WPL 2023 : ਦਿੱਲੀ ਦੀ ਸ਼ਾਨਦਾਰ ਜਿੱਤ, ਬੈਂਗਲੁਰੂ ਨੂੰ 6 ਵਿਕਟਾਂ ਨਾਲ ਹਰਾਇਆ
Monday, Mar 13, 2023 - 10:54 PM (IST)
ਸਪੋਰਟਸ ਡੈਸਕ : ਨਵੀਂ ਮੁੰਬਈ ਦੇ ਮੈਦਾਨ 'ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਮਹਿਲਾ ਟੀਮ ਨੂੰ ਇਕ ਵਾਰ ਫਿਰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ।ਦਿੱਲੀ ਕੈਪੀਟਲਸ ਦੇ ਖਿਲਾਫ਼ ਜਿੱਤ ਦੀ ਉਮੀਦ ਕਰ ਰਹੀ ਸਮ੍ਰਿਤੀ ਮੰਧਾਨਾ ਦੀ ਟੀਮ ਇੱਕ ਵਾਰ ਫਿਰ ਆਖਰੀ ਓਵਰ ਵਿੱਚ ਮੈਚ ਹਾਰ ਗਈ। ਟੂਰਨਾਮੈਂਟ ਵਿੱਚ ਆਰ.ਸੀ.ਬੀ ਦੀ ਇਹ ਲਗਾਤਾਰ 5ਵੀਂ ਹਾਰ ਹੈ। ਇਸ ਤੋਂ ਪਹਿਲਾਂ ਦਿੱਲੀ ਨੇ ਐਲੀਸਾ ਪੇਰੀ ਦੀਆਂ 52 ਗੇਂਦਾਂ ਵਿੱਚ 67 ਦੌੜਾਂ ਦੀ ਬਦੌਲਤ 150 ਦੌੜਾਂ ਬਣਾਈਆਂ। ਜਵਾਬ 'ਚ ਦਿੱਲੀ ਨੇ ਆਖਰੀ ਓਵਰਾਂ 'ਚ ਕੈਪਸੀ, ਜੇਮਿਮਾ, ਕੈਪ ਅਤੇ ਜੋਨਾਸੇਨ ਦੇ ਸਾਂਝੇ ਪ੍ਰਦਰਸ਼ਨ ਨਾਲ ਜਿੱਤ ਦਰਜ ਕੀਤੀ।
ਆਰ.ਸੀ.ਬੀ ਦੀ ਕਪਤਾਨ ਸਮ੍ਰਿਤੀ ਮੰਧਾਨਾ ਨੂੰ ਇੱਕ ਵਾਰ ਫਿਰ ਨਿਰਾਸ਼ ਹੋਣਾ ਪਿਆ। ਦਿੱਲੀ ਖ਼ਿਲਾਫ਼ ਅਹਿਮ ਮੈਚ ਵਿੱਚ ਉਹ 15 ਗੇਂਦਾਂ ਵਿੱਚ ਸਿਰਫ਼ 8 ਦੌੜਾਂ ਹੀ ਬਣਾ ਸਕੀ ਸੀ। ਸਮ੍ਰਿਤੀ ਮੈਚ ਦੌਰਾਨ ਦਬਾਅ ਵਿੱਚ ਨਜ਼ਰ ਆ ਰਹੀ ਸੀ, ਉਸਨੇ ਪਹਿਲਾ ਓਵਰ ਮੇਡਨ ਖੇਡਿਆ। ਪਰ ਐਲੀਸਾ ਪੇਰੀ ਨੇ ਆਰਸੀਬੀ ਵੱਲੋਂ ਜ਼ਿੰਮੇਵਾਰੀ ਸੰਭਾਲੀ ਅਤੇ 52 ਗੇਂਦਾਂ ਵਿੱਚ 4 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ 67 ਦੌੜਾਂ ਬਣਾਈਆਂ ਅਤੇ ਸਕੋਰ ਨੂੰ ਤੇਜ਼ੀ ਨਾਲ ਅੱਗੇ ਲੈ ਗਈ। ਐਲਿਸਾ ਦੇ ਨਾਲ ਰਿਚਾ ਘੋਸ਼ ਨੇ 16 ਗੇਂਦਾਂ ਵਿੱਚ ਤਿੰਨ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 37 ਦੌੜਾਂ ਬਣਾਈਆਂ। ਹੀਥਰ ਨਾਈਟ 11 ਅਤੇ ਸੋਫੀਆ ਡੇਵਿਨ 21 ਦੌੜਾਂ ਬਣਾਉਣ ਵਿੱਚ ਕਾਮਯਾਬ ਰਹੀਆਂ। ਇਸ ਤਰ੍ਹਾਂ ਆਰਸੀਬੀ ਨੇ 20 ਓਵਰਾਂ ਵਿੱਚ ਪੰਜ ਵਿਕਟਾਂ ਗੁਆ ਕੇ 150 ਦੌੜਾਂ ਬਣਾਈਆਂ ਹਨ।
ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਦਿੱਲੀ ਕੈਪੀਟਲਸ ਦੀ ਸ਼ੁਰੂਆਤ ਖਰਾਬ ਰਹੀ। ਸ਼ੈਫਾਲੀ ਵਰਮਾ ਸੋਮਵਾਰ ਨੂੰ ਸੁਨਹਿਰੀ ਬਤਖ ਬਣ ਗਈ। ਇਸ ਤੋਂ ਬਾਅਦ ਕਪਤਾਨ ਮੇਗ ਲੈਨਿੰਗ ਅਤੇ ਐਲੀਸਾ ਕੈਪਸੀ ਨੇ ਸਕੋਰ ਨੂੰ ਅੱਗੇ ਵਧਾਇਆ। ਕੈਪਸੀ ਨੇ 24 ਗੇਂਦਾਂ ਵਿੱਚ ਅੱਠ ਚੌਕਿਆਂ ਦੀ ਮਦਦ ਨਾਲ 38 ਦੌੜਾਂ ਬਣਾਈਆਂ। ਜੇਮਿਮਾ ਨੇ 28 ਗੇਂਦਾਂ ਵਿੱਚ 32, ਮਾਰੀਜਾਨਾ ਕਪ ਨੇ 32 ਗੇਂਦਾਂ ਵਿੱਚ 32 ਅਤੇ ਜੇਸ ਜੋਨਾਸਨ ਨੇ 15 ਗੇਂਦਾਂ ਵਿੱਚ 29 ਦੌੜਾਂ ਬਣਾ ਕੇ ਆਪਣੀ ਟੀਮ ਨੂੰ ਜਿੱਤ ਦਿਵਾਈ।
ਪਲੇਇੰਗ 11
ਰਾਇਲ ਚੈਲੰਜਰਜ਼ ਬੈਂਗਲੁਰੂ ਵੂਮੈਨ : ਸਮ੍ਰਿਤੀ ਮੰਧਾਨਾ (ਕਪਤਾਨ), ਸੋਫੀ ਡਿਵਾਈਨ, ਐਲੀਸ ਪੇਰੀ, ਹੀਥਰ ਨਾਈਟ, ਰਿਚਾ ਘੋਸ਼ (ਵਿਕਟਕੀਪਰ), ਸ਼੍ਰੇਅੰਕਾ ਪਾਟਿਲ, ਦਿਸ਼ਾ ਕਸਾਤ, ਮੇਗਨ ਸਕੂਟ, ਆਸ਼ਾ ਸ਼ੋਬਾਨਾ, ਰੇਣੁਕਾ ਠਾਕੁਰ ਸਿੰਘ, ਪ੍ਰੀਤੀ ਬੋਸ
ਦਿੱਲੀ ਕੈਪੀਟਲਜ਼ ਵੂਮੈਨ : ਮੇਗ ਲੈਨਿੰਗ (ਕਪਤਾਨ), ਸ਼ੈਫਾਲੀ ਵਰਮਾ, ਐਲਿਸ ਕੈਪਸੀ, ਜੇਮਿਮਾਹ ਰੌਡਰਿਗਜ਼, ਮੈਰੀਜ਼ਾਨੇ ਕਪ, ਤਾਨੀਆ ਭਾਟੀਆ (ਵਿਕਟਕੀਪਰ), ਜੇਸ ਜੋਨਾਸਨ, ਅਰੁੰਧਤੀ ਰੈੱਡੀ, ਰਾਧਾ ਯਾਦਵ, ਸ਼ਿਖਾ ਪਾਂਡੇ, ਤਾਰਾ ਨੌਰਿਸ