ਵਰਲਡ ਕੱਪ ਵਿਚ ਭਾਰਤ ਨਹੀਂ, ਸਗੋਂ ਇਹ ਟੀਮ ਹੈ ਗਾਵਸਕਰ ਦੀ ਫੇਵਰੇਟ

05/30/2019 12:22:36 PM

ਸਪੋਰਟਸ ਡੈਸਕ : ਕ੍ਰਿਕਟ ਵਰਲਡ ਕੱਪ ਦਾ ਖੁਮਾਰ ਅਗਲੇ ਡੇਢ ਮਹੀਨੇ ਦੁਨੀਆ ਭਰ ਦੇ ਖੇਡ ਪ੍ਰੇਮੀਆਂ ਦੇ ਸਿਰ ਚੜ੍ਹ ਕੇ ਬੋਲੇਗਾ। ਵਰਲਡ ਕੱਪ ਦਾ ਆਗਾਜ਼ ਵੀਰਵਾਰ ਨੂੰ ਹੋਵੇਗਾ, ਜਿਸ ਵਿਚ 10 ਟੀਮਾਂ ਹਿੱਸਾ ਲੈ ਰਹੀਆਂ ਹਨ ਅਤੇ ਇਸਦਾ ਉਦਘਾਟਨ ਮੈਚ ਵੀਰਵਾਰ ਨੂੰ ਮੇਜ਼ਬਾਨ ਇੰਗਲੈਂਡ ਅਤੇ ਦੱਖਣੀ ਅਫਰੀਕਾ ਵਿਚਾਲੇ ਕੇਨਿੰਗਟਨ ਓਵਲ ਵਿਚ ਖੇਡਿਆ ਜਾਵੇਗਾ। ਅਜਿਹੇ 'ਚ ਭਾਰਤ ਦੇ ਸਾਬਕਾ ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ ਨੇ ਬਹੁਤ ਹੈਰਾਨੀ ਵਾਲਾ ਬਿਆਨ ਦੇ ਕੇ ਭਾਰਤ ਨਹੀਂ ਸਗੋਂ ਇੰਗਲੈਂਡ ਨੂੰ ਆਪਣੀ ਫੇਵਰੇਟ ਟੀਮ ਕਰਾਰ ਦਿੱਤਾ ਹੈ।

PunjabKesari

ਇਕ ਵੈਬਸਾਈਟ ਨਾਲ ਗੱਲਬਾਤ ਦੌਰਾਨ ਭਾਰਤ ਦੇ ਸਾਬਕਾ ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ ਨੇ ਕਿਹਾ, ''ਇੰਗਲੈਂਡ, ਭਾਰਤ ਨਹੀਂ, ਇਸ ਵਰਲਡ ਕੱਪ ਲਈ ਮੇਰੀ ਫੇਵਰਟ। ਉਹ ਪਿਛਲੇ ਕੁ ਝ ਸਾਲਾਂ ਵਿਚ ਸ਼ਾਨਦਾਰ ਕ੍ਰਿਕਟ ਖੇਡ ਰਹੇ ਹਨ ਅਤੇ ਘਰੇਲੂ ਹਾਲਾਤਾਂ ਵਿਚ ਉਨ੍ਹਾਂ ਨੂੰ ਹਰਾਉਣਾ ਮੁਸ਼ਕਲ ਹੋਵੇਗਾ।

PunjabKesari


Related News