ਵਿਸ਼ਵ ਹਾਕੀ ਰੈਂਕਿੰਗ : ਭਾਰਤ ਪੁਰਸ਼ਾਂ ’ਚ ਚੌਥੇ ਤੇ ਮਹਿਲਾਵਾਂ 9ਵੇਂ ਸਥਾਨ ’ਤੇ

Wednesday, Jun 02, 2021 - 10:33 PM (IST)

ਵਿਸ਼ਵ ਹਾਕੀ ਰੈਂਕਿੰਗ : ਭਾਰਤ ਪੁਰਸ਼ਾਂ ’ਚ ਚੌਥੇ ਤੇ ਮਹਿਲਾਵਾਂ 9ਵੇਂ ਸਥਾਨ ’ਤੇ

ਲੁਸਾਨੇ- ਭਾਰਤ ਵੀਰਵਾਰ ਨੂੰ ਜਾਰੀ ਤਾਜ਼ਾ ਵਿਸ਼ਵ ਰੈਂਕਿੰਗ ’ਚ ਪੁਰਸ਼ਾਂ ’ਚ ਚੌਥੇ ਅਤੇ ਮਹਿਲਾਵਾਂ ’ਚ 9ਵੇਂ ਸਥਾਨ ’ਤੇ ਹੈ ਜਦਕਿ ਬੈਲਜ਼ੀਅਮ ਪੁਰਸ਼ ਵਰਗ ’ਚ ਅਤੇ ਹਾਲੈਂਡ ਮਹਿਲਾ ਵਰਗ ’ਚ ਚੌਟੀ ਦੇ ਸਥਾਨ ’ਤੇ ਹੈ। ਮਹਿਲਾ ਰੈਂਕਿੰਗ ’ਚ ਹਾਲੈਂਡ (2772.084) ਨੇ ਦੂਜੇ ਸਥਾਨ ’ਤੇ ਮੌਜੂਦ ਅਰਜਨਟੀਨਾ ਤੋਂ ਆਪਣਾ ਫਾਸਲਾ 537 ਰੈਂਕਿੰਗ ਅੰਕਾਂ ਦਾ ਕਰ ਲਿਆ ਹੈ।

ਇਹ ਖ਼ਬਰ ਪੜ੍ਹੋ- ਜੋਕੋਵਿਚ ਆਸਾਨ ਜਿੱਤ ਨਾਲ ਦੂਜੇ ਦੌਰ ’ਚ

 

ਅਰਜਨਟੀਨਾ (2235.598) ਦੂਜੇ, ਆਸਟ੍ਰੇਲੀਆ (2117.490) ਤੀਜੇ ਸਥਾਨ ’ਤੇ ਪਹੁੰਚ ਗਿਆ ਹੈ, ਜਦਕਿ ਜਰਮਨੀ (2115.185) ਚੌਥੇ ਸਥਾਨ ’ਤੇ ਫਿਸਲ ਗਿਆ ਹੈ। ਇੰਗਲੈਂਡ (2111.857) 5ਵੇਂ ਸਥਾਨ ’ਤੇ ਹੈ। ਨਿਊਜ਼ੀਲੈਂਡ (1916.268) ਛੇਵੇਂ, ਸਪੇਨ (1902.126) 7ਵੇਂ, ਆਇਰਲੈਂਡ (1683.086) 8ਵੇਂ, ਭਾਰਤ (1643.00) 9ਵੇਂ ਅਤੇ ਚੀਨ (1621.00) 10ਵੇਂ ਸਥਾਨ ’ਤੇ ਹੈ। ਪੁਰਸ਼ ਰੈਂਕਿੰਗ ’ਚ ਮੌਜੂਦਾ ਵਿਸ਼ਵ ਅਤੇ ਯੂਰਪੀਅਨ ਚੈਂਪੀਅਨ ਬੈਲਜ਼ੀਅਮ (2533.830) ਪਹਿਲੇ ਸਥਾਨ ’ਤੇ ਹੈ, ਜਦਕਿ 2019 ਐੱਫ. ਆਈ. ਐੱਚ. ਹਾਕੀ ਪ੍ਰੋ ਲੀਗ ਜੇਤੂ ਆਸਟ੍ਰੇਲੀਆ (2496.978) ਦੂਜੇ, ਹਾਲੈਂਡ (2301.044) ਤੀਜੇ ਅਤੇ ਭਾਰਤ (2223.458) ਚੌਥੇ ਸਥਾਨ ’ਤੇ ਹੈ।

ਇਹ ਖ਼ਬਰ ਪੜ੍ਹੋ-  ਪੋਲੈਂਡ ਨੇ ਰੂਸ ਨੂੰ 1-1 ਨਾਲ ਬਰਾਬਰੀ ’ਤੇ ਰੋਕਿਆ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News