ਵਿਸ਼ਵ ਕੱਪ ਹੋਵੇਗਾ ਚੁਣੌਤੀਪੂਰਨ, ਬੰਗਲਾਦੇਸ਼-ਅਫਗਾਨਿਸਤਾਨ ਵੀ ਕਰ ਸਕਦੈ ਉਲਟਫੇਰ : ਵਿਰਾਟ

05/21/2019 5:07:56 PM

ਨਵੀਂ ਦਿੱਲੀ : ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਮੰਨਣਾ ਹੈ ਕਿ ਇੰਗਲੈਂਡ ਵਿਚ ਹੋਣ ਵਾਲੇ ਵਿਸ਼ਵ ਕੱਪ ਦਾ ਸਵਰੂਪ ਚੁਣੌਤੀਪੂਰਨ ਹੈ ਅਤੇ ਕੋਈ ਛੋਟੀ ਟੀਮ ਵੀ ਕਿਸੇ ਵੱਡੀ ਟੀਮ ਨੂੰ ਹਰਾਉਣ ਦਾ ਦਮ ਰੱਖਦੀ ਹੈ। ਵਿਸ਼ਵ ਕੱਪ ਲਈ ਇੰਗਲੈਂਡ ਰਵਾਨਾ ਹੋਣ ਤੋਂ ਠੀਕ ਪਹਿਲਾਂ ਟੀਮ ਇੰਡੀਆ ਦੇ ਕਪਤਾਨ ਨੇ ਕਿਹਾ, ''ਇਸ ਵਾਰ ਵਿਸ਼ਵ ਕੱਪ ਦਾ ਸਵਰੂਪ ਚੁਣੌਤੀਪੂਰਨ ਹੈ। ਕੋਈ ਵੀ ਟੀਮ ਉਲਟਫੇਰ ਕਰ ਸਕਦੀ ਹੈ।'' ਦੱਸ ਦਈਏ ਕਿ ਵਿਸ਼ਵ ਕੱਪ ਦੀ ਸ਼ੁਰੂਆਤ ਇੰਗਲੈਂਡ ਐਂਡ ਵੇਲਸ ਵਿਚ 30 ਮਈ ਤੋਂ ਹੋਵੇਗੀ। ਇਹ ਮਹਾਕੁੰਭ 14 ਜੁਲਾਈ ਤੱਕ ਚੱਲੇਗਾ।

PunjabKesari

ਇਸ ਦੌਰਾਨ ਵਿਰਾਟ ਨੇ ਕਿਹਾ, ''ਵਿਸ਼ਵ ਕੱਪ ਵਿਚ ਹਾਲਾਤ ਤੋਂ ਵੱਧ ਦਬਾਅ ਨਾਲ ਨਜਿੱਠਣ ਦੀ ਜ਼ਰੂਰਤ ਹੈ। ਸਾਡੇ ਲਈ ਚੰਗੀ ਗੱਲ ਇਹ ਹੈ ਕਿ ਸਾਰੇ ਗੇਂਦਬਾਜ਼ ਫ੍ਰੈਸ਼ ਹਨ ਅਤੇ ਕੋਈ ਵੀ ਥਕਾਨ ਵਿਚ ਨਹੀਂ ਦਿਸ ਰਿਹਾ। ਆਈ. ਪੀ. ਐੱਲ. ਤੋਂ ਤਿਆਰੀ ਕਰਨ ਦਾ ਚੰਗਾ ਮੌਕਾ ਮਿਲਿਆ ਹੈ। ਸਾਡੇ ਖਿਡਾਰੀਆਂ ਨੇ ਇਸ ਸਵਰੂਪ ਨਾਲ 50 ਓਵਰਾਂ ਦੇ ਮੁਕਾਬਲੇ ਦੀ ਚੰਗੀ ਤਿਆਰੀ ਕੀਤੀ ਹੈ।''

PunjabKesari

ਰਵਾਨਾ ਹੋਣ ਤੋਂ ਪਹਿਲਾਂ ਕੋਚ ਰਵੀ ਸ਼ਾਸਤਰੀ ਨੇ ਵੀ ਮੀਡੀਆ ਨਾਲ ਗੱਲਬਾਤ ਦੌਰਾਨ ਵੱਧ ਦਬਾਅਦ ਹੋਣ ਤੋਂ ਇਨਕਾਰ ਕੀਤਾ ਹੈ। ਉਸ ਨੇ ਕਿਹਾ, ''ਜੇਕਰ ਅਸੀਂ ਆਪਣੀ ਸਮਰੱਥਾ ਮੁਤਾਬਕ ਖੇਡੇ ਤਾਂ ਅਸੀਂ ਵਿਸ਼ਵ ਕੱਪ ਲਿਆ ਸਕਦੇ ਹਾਂ। ਇਹ ਬੇਹੱਦ ਸਖਤ ਟੂਰਨਾਮੈਂਟ ਹੈ ਅਤੇ ਇੱਥੇ ਬੰਗਲਾਦੇਸ਼ ਅਤੇ ਅਫਗਾਨਿਸਤਾਨ 2015 ਦੇ ਮੁਕਾਬਲੇ ਕਾਫੀ ਮਜ਼ਬੂਤ ਹਨ। ਇਸ ਤੋਂ ਇਲਾਵਾ ਲੀਗ ਸਟੇਜ ਦੇ 9 ਮੈਚ ਕੇਡਣ ਨਾਲ ਟੀਮ ਨੂੰ ਲੈਅ ਹਾਸਲ ਕਰਨ ਦਾ ਮੌਕਾ ਮਿਲੇਗਾ।''


Related News