WWE ਰੈਸਲਰ ਡੈਨੀਅਲ ਬ੍ਰਾਇਨ ਤੇ ਬ੍ਰੀ ਬੇਲਾ ਘਰ ਆਇਆ ਨੰਨ੍ਹਾ ਮਹਿਮਾਨ, ਲੱਗਾ ਵਧਾਈਆਂ ਦਾ ਤਾਂਤਾ

Monday, Aug 03, 2020 - 04:28 PM (IST)

WWE ਰੈਸਲਰ ਡੈਨੀਅਲ ਬ੍ਰਾਇਨ ਤੇ ਬ੍ਰੀ ਬੇਲਾ ਘਰ ਆਇਆ ਨੰਨ੍ਹਾ ਮਹਿਮਾਨ, ਲੱਗਾ ਵਧਾਈਆਂ ਦਾ ਤਾਂਤਾ

ਸਪੋਰਟਸ ਡੈਸਕ– ਡਬਲਯੂ.ਡਬਲਯੂ.ਈ. ਰੈਸਲਰ ਡੈਨੀਅਲ ਬ੍ਰਾਇਨ ਦੀ ਪਤਨੀ ਬ੍ਰੀ ਬੇਲਾ ਨੇ ਬੇਟੇ ਨੂੰ ਜਨਮ ਦਿੱਤਾ ਹੈ। ਜਿਸ ਦੀ ਜਾਣਕਾਰੀ ਬ੍ਰੀ ਨੇ ਖੁਦ ਸੋਸ਼ਲ ਮੀਡੀਆ ’ਤੇ ਦਿੱਤੀ ਹੈ। ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ’ਚ ਨੰਨ੍ਹੇ ਮਹਿਮਾਨ ਦੇ ਆਉਣ ’ਤੇ ਲੱਖਾਂ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਨੂੰ ਸ਼ਭਕਾਮਨਾਵਾਂ ਦਿੱਤੀਆਂ ਹਨ। ਦੱਸ ਦੇਈਏ ਕਿ ਬ੍ਰੀ ਬੇਲਾ ਆਏ ਦਿਨ ਆਪਣੀਆਂ ਸ਼ਾਨਦਾਰ ਤਸਵੀਰਾਂ ਨਾਲ ਸੁਰਖੀਆਂ ’ਚ ਬਣੀ ਰਹਿੰਦੀ ਹੈ। ਉਹ ਆਪਣੀਆਂ ਨਵੀਆਂ-ਨਵੀਆਂ ਵੀਡੀਓਜ਼ ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੀ ਨਜ਼ਰ ਆਉਂਦੀ ਰਹਿੰਦੀ ਹੈ।

PunjabKesari

ਦਰਅਸਲ, ਬ੍ਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਫੋਟੋ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ ਹੈ- ਇਥੇ ਇਕ ਲੜਕਾ ਹੋਇਆ ਹੈ!!!... ਅਸੀਂ ਬਹੁਤ ਖੁਸ਼ ਹਾਂ ਅਤੇ ਹਰ ਕੋਈ ਤੰਦਰੁਸਤ ਹੈ!!!...ਦੱਸ ਦੇਈਏ ਕਿ ਬ੍ਰੀ ਨੇ ਆਪਣੀ ਪੋਸਟ ’ਚ ਆਪਣੇ ਬੇਟੇ ਦੇ ਹੱਥ ਦੀ ਤਸਵੀਰ ਸਾਂਝੀ ਕੀਤੀ ਹੈ। ਜਿਸ ਤੋਂ ਬਾਅਦ ਪ੍ਰਸ਼ੰਸਕਾਂ ਉਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਖ਼ੂਬ ਵਧਾਈਆਂ ਦੇ ਰਹੇ ਹਨ। ਦੱਸ ਦੇਈਏ ਕਿ ਡੈਨੀਅਲ ਅਤੇ ਬ੍ਰੀ ਦਾ ਇਹ ਦੂਜਾ ਬੱਚਾ ਹੈ ਉਨ੍ਹਾਂ ਦੀ ਪਹਿਲਾਂ ਇਕ ਬੇਟੀ ਵੀ ਹੈ। ਜ਼ਿਕਰਯੋਗ ਹੈ ਕਿ ਬ੍ਰੀ ਦੀ ਜੁੜਵਾ ਭੈਣ ਨਿਕੀ ਵੀ ਮਾਂ ਬਣ ਗਈ ਹੈ ਅਤੇ ਉਨ੍ਹਾਂ ਦੇ ਘਰ ਵੀ ਇਕ ਬੇਟੇ ਨੋ ਜਨਮ ਲਿਆ ਹੈ। 

PunjabKesari


author

Rakesh

Content Editor

Related News