ਗੱਬਰ ਦੀ ਹੋਈ ਵਾਪਸੀ, 4 ਨੰਬਰ ''ਤੇ ਬੱਲੇਬਾਜ਼ੀ ਕਰਦੇ ਨਜ਼ਰ ਆਉਣਗੇ ਕੇ. ਐੱਲ. ਰਾਹੁਲ

08/07/2019 6:01:45 PM

ਸਪੋਰਟਸ ਡੈਸਕ— ਟੀ-20 ਸੀਰੀਜ਼ 'ਚ ਵੈਸਟਇੰਡੀਜ਼ ਨੂੰ ਕਲੀਨ ਸਵਿਪ ਕਰਨ ਵਾਲੀ ਟੀਮ ਇੰਡੀਆ ਹੁਣ ਵਨ-ਡੇ ਸੀਰੀਜ਼ ਦੀਆਂ ਤਿਆਰੀਆਂ 'ਚ ਜੁੱਟ ਗਈ ਹੈ। ਵਰਲਡ ਕੱਪ ਸੈਮੀਫਾਈਨਲ 'ਚ ਨਿਊਜ਼ੀਲੈਂਡ ਦੇ ਖਿਲਾਫ ਹਾਰ ਮਿਲਣ ਤੋਂ ਬਾਅਦ ਟੀਮ ਇੰਡੀਆ ਦਾ ਇਹ ਪਹਿਲਾ ਮੈਚ ਹੋਵੇਗਾ। ਇਸ ਮੈਚ 'ਚ ਭਾਰਤੀ ਸਲਾਮੀ ਬੱਲੇਬਾਜ਼ ਗੱਬਰ ਮਤਲਬ ਸ਼ਿਖਰ ਧਵਨ ਵੀ ਵਾਪਸੀ ਕਰਣਗੇ। 130 ਮੈਚਾਂ 'ਚ 17 ਸੈਂਕੜੇ ਲਾਉਣ ਵਾਲੇ ਧਵਨ ਇਕ ਵਾਰ ਫਿਰ ਰੋਹਿਤ ਸ਼ਰਮਾ ਨਾਲ ਪਾਰੀ ਦਾ ਆਗਾਜ਼ ਕਰਣਗੇ। ਧਵਨ ਦੇ ਓਪਨਿੰਗ 'ਤੇ ਆਉਣ ਨਾਲ ਕੇ. ਐੱਲ ਰਾਹੁਲ ਚੌਥਾ ਨੰਬਰ ਸੰਭਾਲ ਸੱਕਦੇ ਹਨ। ਭਾਰਤ ਤੋਂ 130 ਮੈਚਾਂ 'ਚ 17 ਸੈਂਕੜੇ ਲਾਉਣ ਵਾਲੇ ਧਵਨ ਇਕ ਵਾਰ ਫਿਰ ਰੋਹਿਤ ਸ਼ਰਮਾ ਦੇ ਨਾਲ ਪਾਰੀ ਦਾ ਆਗਾਜ਼ ਕਰਦੇ ਹੋਏ ਦਿੱਖਣਗੇ ਤੇ ਅਜਿਹੇ 'ਚ ਰਾਹੁਲ ਨੂੰ ਚੌਥੇ ਨੰਬਰ 'ਤੇ ਉਤਰਨਾ ਪੈ ਸਕਦਾ ਹੈ।

ਕਪਤਾਨ ਵਿਰਾਟ ਕੋਹਲੀ ਆਪਣੇ ਪਸੰਦੀਦਾ ਤੀਜੇ ਨੰਬਰ 'ਤੇ ਉਤਰਣਗੇ। ਕੇਦਾਰ ਜਾਧਵ ਦੇ ਪੰਜਵੇਂ ਜਾਂ ਛੇਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਦੀ ਉਂਮੀਦ ਹੈ ਤੇ ਇਹ ਇਸ 'ਤੇ ਨਿਰਭਰ ਕਰੇਗਾ ਕਿ ਰਿਸ਼ਭ ਪੰਤ ਨੂੰ 'ਫਲੋਟਰ' ਦੇ ਰੂਪ 'ਚ ਕਿਸ ਕ੍ਰਮ 'ਤੇ ਉਤਾਰਿਆ ਜਾਂਦਾ ਹੈ। ਮੱਧਕ੍ਰਮ ਦੇ ਇਕ ਹੋਰ ਸਥਾਨ ਲਈ ਦਾਅਵੇਦਾਰੀ ਮਨੀਸ਼ ਪੰਡਿਤ ਤੇ ਸ਼ਰੇਅਸ ਅਈਯਰ ਦੇ ਵਿਚਾਲੇ ਹੋਵੇਗੀ। ਪੰਡਿਤ ਟੀ20 ਮੈਚਾਂ 'ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਤੇ ਸਮਾਂ ਆ ਗਿਆ ਹੈ ਕਿ ਟੀਮ ਪ੍ਰਬੰਧਨ ਅਈਯਰ ਨੂੰ ਮੌਕੇ ਦੇਣ 'ਤੇ ਵਿਚਾਰ ਕਰੇ ਤੇ ਵੇਖੇ ਕਿ ਉਹ ਕਿਵੇਂ ਪ੍ਰਦਰਸ਼ਨ ਕਰਦੇ ਹਨ।

ਰੋਹਿਤ ਨੂੰ ਰੋਕਣਾ ਹੋਵੇਗੀ ਚੁਣੌਤੀ
ਬ੍ਰੀਟੇਨ 'ਚ ਹੋਏ ਵਰਲਡ ਕੱਪ 'ਚ ਰਿਕਾਰਡ ਪੰਜ ਸੈਂਕੜੇ ਲਾਉਣ ਵਾਲੇ ਰੋਹਿਤ 50 ਓਵਰਾਂ ਦੇ ਫਾਰਮੈਟ 'ਚ ਆਪਣੀ ਸ਼ਾਨਦਾਰ ਫ਼ਾਰਮ ਜਾਰੀ ਰੱਖਣ ਦੇ ਇਰਾਦੇ ਨਾਲ ਉਤਰਣਗੇ। ਵੈਸਟਇੰਡੀਜ਼ ਦੇ ਸਾਹਮਣੇ ਰੋਹਿਤ ਦੇ ਸਲਾਮੀ ਜੋੜੀਦਾਰ ਧਵਨ ਨੂੰ ਰੋਕਣ ਦੀ ਵੀ ਕੜੀ ਚੁਣੌਤੀ ਹੋਵੇਗੀ। 

ਕ੍ਰਿਸ ਗੇਲ ਦੀ ਟੀਮ 'ਚ ਹੋਵੇਗੀ ਵਾਪਸੀ
ਟੀ 20 ਤੋਂ ਬਾਅਦ ਵੈਸਟਇੰਡੀਜ਼ ਨੂੰ ਉਂਮੀਦ ਹੋਵੇਗੀ ਕਿ ਕ੍ਰਿਸ ਗੇਲ ਦੀ ਵਾਪਸੀ ਨਾਲ ਟੀਮ ਮਜਬੂਤ ਹੋਵੇਗੀ। ਗੇਲ ਨੇ ਵਰਲਡ ਕੱਪ ਦੇ ਦੌਰਾਨ ਐਲਾਨ ਕੀਤਾ ਸੀ ਕਿ ਭਾਰਤ ਦੇ ਖਿਲਾਫ ਘਰੇਲੂ ਲੜੀ ਉਨ੍ਹਾਂ ਦੀ ਆਖਰੀ ਸੀਰੀਜ਼ ਹੋਵੇਗੀ। ਸੀਰੀਜ਼ ਲਈ ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਜਾਨ ਕੈਂਪਬੇਲ, ਰੋਸਟਨ ਚੇਜ਼ ਤੇ ਆਲਰਾਊਂਡਰ ਕੀਮੋ ਪਾਲ ਦੀ ਵੈਸਟਇੰਡੀਜ਼ ਦੀ 14 ਮੈਂਮਬਰੀ ਟੀਮ 'ਚ ਵਾਪਸੀ ਹੋਈ ਹੈ।


Related News