ਫਰਾਂਸ ਮਹਿਲਾ ਫੁੱਟਬਾਲ ਵਿਸ਼ਵ ਕੱਪ ''ਚ ਛਾਇਆ ਐਲੇਕਸ ਮੋਰਗਨ ਦਾ ਜਲਵਾ
Saturday, Jun 22, 2019 - 06:57 PM (IST)

ਜਲੰਧਰ : ਫਰਾਂਸ ਵਿਚ ਚੱਲ ਰਹੇ ਮਹਿਲਾ ਫੁੱਟਬਾਲ ਵਿਸ਼ਵ ਕੱਪ ਵਿਚ ਅਮਰੀਕਾ ਦੀ ਫੁੱਟਬਾਲ ਪਲੇਅਰ ਐਲੇਕਸ ਮੋਰਗਨ ਕਾਫੀ ਚਰਚਾ ਬਟੋਰ ਰਹੀ ਹੈ। 29 ਸਾਲਾ ਮੋਰਗਨ ਅਮਰੀਕਾ ਵਲੋਂ ਰਿਕਾਰਡ 106 ਕੌਮਾਂਤਰੀ ਗੋਲ ਕਰ ਚੁੱਕੀ ਹੈ। ਮੌਜੂਦਾ ਵਿਸ਼ਵ ਕੱਪ ਵਿਚ ਵੀ ਉਹ 5 ਗੋਲ ਕਰ ਕੇ ਗੋਲਡਨ ਬੂਟ ਦੀ ਦਾਅਵੇਦਾਰ ਬਣੀ ਹੋਈ ਹੈ। 3 ਮਿਲੀਅਨ ਡਾਲਰ ਨੈੱਟਵਰਥ ਵਾਲੀ ਐਲੇਕਸ ਮਹਿਲਾ ਫੁੱਟਬਾਲ ਜਗਤ ਦੀ ਹਾਈਐਸਟ ਪੇਡ ਫੁੱਟਬਾਲਰ ਵੀ ਹੈ। ਐਲੇਕਸ ਸਿਰਫ ਮੈਦਾਨ 'ਤੇ ਹੀ ਨਹੀਂ ਸਗੋਂ ਗਲੈਮਰ ਜਗਤ ਵਿਚ ਵੀ ਵੱਡਾ ਨਾਂ ਹੈ। ਉਹ ਸਪੋਰਟਸ ਪੱਤ੍ਰਿਕਾ ਐੱਸ. ਆਈ. ਲਈ ਰਿਕਾਰਡ 3 ਵਾਰ ਬੀਚ ਜਾਂ ਸਵਿਮਵੀਅਰ ਫੋਟੋਸ਼ੂਟ ਕਰਵਾ ਚੁੱਕੀ ਹੈ। ਕਈ ਸਰਵੇ ਕਰਨ ਵਾਲੇ ਤਾਂ ਐਲੇਕਸ ਨੂੰ ਫੁੱਟਬਾਲ ਜਗਤ ਦੀ ਸਭ ਤੋਂ ਸੁੰਦਰ ਫੁੱਟਬਾਲਰ ਵੀ ਮੰਨਦੇ ਹਨ।
ਐਲੇਕਸ ਫੁੱਟਬਾਲਰ ਹੀ ਨਹੀਂ ਸਗੋਂ ਲੇਖਿਕਾ ਵੀ ਹੈ। ਉਸ ਨੇ 'ਦਿ ਕਿੱਕਸ' ਨਾਮੀ ਸਪੋਰਟਸ ਬੁੱਕ ਸੀਰੀਜ਼ ਵੀ ਲਿਖੀ ਹੈ, ਜਿਸ ਵਿਚ ਚਾਰ ਫੁੱਟਬਾਲ ਖਿਡਾਰੀਆਂ ਦੀਆਂ ਜ਼ਿੰਦਗੀਆਂ ਬਾਰੇ ਦੱਸਿਆ ਗਿਆ ਹੈ। ਐਲੇਕਸ ਦੀ ਇਹ ਕਿਤਾਬ ਮਈ 2013 ਵਿਚ 'ਟਾਈਮਜ਼' ਦੀ ਬੈਸਟ ਸੈਲਰ ਵੀ ਰਹਿ ਚੁੱਕੀ ਹੈ। 2015 ਵਿਚ ਹੀ 'ਟਾਈਮਜ਼' ਨੇ ਐਲੇਕਸ ਨੂੰ ਅਮਰੀਕੀ ਮਹਿਲਾ ਫੁੱਟਬਾਲ ਜਗਤ ਦੀ ਸਭ ਤੋਂ ਮਹਿੰਗੀ ਐਥਲੀਟ ਐਲਾਨ ਕੀਤਾ ਸੀ। ਐਲੇਕਸ 2015 ਫੀਫਾ ਗੇਮਜ਼ ਦੇ ਕਵਰ 'ਤੇ ਜਗ੍ਹਾ ਬਣਾਉਣ ਵਾਲੀ ਅਮਰੀਕਾ ਦੀ ਪਹਿਲੀ ਮਹਿਲਾ ਫੁੱਟਬਾਲਰ ਵੀ ਹੈ।