ਕੀ ਅਹਿਮਦਾਬਾਦ ਬਣੇਗਾ ਸੱਟੇਬਾਜ਼ੀ ਦਾ ਕੇਂਦਰ? BCCI ਰੱਖ ਸਕੇਗਾ PCA ਅਧਿਕਾਰੀਆਂ ’ਤੇ ਨਿਗਰਾਨੀ

Friday, Jun 30, 2023 - 04:52 PM (IST)

ਕੀ ਅਹਿਮਦਾਬਾਦ ਬਣੇਗਾ ਸੱਟੇਬਾਜ਼ੀ ਦਾ ਕੇਂਦਰ? BCCI ਰੱਖ ਸਕੇਗਾ PCA ਅਧਿਕਾਰੀਆਂ ’ਤੇ ਨਿਗਰਾਨੀ

ਜਲੰਧਰ (ਬਿਊਰੋ)– ਹੋਰਨਾਂ ਖੇਡਾਂ ਦੀ ਤੁਲਨਾ ਵਿਚ ਭਾਰਤ ਵਿਚ ਕ੍ਰਿਕਟ ਨੂੰ ਇਕ ਵਿਸ਼ੇਸ਼ ਸਥਾਨ ਹਾਸਲ ਹੈ। ਇਸ ਵਿਸ਼ੇਸ਼ ਸਥਾਨ ਵਿਚ 5 ਅਕਤੂਬਰ ਤੋਂ 19 ਨਵੰਬਰ ਤਕ ਭਾਰਤ ਦੇ 10 ਸ਼ਹਿਰਾਂ ਵਿਚ ਹੋਵੇਗਾ। ਵਿਸ਼ਵ ਕੱਪ ਦਾ ਪ੍ਰੋਗਰਾਮ ਐਲਾਨ ਹੋਣ ਤੋਂ ਬਾਅਦ ਕ੍ਰਿਕਟ ਨਾਲ ਜੁੜਿਆ ਹਰ ਵਿਅਕਤੀ ਵਿਚ ਉਤਸ਼ਾਹ ਤੇ ਜੋਸ਼ ਨਾਲ ਭਰਿਆ ਹੋਇਆ ਹੈ। ਇਸ ਉਤਸ਼ਾਹ ਵਿਚ ਦੇਸ਼ ਦੀ ਜਨਤਾ, ਖੇਡ ਪੱਤਰਕਾਰ, ਕ੍ਰਿਕਟ ਕੁਮੈਂਟਟੇਰਾਂ ਦੇ ਨਾਲ-ਨਾਲ ਸੱਟੇਬਾਜ਼ ਵੀ ਹਿੱਸਾ ਬਣਨ ਜਾ ਰਹੇ ਹਨ, ਜਿਹੜੇ ਕ੍ਰਿਕਟ ਦੀਆਂ ਜੜਾਂ ਨੂੰ ਵੱਡ ਰਹੇ ਹਨ।
ਵਿਸ਼ਵ ਕੱਪ ਦੇ ਪ੍ਰੋਗਰਾਮ ਦਾ ਐਲਾਨ ਹੁੰਦੇ ਹੀ ਹਰ ਕੋਈ ਆਪਣੇ ਮਨਸੂਬਿਆਂ ਨੂੰ ਪੂਰਾ ਕਰਨ ਲਈ ਸਰਗਰਮ ਹੋ ਚੁੱਕਾ ਹੈ। ਸਭ ਤੋਂ ਵੱਧ ਸਰਗਰਮੀ ਉਨ੍ਹਾਂ ਲੋਕਾਂ ਵਿਚ ਦਿਖਾਈ ਦੇਣ ਲੱਗੀ ਹੈ ਜਿਹੜੇ ਉੱਪਰ ਤੋਂ ਤਾਂ ਕ੍ਰਿਕਟ ਦੇ ਸਰਪ੍ਰਸਤ ਬਣੇ ਹੋਏ ਹਨ ਅਤੇ ਅੰਦਰ ਹੀ ਅੰਦਰ ਸੱਟੇਬਾਜ਼ਾਂ ਦੇ ਮਾਫੀਆ ਦਾ ਹਿੱਸਾ ਬਣ ਕੇ ਕਰੋੜਾਂ ਦਾ ਹੇਰ-ਫੇਰ ਤੇ ਇੱਧਰ-ਉੱਧਰ ਕਰ ਰਹੇ ਹਨ। ਜੇਕਰ ਇਹ ਕਿਹਾ ਜਾਵੇ ਕਿ ਅਹਿਮਦਾਬਾਦ ਸੱਟੇਬਾਜ਼ਾਂ ਦਾ ਪ੍ਰਮੁੱਖ ਕੇਂਦਰ ਬਣਨ ਜਾ ਰਿਹਾ ਹੈ ਤਾਂ ਇਸ ਵਿਚ ਕੋਈ ਸ਼ੱਕ ਨਹੀਂ ਹੋਵੇਗਾ। ਇਸ ਗੱਲ ਦਾ ਸਬੂਤ ਇਸ ਗੱਲ ਤੋਂ ਮਿਲ ਜਾਂਦਾ ਹੈ ਕਿ ਅੱਜ ਦੀ ਤਾਰੀਖ਼ ਵਿਚ ਫਾਈਵ ਸਟਾਰ ਹੋਟਲਾਂ ਦਾ ਜਿਹੜਾ ਕਮਰਾ 6 ਤੋਂ 10 ਹਜ਼ਾਰ ਰੁਪਏ ਵਿਚ ਮਿਲ ਜਾਂਦਾ ਸੀ, ਉਹ 50-50 ਹਜ਼ਾਰ ਵਿਚ ਉਪਲੱਬਧ ਹੋ ਰਿਹਾ ਹੈ। ਦਿਲਚਸਪ ਗੱਲ ਇਹ ਹੈ ਕਿ 80 ਤੋਂ 90 ਫੀਸਦੀ ਕਮਰੇ ਅੱਜ ਦੀ ਮਿਤੀ ਵਿਚ ਬੁੱਕ ਹੋ ਚੁੱਕੇ ਹਨ।
ਇਕ ਦਿਲਚਸਪ ਗੱਲ ਹੋਰ ਹੈ, ਜਿਸ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ। ਵਿਸ਼ਵ ਕੱਪ ਲਈ ਜਿਨ੍ਹਾਂ 10 ਸਥਾਨਾਂ ਜਾਂ ਸ਼ਹਿਰਾਂ ਦੀ ਚੋਣ ਕੀਤੀ ਗਈ ਹੈ, ਉਨ੍ਹਾਂ ਵਿਚ ਪੰਜਾਬ ਦਾ ਨਾਂ ਸ਼ਾਮਲ ਨਹੀਂ ਕੀਤਾ ਗਿਆ ਹੈ। ਚੁਣੇ ਗਏ 10 ਸ਼ਹਿਰਾਂ ਵਿਚ ਹੈਦਰਾਬਾਦ, ਅਹਿਮਦਾਬਾਦ, ਧਰਮਸ਼ਾਲਾ, ਦਿੱਲੀ, ਚੇਨਈ, ਲਖਨਊ, ਪੁਣੇ, ਬੈਂਗਲੁਰੂ, ਮੁੰਬਈ ਤੇ ਕੋਲਕਾਤਾ ਸ਼ਾਮਲ ਹਨ। ਬੀ. ਸੀ. ਸੀ. ਆਈ. ਵਲੋਂ ਪੀ. ਸੀ. ਏ. ਦੇ ਮੋਹਾਲੀ ਸਟੇਡੀਅਮ ਨੂੰ ਇਸ ਸੂਚੀ ਵਿਚੋਂ ਬਾਹਰ ਰੱਖਣਾ ਜਾਂ ਇੱਥੇ ਵਿਸ਼ਵ ਕੱਪ ਦੇ ਕਿਸੇ ਵੀ ਮੈਚ ਦਾ ਆਯੋਜਨ ਨਾ ਕਰਵਾਉਣਾ, ਇਕ ਤਰ੍ਹਾਂ ਨਾਲ ਪੀ. ਸੀ. ਏ. ’ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹਾ ਕਰਦਾ ਹੈ। ਕੀ ਬੀ. ਸੀ. ਸੀ.ਆਈ. ਨੇ ਪੀ. ਸੀ. ਸੀ. ਆਈ. ਨੂੰ ਇਸ ਲਈ ਵਿਸ਼ਵ ਕੱਪ ਦੇ ਮੈਚਾਂ ਦੇ ਆਯੋਜਨ ਤੋਂ ਦੂਰ ਰੱਖਿਆ ਹੈ ਕਿਉਂਕਿ ਇਸ ਦੇ ਕੁਝ ਅਧਿਕਾਰੀਆਂ ’ਤੇ ਦੋਸ਼ ਲੱਗਦੇ ਆਏ ਹਨ ਕਿ ਇਹ ਸੱਟੇਬਾਜ਼ਾਂ ਵਿਚ ਖੁਦ ਸ਼ਾਮਲ ਰਹਿੰਦੇ ਹਨ। ਖਿਡਾਰੀ ਤੋਂ ਨੇਤੇ ਬਣੇ ਤੇ ਉਸਦੇ ਸਹਿਯੋਗੀ ਦੇ ਬਾਰੇ ਵਿਚ ਸਾਰਾ ਕ੍ਰਿਕਟ ਜਗਤ ਜਾਣਦਾ ਹੈ ਕਿ ਲੰਬੇ ਸਮੇਂ ਤੋਂ ਇਹ ਸੱਟੇਬਾਜ਼ੀ ਦੇ ਸਹਾਰੇ ਆਪਣੀਆਂ ਕ੍ਰਿਕਟ ਗਤੀਵਿਧੀਆਂ ਨੂੰ ਅੰਜ਼ਾਮ ਤਕ ਪਹੁੰਚਾਉਂਦੇ ਹਨ।
ਬੀ. ਸੀ. ਸੀ. ਆਈ. ਨੂੰ ਇਨ੍ਹਾਂ ਦੋਵਾਂ ਪੀ. ਸੀ. ਏ. ਅਧਿਕਾਰੀਆਂ ਨੂੰ ਆਪਣੀ ਪੂਰੀ ਨਿਗਰਾਨੀ ਵਿਚ ਰੱਖਣਾ ਚਾਹੀਦਾ ਹੈ ਕਿ ਕਿਤੇ ਇਹ ਅਹਿਮਦਾਬਾਦ ਵਿਚ ਜਾ ਕੇ ਸੱਟੇਬਾਜ਼ੀ ਲਈ ਖਿਡਾਰੀਆਂ ਨਾਲ ਮੁਲਾਕਾਤ ਨਾ ਕਰਨ। 15 ਅਕਤੂਬਰ ਨੂੰ ਅਹਿਮਦਾਬਾਦ ਵਿਚ ਹੋਣ ਵਾਲੇ ਭਾਰਤ ਤੇ ਪਾਕਿਸਤਾਨ ਦੇ ਮੈਚ ’ਤੇ ਸੱਟਾ ਮਾਫੀਆ ਦੀ ਤਿੱਖੀ ਨਜ਼ਰ ਰਹੇਗੀ। ਇਹ ਮੈਚ ਸੱਟੇਬਾਜ਼ਾਂ ਲਈ ਇਕ ਅਜਿਹੇ ਤਿਉਹਾਰ ਦੇ ਬਰਾਬਰ ਹੈ, ਜਿੱਥੇ ਸਿਰਫ ਪੈਸਿਆਂ ਦਾ ਮੀਂਹ ਹੀ ਵਰ੍ਹੇਗਾ, ਉਹ ਵੀ ਅਨਲਿਮਟਿਡ। ਇਸ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਆਪਣੀ ਸਹੂਲਤ ਦੇ ਅਨੁਸਾਰ ਸੱਟੇਬਾਜ਼ ਮਾਫੀਆ ਇਸ ਮੈਚ ਨੂੰ ਫਿਕਸ ਹੀ ਕਰਵਾ ਦੇਵੇ। ਇਸ ਸਾਰੀ ਪ੍ਰਕਿਰਿਆ ਵਿਚ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪੀ. ਸੀ. ਏ. ਵਿਚ ਮੌਜੂਦ ਸੱਟਾ ਮਾਫੀਆ ਹੁਣ ਮੋਹਾਲੀ ਦੀ ਬਜਾਏ ਅਹਿਮਦਾਬਾਦ ਨੂੰ ਸੱਟੇਬਾਜ਼ੀ ਦਾ ਕੇਂਦਰ ਬਣਾ ਦੇਵੇ। ਬੀ. ਸੀ. ਸੀ. ਆਈ. ਇਨ੍ਹਾਂ ’ਤੇ ਨਿਗਰਾਨੀ ਰੱਖ ਸਕੇਗਾ ਜਾਂ ਨਹੀਂ, ਇਹ ਉਨ੍ਹਾਂ ਦੇ ਸੋਚਣ ਦਾ ਵਿਸ਼ਾ ਹੈ। ਕੀ ਬੀ. ਸੀ. ਸੀ. ਆਈ. ਨੇ ਪੀ. ਸੀ. ਏ. ਨੂੰ ਇਸ ਲਈ ਵਿਸ਼ਵ ਕੱਪ ਦੇ ਮੈਚਾਂ ਦੇ ਆਯੋਜਨ ਤੋਂ ਦੂਰ ਰੱਖਿਆ ਹੈ ਕਿਉਂਕਿ ਇਸਦੇ ਕੁਝ ਅਧਿਕਾਰੀਆਂ ’ਤੇ ਇਹ ਦੋਸ਼ ਲੱਗਦੇ ਆਏ ਹਨ ਕਿ ਉਹ ਸੱਟੇਬਾਜ਼ੀ ਵਿਚ ਖੁਦ ਸ਼ਾਮਲ ਰਹਿੰਦੇ ਹਨ?


author

Aarti dhillon

Content Editor

Related News