।