ਵੇਖੋ ਕ੍ਰਿਕਟਰ ਯੁਜਵੇਂਦਰ ਚਾਹਲ ਅਤੇ ਧਨਾਸ਼੍ਰੀ ਦੇ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ

12/24/2020 10:48:49 AM

ਸਪੋਰਟਸ ਡੈਸਕ : ਭਾਰਤੀ ਟੀਮ ਦੇ ਲੈਗ ਸਪਿਨਰ ਗੇਂਦਬਾਜ਼ ਯੁਜਵੇਂਦਰ ਚਾਹਲ ਡਾਕਟਰ, ਕੋਰਿਓਗ੍ਰਾਫਰ ਅਤੇ ਯੂ-ਟਿਊਬਰ ਧਨਾਸ਼੍ਰੀ ਵਰਮਾ ਨਾਲ ਵਿਆਹ ਦੇ ਬੰਧਨ ਵਿਚ ਬੱਝ ਚੁੱਕੇ ਹਨ। ਇਨ੍ਹਾਂ ਦੋਵਾਂ ਨੇ ਹੀ ਆਪਣੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰਕੇ ਲੋਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਸੀ। ਵਿਆਹ ਨੂੰ ਕਾਫ਼ੀ ਨਿੱਜੀ ਰੱਖਿਆ ਗਿਆ ਸੀ। ਚਾਹਲ ਅਤੇ ਧਨਾਸ਼੍ਰੀ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਅਤੇ ਰਿੰਗ ਸੈਰੇਮਨੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

PunjabKesari

ਤਸਵੀਰਾਂ ਵਿਚ ਚਾਹਲ ਅਤੇ ਧਨਾਸ਼੍ਰੀ ਕਾਫ਼ੀ ਖ਼ੂਬਸੂਰਤ ਦਿਖਾਈ ਦੇ ਰਹੇ ਹਨ। ਇਸ ਦੇ ਨਾਲ ਹੀ ਦੋਵਾਂ ਨੇ ਤਸਵੀਰ ਨਾਲ ਲਿਖਆ, ‘ਸਭ ਕੁੱਝ ਕਿੰਨਾ ਸੁੰਦਰ ਹੋ ਗਿਆ ਸੀ।’ ਇਸ ਤਸਵੀਰ ਦੋਵੇਂ ਆਪਣੀ ਮੰਗਣੀ ਦੀ ਅੰਗੂਠੀ ਵੀ ਦਿਖਾ ਰਹੇ ਹਨ। ਚਾਹਲ ਅਤੇ ਧਨਾਸ਼੍ਰੀ ਦੇ ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।

PunjabKesari

ਡਾਂਸ ਸਿਖਦੇ-ਸਿਖਦੇ ਹੋਇਆ ਪਿਆਰ 
ਦੱਸ ਦੇਈਏ ਕਿ ਚਾਹਲ ਅਤੇ ਧਨਾਸ਼੍ਰੀ ਇਕ-ਦੂਜੇ ਨੂੰ ਪਹਿਲੀ ਵਾਰ ਡਾਂਸ ਕਲਾਸ ਵਿਚ ਮਿਲੇ ਸਨ। ਯੁਜਵੇਂਦਰ ਚਾਹਲ ਨੂੰ ਭੰਗੜਾ ਕਰਨਾ ਬਚਪਨ ਤੋਂ ਹੀ ਪਸੰਦ ਸੀ ਅਤੇ ਇਸ ਲਈ ਉਹ ਇਸ ਨੂੰ ਸਿੱਖਣ ਲਈ ਧਨਾਸ਼੍ਰੀ ਦੀ ਡਾਂਸ ਅਕੈਡਮੀ ਵਿਚ ਗਏ। ਜਿੱਥੇ ਇਹ ਦੋਵੇਂ ਇਕ-ਦੂਜੇ ਦੇ ਕਰੀਬ ਆਉਣ ਲੱਗੇ। ਇਸੇ ਸਾਲ ਅਗਸਤ ਮਹੀਨੇ ਵਿਚ ਦੋਵਾਂ ਨੇ ਮੰਗਣੀ ਕਰਾਈ ਸੀ।

PunjabKesari

PunjabKesari

PunjabKesari

PunjabKesari

PunjabKesari
 


cherry

Content Editor

Related News