ਏਸ਼ੀਆ 'ਚ 5 ਵਾਰ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਪਹਿਲਵਾਨ ਦੀ ਮਿਹਨਤ ਦਾ ਨਹੀਂ ਪਿਆ ਮੁੱਲ
Sunday, Apr 24, 2022 - 04:08 PM (IST)

ਸਪੋਰਟਸ ਡੈਸਕ- ਪੰਜਾਬ ਦੀ ਖੇਡ ਪਾਲਿਸੀ 'ਤੇ ਲਗਾਤਾਰ ਸਰਕਾਰਾਂ ਦੀ ਆਲੋਚਨਾ ਹੁੰਦੀ ਰਹੀ ਹੈ। ਭਾਵੇਂ ਉਹ ਕਾਂਗਰਸ ਦੀ ਸਰਕਾਰ ਹੋਵੇ ਜਾਂ ਫਿਰ ਅਕਾਲੀਆਂ ਦੀ। ਹੁਣ ਸੱਤਾ 'ਚ ਬਦਲਾਅ ਹੋਇਆ ਹੈ। ਚਿਹਰੇ ਵੀ ਬਦਲਦੇ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ। ਹੁਣ ਪੰਜਾਬ ਦੇ ਖਿਡਾਰੀਆਂ ਨੂੰ ਨਵੀਂ ਸਰਕਾਰ ਤੋਂ ਬਹੁਤ ਉਮੀਦਾਂ ਹਨ ਕਿ ਸਰਕਾਰ ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦੇਵੇਗੀ। ਇਨ੍ਹਾਂ ਖਿਡਾਰੀਆਂ 'ਚੋਂ ਇਕ ਪਹਿਲਵਾਨ ਹੈ ਹਰਪ੍ਰੀਤ ਸਿੰਘ ਸੰਧੂ ਹੈ ਜੋ ਕਿ 2017 ਤੋਂ ਪੰਜਾਬ ਪੁਲਸ 'ਚ ਸਬ-ਇੰਸਪੈਕਟਰ ਦੇ ਤੌਰ 'ਤੇ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ ਤੇ ਇਸ ਦੇ ਨਾਲ ਜਿਸ ਨੇ ਕੌਮੀ ਪੱਧਰ 'ਤੇ ਰਿਕਾਰਡ ਕਾਇਮ ਕੀਤਾ ਹੋਇਆ ਹੈ। ਉਹ ਕੌਮੀ ਪੱਧਰ 'ਤੇ ਪਿਛਲੇ 10 ਸਾਲਾਂ ਤੋਂ ਸੀਨੀਅਰ ਇੰਡੀਅਨ ਨੈਸ਼ਨਲ ਟੀਮ 'ਚ ਸ਼ਾਮਲ ਹਨ।
ਇਹ ਵੀ ਪੜ੍ਹੋ : Birthday Special : ਸਚਿਨ ਤੇਂਦੁਲਕਰ ਦੀ ਜ਼ਿੰਦਗੀ ਨਾਲ ਜੁੜੇ 3 ਰੌਚਕ ਕਿੱਸੇ, ਕੀ ਤੁਸੀਂ ਜਾਣਦੇ ਹੋ
ਹਾਲ 'ਚ ਹੋਈ ਗ੍ਰੀਕੋ ਰੋਮਨ ਚੈਂਪੀਅਨਸ਼ਿਪ ਏਸ਼ੀਆ 'ਚ ਲਗਾਤਾਰ 5 ਮੈਡਲ ਜਿੱਤ ਕੇ ਉਨ੍ਹਾਂ ਨੇ ਦੇਸ਼ ਤੇ ਦੁਨੀਆ 'ਚ ਪੰਜਾਬ ਦਾ ਮਾਣ ਵਧਾਇਆ ਹੈ। ਇਹ ਪਹਿਲਵਾਨ 2008 ਤੋਂ ਰੈਸਲਿੰਗ 'ਚ ਦੇਸ਼ ਦੀ ਨੁਮਾਇੰਦਗੀ ਕਰ ਰਿਹਾ ਹੈ ਤੇ ਵੱਖ-ਵੱਖ ਪ੍ਰਤੀਯੋਗਿਤਾਵਾਂ 'ਚ ਮੱਲਾਂ ਮਾਰੀਆਂ ਹਨ। ਕਾਮਨਵੈਲਥ ਖੇਡਾਂ 'ਚ ਵੀ ਇਹ ਖਿਡਾਰੀ ਦੋ ਸੋਨ ਤਮਗ਼ੇ ਜਿੱਤ ਚੁੱਕਾ ਹੈ। 20 ਤਾਰੀਖ਼ ਨੂੰ ਏਸ਼ੀਆ ਨਾਲ ਸਬੰਧਤ ਚੈਂਪੀਅਨਸ਼ਿਪ ਜੋ ਮੰਗੋਲ 'ਚ ਖੇਡੀ ਗਈ ਹੈ ਉਸ 'ਚੋਂ ਇਸ ਧਾਕੜ ਨੇ ਕਾਂਸੀ ਤਮਗ਼ਾ ਜਿੱਤਿਆ ਹੈ। ਹਰਪ੍ਰੀਤ ਸਿੰਘ ਸੰਧੂ ਅਕਾਲੀ ਸਰਕਾਰ ਦੇ ਸਮੇਂ 2017 'ਚ ਪੰਜਾਬ ਪੁਲਸ 'ਚ ਭਰਤੀ ਹੋਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਕਾਂਗਰਸ ਦੀ ਸਰਕਾਰ ਦੇ ਸਮੇਂ ਨੌਕਰੀ 'ਚ ਤਰੱਕੀ ਦੀ ਮੰਗ ਕੀਤੀ ਪਰ ਸਰਕਾਰ ਨੇ ਨਹੀਂ ਸੁਣੀ। ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਉਨ੍ਹਾਂ ਨੂੰ ਉਮੀਦ ਹੈ ਕਿ ਸਰਕਾਰ ਉਨ੍ਹਾਂ ਵਲੋਂ ਜਿੱਤੇ ਤਮਗਿਆਂ ਦਾ ਮੁੱਲ ਦਿੰਦੇ ਹੋਏ ਉਨ੍ਹਾਂ ਨੂੰ ਨੌਕਰੀ 'ਚ ਤਰੱਕੀ ਦੇ ਕੇ ਸਬ ਇੰਸਟਪੈਕਟਰ ਤੋਂ ਡੀ. ਐੱਸ. ਪੀ. ਨਿਯੁਕਤ ਕਰੇਗੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।