ਮਹਿਲਾ ਏਸ਼ੇਜ਼ : ਲਾਈਵ ਮੈਚ 'ਚ ਡਿਊ ਲਾਉਂਦੀ ਈਸ਼ਾ ਦੀ ਵੀਡੀਓ ਵਾਇਰਲ
Friday, Jul 19, 2019 - 09:28 PM (IST)

ਜਲੰਧਰ - ਮਹਿਲਾ ਏਸ਼ੇਜ਼ ਸੀਰੀਜ਼ ਦੌਰਾਨ ਭਾਰਤੀ ਮੂਲ ਦੀ ਇੰਗਲਿਸ਼ ਕ੍ਰਿਕਟਰ ਈਸ਼ਾ ਗੁਹਾ ਦੀ ਇਕ ਵੀਡੀਓ ਸੋਸ਼ਲ ਸਾਈਟਸ 'ਤੇ ਵਾਇਰਲ ਹੋਈ ਹੈ। ਦਰਸਅਲ, ਲਾਈਵ ਮੈਚ ਦੌਰਾਨ ਈਸ਼ਾ ਕੈਮਰੇ ਦੇ ਸਾਹਮਣੇ ਡਿਊ ਲਾਉਂਦੀ ਹੋਈ ਨਜ਼ਰ ਆ ਗਈ ਸੀ। ਈਸ਼ਾ ਨੂੰ ਜਿਵੇਂ ਹੀ ਪਤਾ ਲੱਗਾ ਕਿ ਕੈਮਰਾ ਉਸ 'ਤੇ ਹੈ ਤਾਂ ਉਹ ਫਟਾਫਟ ਇਕ ਪਾਸੇ ਚਲੀ ਗਈ। ਈਸ਼ਾ ਦੀ ਇਸ ਹਰਕਤ 'ਤੇ ਚਾਰਲਸ ਡਗਨਲ ਤੇ ਚਾਰਲੈੱਟ ਐਡਵਰਡਸ ਨੇ ਵੀ ਜੰਮ ਕੇ ਚੁਟਕੀਆਂ ਲਈਆਂ।
ਡਗਨਲ ਨੇ ਕਿਹਾ, ''ਉਸ ਦਾ ਰਿਐਕਸ਼ਨ ਟਾਈਮ, ਸਪੀਡ ਤੇ ਹੀਲ ਨੂੰ ਘੁਮਾਉਣਾ ਕਮਾਲ ਦਾ ਸੀ।'' ਉਥੇ ਹੀ ਚਾਰਲੈੱਟ ਨੇ ਕਿਹਾ ਕਿ ਖਿਡਾਰੀਆਂ ਦੇ ਨਾਲ ਹੀ ਕੁਮੈਂਟੇਟਰਾਂ ਨੂੰ ਵੀ ਫ੍ਰੈੱਸ਼ ਰਹਿਣਾ ਹੁੰਦਾ ਹੈ। ਬਾਅਦ ਵਿਚ ਇਸ ਵੀਡੀਓ ਨੂੰ ਦੇਖਦੇ ਹੋਏ ਪੋਸਟ ਡੇ ਪ੍ਰੈਜ਼ੈਂਟੇਸ਼ਨ ਵਿਚ ਈਸ਼ਾ ਗੁਹਾ ਕਾਫੀ ਹੱਸੀ।
ਜ਼ਿਕਰਯੋਗ ਹੈ ਕਿ ਈਸ਼ਾ ਗੁਹਾ ਭਾਰਤੀ ਮੂਲ ਦੀ ਇੰਗਲਿਸ਼ ਕ੍ਰਿਕਟਰ ਰਹਿ ਚੁੱਕੀ ਹੈ। ਉਸ ਦੇ ਮਾਤਾ-ਪਿਤਾ 1970 ਵਿਚ ਕੋਲਕਾਤਾ ਤੋਂ ਬ੍ਰਿਟੇਨ ਚਲੇ ਗਏ ਸਨ। ਈਸ਼ਾ ਦਾ ਜਨਮ ਉਥੇ ਹੀ ਹੋਇਆ ਤੇ ਬਾਅਦ ਵਿਚ ਉਹ ਕ੍ਰਿਕਟਰ ਬਣ ਗਈ। ਉਸ ਨੇ ਇੰਗਲੈਂਡ ਵਲੋਂ 8 ਟੈਸਟ ਖੇਡੇ ਤੇ 113 ਦੌੜਾਂ ਬਣਾਉਣ ਦੇ ਨਾਲ ਹੀ 29 ਵਿਕਟਾਂ ਵੀ ਲਈਆਂ। ਉਥੇ ਹੀ 83 ਵਨ ਡੇ ਵਿਚ 122 ਦੌੜਾਂ ਤੇ 101 ਵਿਕਟਾਂ ਲਈਆਂ। ਈਸ਼ਾ ਦੇ ਨਾਂ 22 ਕੌਮਾਂਤਰੀ ਟੀ-20 ਮੁਕਾਬਲੇ ਵੀ ਹਨ, ਜਿਨ੍ਹਾਂ ਵਿਚ ਉਸ ਨੇ 18 ਵਿਕਟਾਂ ਲਈਆਂ। ਇੰਗਲੈਂਡ ਵਲੋਂ ਈਸ਼ਾ ਨੇ 2005 ਤੇ 2009 ਦਾ ਵਨ ਡੇ ਵਿਸ਼ਵ ਕੱਪ ਖੇਡਿਆ। 2009 ਵਿਚ ਵਿਸ਼ਵ ਕੱਪ ਜਿੱਤਣ ਵਾਲੀ ਇੰਗਲੈਂਡ ਮਹਿਲਾ ਕ੍ਰਿਕਟ ਟੀਮ ਦੀ ਉਹ ਮੈਂਬਰ ਸੀ। 2012 ਵਿਚ ਉਸ ਨੇ ਸੰਨਿਆਸ ਦਾ ਐਲਾਨ ਕਰ ਦਿੱਤਾ ਤੇ ਕੁਮੈਂਟਰੀ ਤੇ ਐਂਕਰਿੰਗ ਦੀ ਦੁਨੀਆ ਵਿਚ ਕਦਮ ਰੱਖਿਆ। ਉਹ ਆਈ. ਪੀ. ਐੱਲ. ਵਿਚ ਵੀ ਕੁਮੈਂਟਰੀ ਕਰ ਚੁੱਕੀ ਹੈ।
"The reaction time, the speed and the turn of heel" 😳@isaguha will have wanted to forget about this... but @CharlesDagnall and @C_Edwards23 deemed it worthy of some in-depth analysis 😂
— Sky Sports Cricket (@SkyCricket) July 19, 2019
Watch the #WomensAshes in Taunton live on Sky Sports Cricket pic.twitter.com/0xSVAzJVny