ਮਹਿਲਾ ਫੁੱਟਬਾਲ ਲੀਗ : ਆਰ. ਐੱਸ. ਸੀ. ਤੇ ਐੱਸ. ਐੱਸ. ਬੀ. ਜਿੱਤੇ
Saturday, May 18, 2019 - 02:19 AM (IST)

ਲੁਧਿਆਣਾ- ਰਾਈਜ਼ਿੰਗ ਸਟੂਡੈਂਟ ਕਲੱਬ (ਆਰ. ਐੱਸ. ਸੀ.) ਤੇ ਐੱਸ. ਐੱਸ. ਬੀ. ਮਹਿਲਾ ਫੁੱਟਬਾਲ ਕਲੱਬ ਨੇ ਸ਼ੁੱਕਰਵਾਰ ਨੂੰ ਹੀਰੋ ਇੰਡੀਅਨ ਮਹਿਲਾ ਲੀਗ ਵਿਚ ਕ੍ਰਮਵਾਰ ਐੱਫ. ਸੀ. ਅਲਖਪੁਰਾ ਤੇ ਹੰਸ ਮਹਿਲਾ ਫੁੱਟਬਾਲ ਕਲੱਬ ਨੂੰ ਹਰਾਇਆ। ਐੱਸ. ਐੱਸ. ਬੀ. ਮਹਿਲਾ ਐੱਫ. ਸੀ. ਨੇ ਹੰਸ ਵੂਮੈਨ ਐੱਫ. ਸੀ. ਨੂੰ 2-0 ਨਾਲ ਹਰਾ ਕੇ ਸੈਮੀਫਾਈਨਲ ਵਿਚ ਸਥਾਨ ਪੱਕਾ ਕੀਤਾ। ਅਨੀਬਾਲਾ ਦੇਵੀ ਨੇ ਪਹਿਲੇ ਹਾਫ ਵਿਚ ਗੋਲ ਕੀਤਾ ਤੇ ਇਸ ਤੋਂ ਬਾਅਦ ਦੂਜਾ ਗੋਲ ਸੰਧਿਆ ਕੱਚਾਪ ਨੇ ਸੀਟੀ ਵੱਜਣ ਤੋਂ ਦੋ ਮਿੰਟ ਪਹਿਲਾਂ ਕੀਤਾ। ਇਕ ਹੋਰ ਮੈਚ ਵਿਚ ਸ਼ਿਵਾਨੀ ਸ਼ਰਮਾ ਤੇ ਏਸ਼ਰਿਤਾ ਕਾਂਗੜੀ ਨੇ ਆਰ. ਐੱਸ. ਸੀ. ਲਈ ਦੋ ਗੋਲ ਕੀਤੇ, ਜਿਸ ਨਾਲ ਕਲੱਬ ਨੇ ਐੱਫ. ਸੀ. ਅਲਖਪੁਰਾ 'ਤੇ 2-1 ਨਾਲ ਜਿੱਤ ਹਾਸਲ ਕੀਤੀ। ਅਲਖਪੁਰਾ ਲਈ ਇਕਲੌਤਾ ਗੋਲ ਰਵੀਨਾ ਨੇ ਕੀਤਾ।