6 ਭਾਰਤੀਆਂ ਨੇ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ''ਚ ਪਹੁੰਚ ਕੇ ਤਮਗੇ ਕੀਤੇ ਪੱਕੇ
Thursday, Nov 14, 2019 - 09:35 AM (IST)

ਸਪੋਰਟਸ ਡੈਸਕ— ਭਾਰਤੀ ਮੁੱਕੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਏਸ਼ੀਆਈ ਯੁਵਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰਕੇ ਤਮਗੇ ਪੱਕੇ ਕਰ ਲਏ ਹਨ। ਭਾਰਤ ਵੱਲੋਂ ਸਾਯ ਸੇਲਾਯ (49 ਕਿਲੋਗ੍ਰਾਮ), ਅਮਨ (ਪਲੱਸ 94 ਕਿਲੋਗ੍ਰਾਮ), ਅੰਕਿਤ ਨਰਵਾਲ (60 ਕਿਲੋਗ੍ਰਾਮ), ਨਾਓਰਾਮ ਚਾਨੂੰ (51 ਕਿਲੋਗ੍ਰਾਮ), ਜਾਸਮਿਨ (57 ਕਿਲੋਗ੍ਰਾਮ) ਅਤੇ ਵਿੰਕਾ (64 ਕਿਲੋਗ੍ਰਾਮ) ਸਮੇਤ ਕੁਲ 6 ਖਿਡਾਰੀਆਂ ਨੇ ਤਮਗੇ ਪੱਕੇ ਕੀਤੇ।
ਸੇਲਾਯ ਨੇ ਫਿਲੀਪੀਨ ਦੇ ਫਲਿੰਟ ਜਾਰੀ ਨੂੰ 5-0 ਨਾਲ ਹਰਾਇਆ ਜਦਕਿ ਅਮਨ ਨੇ ਤਾਈਵਾਨ ਦੇ ਕਾਈ ਸੁੰਗ ਵੈਂਗ ਨੂੰ ਨਾਕਆਊਟ ਕੀਤਾ। ਨਰਵਾਲ ਨੇ ਤਾਈਵਾਨ ਦੇ ਯੂ ਲਿਨ ਨੂੰ 5-0 ਨਾਲ ਅਤੇ ਚਾਨੂੰ ਨੇ ਕੋਰੀਆ ਦੀ ਯੁਨਸੂ ਸੁਨ ਨੂੰ 5-0 ਨਾਲ ਹਰਾਇਆ। ਜਾਸਮਿਨ ਨੇ ਜਾਪਾਨ ਦੀ ਕਿਮੁਰਾ ਮੋਨਾ ਨੂੰ ਜਦਕਿ ਵਿੰਕਾ ਨੇ ਤਾਈਵਾਨ ਦੀ ਸੁਏਹ ਜੂ ਸੁਈ ਨੂੰ ਹਰਾਇਆ। ਨੇਹਾ ਕਾਸੰਯਾਲ (60 ਕਿਲੋਗ੍ਰਾਮ) ਅਤੇ ਰੋਹਿਤ ਮੋਰ (52 ਕਿਲੋਗ੍ਰਾਮ) ਨੂੰ ਕੁਆਰਟਰ ਫਾਈਨਲ 'ਚ ਹਾਰ ਮਿਲੀ।