ਕੀ ਫਿਰ ਪਿਤਾ ਬਣੇਗਾ ਰੈਨਾ! ਪਤਨੀ ਨਾਲ ਤਸਵੀਰ ਸ਼ੇਅਰ ਕਰਨ ''ਤੇ ਪ੍ਰਸ਼ੰਸਕਾਂ ਨੇ ਦਿੱਤੀਆਂ ਵਧਾਈਆਂ

01/06/2020 6:54:08 PM

ਨਵੀਂ ਦਿੱਲੀ : ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਨੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਤੋਂ ਉਸਦੇ ਫੈਨਸ ਅੰਦਾਜ਼ਾ ਲਾ ਰਹੇ ਹਨ ਕਿ ਉਹ ਫਿਰ ਤੋਂ ਪਿਤਾ ਬਣਨ ਵਾਲਾ ਹੈ। ਰੈਨਾ ਨੇ ਟਵਿੱਟਰ 'ਤੇ ਪੋਸਟ ਕੀਤੀ ਇਸ ਫੋਟੋ ਵਿਚ ਪਤਨੀ ਪ੍ਰਿਯੰਕਾ ਚੌਧਰੀ ਦੇ ਨਾਂ ਨਾਲ ਹਾਰਟ ਦੀ ਇਮੋਜੀ ਦਿੱਤੀ ਹੈ। ਫੋਟੋ ਵਿਚ ਪ੍ਰਿਯੰਕਾ ਦਾ ਪੇਟ ਵਧਿਆ ਹੋਇਆ ਲੱਗ ਰਿਹਾ ਹੈ। ਇਸ ਤੋਂ ਹੀ ਫੈਨਸ ਨੇ ਸੋਸ਼ਲ ਮੀਡੀਆ 'ਤੇ ਰੈਨਾ ਨੂੰ ਵਧਾਈਆਂ ਦੇਣੀਆਂ। ਇਕ ਯੂਜਰ ਨੇ ਫੋਟੋ 'ਤੇ ਕੀਤੇ ਕੁਮੈਂਟ ਵਿਚ ਲਿਖਿਆ ਕਿ ਬੇਬੀ ਨੰਬਰ-2 ਤੇ ਦੂਜੇ ਨੇ ਰੈਨਾ ਦੰਪਤੀ ਨੂੰ ਵਧਾਈਆਂ ਦਿੱਤੀਆਂ। ਉਥੇ ਹੀ ਸੋਸ਼ਲ ਮੀਡੀਆ 'ਤੇ ਦੋਵਾਂ ਦੀ ਇਹ ਫੋਟੋ ਕਾਫੀ ਵਾਇਰਲ ਹੋ ਰਹੀ ਹੈ। ਟਵਿਟਰ 'ਤੇ ਹੀ ਇਸ ਨੂੰ 46 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।

ਜ਼ਿਕਰਯੋਗ ਹੈ ਕਿ ਰੈਨਾ ਨੇ ਕੁਝ ਸਾਲ ਪਹਿਲਾਂ ਇਕ ਇੰਟਰਵਿਊ ਦੌਰਾਨ ਪ੍ਰਿਯੰਕਾ ਦੇ ਨਾਲ ਵਿਆਹ ਦੀ ਗੱਲ ਦੇ ਬਾਰੇ ਵਿਚ ਦੱਸਿਆ ਸੀ। ਰੈਨਾ ਨੇ ਕਿਹਾ ਸੀ ਕਿ ਉਹ ਪ੍ਰਿਯੰਕਾ ਨੂੰ ਲੰਬੇ ਸਮੇਂ ਤੋਂ ਜਾਣਦਾ ਸੀ ਪਰ ਵਿਚਾਲੇ ਵਿਚ ਉਸਦਾ ਸੰਪਰਕ ਨਹੀਂ ਰਿਹਾ। ਫਿਰ 2008 ਵਿਚ ਉਹ ਏਅਰਪੋਰਟ 'ਤੇ 5 ਮਿੰਟ ਲਈ ਮਿਲੇ। ਉਹ ਹਾਲੈਂਡ ਜਾ ਰਹੀ ਸੀ, ਜਿੱਥੇ ਉਹ ਕੰਮ ਕਰਦੀ ਸੀ ਜਦਕਿ ਮੈਂ ਬੈਂਗਲੁਰੂ ਲਈ ਨਿਕਲ ਰਿਹਾ ਸੀ ਕਿਉਂਕਿ ਮੇਰਾ ਆਈ. ਪੀ. ਐੱਲ. ਮੈਚ ਸੀ। ਪ੍ਰਿਯੰਕਾ ਦੇ ਪਿਤਾ ਗਾਜ਼ੀਆਬਾਦ ਵਿਚ ਅਧਿਆਪਕ ਸਨ, ਇਸ ਕਾਰਣ ਮੇਰੀ ਮਾਂ ਤੇ ਪ੍ਰਿਯੰਕਾ ਦੀ ਮਾਂ ਕਾਫੀ ਨੇੜੇ ਸਨ। ਇਸ ਵਿਚਾਲੇ ਮਾਂ ਨੇ ਪ੍ਰਿਯੰਕਾ ਦੀ ਮਾਂ ਨਾਲ ਵਿਆਹ ਦੀ ਗੱਲ ਚਲਾ ਦਿੱਤੀ। ਤਦ ਮੈਂ ਆਸਟਰੇਲੀਆ ਵਿਚ ਸੀ। ਉਥੇ ਮਾਂ ਨੇ ਕਿਹਾ ਕਿ ਮੈਂ ਤੁਹਾਡਾ ਵਿਆਹ ਫਿਕਸ ਕਰ ਦਿੱਤਾ ਹੈ। ਮੈਂ ਪੁੱਛਿਆ ਲੜਕੀ ਕੌਣ ਹੈ ਤਾਂ ਉਸ ਨੇ ਜਵਾਬ ਦਿੱਤਾ। ਲੜਕੀ ਉਹ ਹੀ ਹੈ, ਜਿਹੜੀ ਤੇਰੇ ਬਚਪਨ ਦੀ ਦੋਸਤ ਹੈ। ਇਸ ਤੋਂ ਬਾਅਦ ਮੈਂ ਪ੍ਰਿਯੰਕਾ ਨਾਲ ਗੱਲ ਕੀਤੀ।


Related News