ਇੰਟਰਨੈਸ਼ਨਲ ਕ੍ਰਿਕਟ ''ਚ Flop ਰਹੇ ਯੋਗਰਾਜ ਸਿੰਘ! ਬੇਹੱਦ ਛੋਟਾ ਸੀ ਕਰੀਅਰ, ਅੰਕੜਿਆਂ ਰਾਹੀਂ ਜਾਣੋ ਪ੍ਰਦਰਸ਼ਨ

Wednesday, Jan 15, 2025 - 12:45 PM (IST)

ਇੰਟਰਨੈਸ਼ਨਲ ਕ੍ਰਿਕਟ ''ਚ Flop ਰਹੇ ਯੋਗਰਾਜ ਸਿੰਘ! ਬੇਹੱਦ ਛੋਟਾ ਸੀ ਕਰੀਅਰ, ਅੰਕੜਿਆਂ ਰਾਹੀਂ ਜਾਣੋ ਪ੍ਰਦਰਸ਼ਨ

ਸਪੋਰਟਸ ਡੈਸਕ- ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਆਪਣੇ ਬਿਆਨਾਂ ਦੇ ਚਲਦੇ ਵਿਵਾਦਾਂ 'ਚ ਆ ਗਏ ਹਨ। ਯੋਗਰਾਜ ਸਿੰਘ ਨੇ ਇਕ ਹਾਲੀਆ ਇੰਟਰਵਿਊ 'ਚ ਅਜਿਹੀ ਗੱਲ ਕਹੀ, ਜੋ ਹੈਰਾਨ ਕਰਨ ਵਾਲੀ ਰਹੀ। ਯੋਗਰਾਜ ਸਿੰਘ ਨੇ ਦਾਅਵਾ ਕੀਤਾ ਕਿ ਉਹ ਕਪਿਲ ਦੇਵ ਨੂੰ ਗੋਲੀ ਮਾਰਨਾ ਚਾਹੁੰਦੇ ਸੀ ਕਿਉਂਕਿ ਉਸ ਦੀ ਵਜ੍ਹਾ ਨਾਲ ਉਹ ਟੀਮ ਤੋਂ ਬਾਹਰ ਹੋਏ। 

ਇਹ ਵੀ ਪੜ੍ਹੋ : 'ਯੋਗਰਾਜ ਸਿੰਘ ਹੈ ਕੌਣ...?' ਗੋਲ਼ੀ ਵਾਲੇ ਦਾਅਵੇ ਮਗਰੋਂ ਕਪਿਲ ਦੇਵ ਦਾ ਪਹਿਲਾ ਬਿਆਨ

ਉਂਝ ਪਿਤਾ ਨੂੰ ਲੈ ਕੇ ਯੁਵਰਾਜ ਸਿੰਘ ਨੇ ਇਕ ਇੰਟਰਵਿਊ 'ਚ ਤਾਂ ਇੱਥੋਂ ਤਕ ਕਿਹਾ ਸੀ ਕਿ ਉਨ੍ਹਾਂ ਦੇ ਪਿਤਾ ਨੂੰ ਮਾਨਸਿਕ ਸਮੱਸਿਆ ਹੈ, ਭਾਵੇਂ ਉਹ ਇਸ ਨੂੰ ਸਵੀਕਾਰ ਨਾ ਕਰਨ। 4 ਨਵੰਬਰ 2023 ਨੂੰ ਜਾਰੀ ਇਕ ਪਾਡਕਾਸਟ 'ਚ ਯੁਵਰਾਜ ਨੇ ਕਿਹਾ ਸੀ- ਮੈਨੂੰ ਲਗਦਾ ਹੈ ਕਿ ਮੇਰੇ ਪਿਤਾ ਨੂੰ ਕੋਈ ਮਾਨਸਿਕ ਸਮੱਸਿਆ ਹੈ, ਉਹ ਉਹ ਇਸ ਨੂੰ ਸਵੀਕਾਰ ਨਹੀਂ ਕਰਨਗੇ। 

ਇਹ ਵੀ ਪੜ੍ਹੋ : ਧੋਨੀ ਨਹੀਂ ਸਗੋਂ ਇਸ ਖਿਡਾਰੀ ਨੇ ਖ਼ਤਮ ਕੀਤਾ ਯੁਵਰਾਜ ਸਿੰਘ ਦਾ ਕਰੀਅਰ! ਹੋ ਗਿਆ ਵੱਡਾ ਖ਼ੁਲਾਸਾ

ਫਿਲਹਾਲ ਯੋਗਰਾਜ ਸਿੰਘ ਦੀ ਗੱਲ ਕਰੀਏ ਤਾਂ ਉਹ ਭਾਰਤ ਲਈ ਟੈਸਟ ਤੇ ਵਨਡੇ 'ਚ ਖੇਡ ਚੁੱਕੇ ਹਨ। ਪਰ ਯੋਗਰਾਜ ਸਿੰਘ ਦੇ ਅੰਕੜੇ ਭਾਰਤੀ ਟੀਮ ਲਈ ਜ਼ਿਆਦਾ ਚੰਗੇ ਨਹੀਂ ਹਨ। 66 ਸਾਲ ਦੇ ਹੋ ਚੁੱਕੇ ਯੋਗਰਾਜ ਸਿੰਘ ਨੇ ਭਾਰਤੀ ਟੀਮ ਲਈ 1 ਟੈਸਟ ਤੇ 6 ਵਨਡੇ ਮੈਚ ਖੇਡੇ।

ਇਹ ਵੀ ਪੜ੍ਹੋ : ਕ੍ਰਿਕਟ ਦੇ ਮੈਦਾਨ 'ਚ ਪਿਆ ਭੜਥੂ! ਖਿਡਾਰੀ ਨੇ ਲਗਾਤਾਰ ਜੜੇ 2 ਛੱਕੇ, ਤੀਜੇ ਦੀ ਕੋਸ਼ਿਸ਼ 'ਚ ਗੁਆ ਬੈਠਾ ਜਾਨ

ਉਨ੍ਹਾਂ ਨੇ ਟੈਸਟ ਡੈਬਿਊ 21 ਫਰਵਰੀ 1981 ਨੂੰ ਨਿਊਜ਼ੀਲੈਂਡ ਦੇ ਖਿਲਾਫ ਕੀਤਾ, ਜੋ ਉਨ੍ਹਾਂ ਦਾ ਇਕਮਾਤਰ ਟੈਸਟ ਰਿਹਾ। ਇਸ 'ਚ ਉਨ੍ਹਾਂ ਨੇ ਜੌਨ ਰਾਈਟ ਨੂੰ ਆਊਟ ਕੀਤਾ। ਜਦਕਿ ਸਭ ਤੋਂ ਪਹਿਲਾ ਵਨਡੇ 21 ਦਸੰਬਰ 1980 ਨੂੰ ਬ੍ਰਿਸਬੇਨ 'ਚ ਨਿਊਜ਼ੀਲੈਂਡ ਖਿਲਾਫ ਖੇਡਿਆ। ਇੱਥੇ ਉਨ੍ਹਾਂ ਨੇ 2 ਵਿਕਟਾਂ ਲਈਆ। ਯੋਗਰਾਜ ਨੇ ਭਾਰਤ ਲਈ ਕੁਲ 6 ਵਨਡੇ ਮੈਚ ਖੇਡੇ, ਜਿੱਥੇ ਉਨ੍ਹਾਂ ਦੇ ਨਾਂ 4 ਵਿਕਟਾਂ ਹਨ।

ਇਸ ਤੋਂ ਇਲਾਵਾ ਉਨ੍ਹਾਂ ਨੇ 30 ਫਰਸਟ ਕਲਾਸ ਮੈਚਾਂ 'ਚ 398 ਦੌੜਾਂ ਬਣਾਈਆਂ ਤੇ 66 ਵਿਕਟਾਂ ਲਈਆਂ। ਜਦਕਿ 13 ਲਿਸਟ ਏ ਮੁਕਾਬਲਿਆਂ 'ਚ ਉਨ੍ਹਾਂ ਦੇ ਨਾਂ 39 ਦੌੜਾਂ ਤੇ 14 ਵਿਕਟਾਂ ਸ਼ਾਮਲ ਹਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tarsem Singh

Content Editor

Related News