ਏਸ਼ੀਆਈ ਖੇਡਾਂ ਤੇ ਓਲੰਪਿਕ ''ਚ ਤਮਗੇ ਜਿੱਤਣਾ ਅਗਲਾ ਟੀਚਾ : ਪਹਿਲਵਾਨ ਮੋਹਿਤ
Sunday, Aug 14, 2022 - 06:47 PM (IST)
ਭਿਵਾਨੀ: ਰਾਸ਼ਟਰਮੰਡਲ ਖੇਡਾਂ ਵਿੱਚ 125 ਕਿਲੋਗ੍ਰਾਮ ਭਾਰ ਵਰਗ ਦੇ ਫ੍ਰੀਸਟਾਈਲ ਕੁਸ਼ਤੀ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੇ ਮੋਹਿਤ ਗਰੇਵਾਲ ਨੇ ਐਤਵਾਰ ਨੂੰ ਇੱਥੇ ਕਿਹਾ ਕਿ ਉਸ ਦਾ ਅਗਲਾ ਟੀਚਾ ਹੁਣ ਏਸ਼ੀਆਈ ਖੇਡਾਂ ਅਤੇ ਓਲੰਪਿਕ ਵਰਗੀਆਂ ਪ੍ਰਤੀਯੋਗਿਤਾਵਾਂ ਵਿੱਚ ਤਮਗੇ ਜਿੱਤਣਾ ਹੈ।
ਇਹ ਵੀ ਪੜ੍ਹੋ : ਫੀਫਾ ਵਲੋਂ ਪਾਬੰਦੀ ਦੀ ਧਮਕੀ 'ਤੇ ਛੇਤਰੀ ਨੇ ਖਿਡਾਰੀਆਂ ਨੂੰ ਕਿਹਾ, ਜ਼ਿਆਦਾ ਧਿਆਨ ਨਾ ਦਿਓ
ਤਮਗਾ ਜਿੱਤ ਕੇ ਆਪਣੇ ਜੱਦੀ ਪਿੰਡ ਬਾਮਲਾ ਪਰਤੇ ਮੋਹਿਤ ਦਾ ਇੱਥੇ ਘੰਟਾਘਰ ਚੌਕ ਵਿਖੇ ਸਨਮਾਨ ਕੀਤਾ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਨਾਲ ਲੈ ਕੇ ਜੇਤੂ ਜਲੂਸ ਕੱਢਿਆ ਗਿਆ। ਬਾਮਲਾ ਵਿੱਚ ਮੋਹਿਤ ਦਾ ਸ਼ਾਨਦਾਰ ਸਨਮਾਨ ਸਮਾਰੋਹ ਵੀ ਕਰਵਾਇਆ ਗਿਆ। ਸਥਾਨਕ ਪ੍ਰਸ਼ੰਸਕਾਂ ਨੇ ਫੁੱਲਾਂ ਦੇ ਹਾਰਾਂ, ਢੋਲ ਅਤੇ ਨੋਟਾਂ ਦੇ ਹਾਰਾਂ ਨਾਲ ਮੋਹਿਤ ਦਾ ਸਵਾਗਤ ਕੀਤਾ।
ਇਹ ਵੀ ਪੜ੍ਹੋ : ਕੌਮਾਂਤਰੀ ਟੇਬਲ ਟੈਨਿਸ ਖਿਡਾਰਨ ਨੈਨਾ ਜਾਇਸਵਾਲ ਸਾਈਬਰ ਕ੍ਰਾਈਮ ਦੀ ਹੋਈ ਸ਼ਿਕਾਰ, ਸ਼ਿਕਾਇਤ ਦਰਜ
ਇਸ ਮੌਕੇ ਮੋਹਿਤ ਨੇ ਕਿਹਾ ਕਿ ਉਹ ਆਪਣੇ ਲੋਕਾਂ ਵਿਚ ਸ਼ਾਮਲ ਹੋ ਕੇ ਮਾਣ ਮਹਿਸੂਸ ਕਰ ਰਿਹਾ ਹੈ। ਉਸ ਨੇ ਕਿਹਾ, 'ਮੈਂ ਆਪਣੇ ਗੁਰੂ, ਪਰਿਵਾਰ ਅਤੇ ਖੇਡ ਪ੍ਰੇਮੀਆਂ ਦੇ ਅਸ਼ੀਰਵਾਦ ਸਦਕਾ ਇਹ ਤਗਮਾ ਜਿੱਤ ਸਕਿਆ ਹਾਂ। ਹੁਣ ਮੇਰਾ ਧਿਆਨ ਆਉਣ ਵਾਲੇ ਮੁਕਾਬਲਿਆਂ 'ਤੇ ਹੈ। ਮੈਂ ਅਗਲੇ ਸਾਲ ਹੋਣ ਵਾਲੀਆਂ ਏਸ਼ੀਆਈ ਖੇਡਾਂ ਅਤੇ 2024 ਓਲੰਪਿਕ ਵਿੱਚ ਬਿਹਤਰ ਪ੍ਰਦਰਸ਼ਨ ਕਰਨਾ ਚਾਹੁੰਦਾ ਹਾਂ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।