WI vs IND : ਦੂਜੇ T20I ਮੈਚ ''ਚ ਮੌਸਮ ਪਾ ਸਕਦਾ ਹੈ ਰੁਕਾਵਟ, ਪਿੱਚ ਰਿਪੋਰਟ ਅਤੇ ਪਲੇਇੰਗ 11 ਵੀ ਦੇਖੋ

Sunday, Aug 06, 2023 - 12:29 PM (IST)

ਸਪੋਰਟਸ ਡੈਸਕ—ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਦੂਜਾ ਮੈਚ ਅੱਜ ਰਾਤ 8 ਵਜੇ ਗੁਆਨਾ ਦੇ ਪ੍ਰੋਵਿਡੈਂਸ ਸਟੇਡੀਅਮ 'ਚ ਖੇਡਿਆ ਜਾਵੇਗਾ। ਭਾਰਤ ਨੂੰ ਪਹਿਲੇ ਮੈਚ 'ਚ ਹਾਰ ਦਾ ਸਾਹਮਣਾ ਕੀਤਾ ਸੀ। ਅਜਿਹੇ 'ਚ ਟੀਮ ਇਸ ਮੈਚ 'ਚ ਜਿੱਤ ਦਰਜ ਕਰਨਾ ਚਾਹੇਗੀ। ਆਓ ਜਾਣਦੇ ਹਾਂ ਮੈਚ ਤੋਂ ਪਹਿਲਾਂ ਕੁਝ ਖ਼ਾਸ ਗੱਲਾਂ...
ਹੈੱਡ ਟੂ ਹੈੱਡ
ਕੁੱਲ ਮੈਚ- 26
ਭਾਰਤ- 17 ਜਿੱਤੇ
ਵੈਸਟ ਇੰਡੀਜ਼- 8 ਜਿੱਤੇ
ਨੋਰਿਜ਼ਲਟ- ਇੱਕ

ਇਹ ਵੀ ਪੜ੍ਹੋ- ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ : PM ਮੋਦੀ ਨੇ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ ਦੀ ਕੀਤੀ ਤਾਰੀਫ਼
ਪਿੱਚ ਰਿਪੋਰਟ
ਗੁਆਨਾ ਦੇ ਪ੍ਰੋਵੀਡੈਂਸ ਸਟੇਡੀਅਮ ਦਾ ਟ੍ਰੈਕ ਅਜਿਹੀ ਪਿੱਚ ਪ੍ਰਦਾਨ ਕਰਦਾ ਹੈ ਜੋ ਬੱਲੇਬਾਜ਼ਾਂ ਲਈ ਬਹੁਤ ਮਦਦਗਾਰ ਹੈ। ਤੇਜ਼ ਗੇਂਦਬਾਜ਼ ਪਿੱਚ ਤੋਂ ਕੁਝ ਮਦਦ ਲੈ ਸਕਦੇ ਹਨ ਅਤੇ ਗੇਂਦ ਨੂੰ ਦੋਵੇਂ ਪਾਸੇ ਸਵਿੰਗ ਕਰਾ ਸਕਦੇ ਹਨ ਜਦਕਿ ਬੱਲੇਬਾਜ਼ ਪਿੱਚ ਦੇ ਬੱਲੇਬਾਜ਼ੀ ਸੁਭਾਅ ਦਾ ਫ਼ਾਇਦਾ ਉਠਾਉਣ ਲਈ ਉਤਸੁਕ ਹੋਣਗੇ। ਟਾਸ ਜਿੱਤਣ ਵਾਲੀਆਂ ਟੀਮਾਂ ਪਹਿਲਾਂ ਗੇਂਦਬਾਜ਼ੀ ਕਰਨ ਦੀ ਚੋਣ ਕਰ ਸਕਦੀਆਂ ਹਨ। ਇੱਥੇ ਪਹਿਲੀ ਪਾਰੀ ਦਾ ਔਸਤ ਕੁੱਲ ਯੋਗ 156 ਹੈ।
ਮੌਸਮ 
ਜਾਰਜਟਾਊਨ 'ਚ 6 ਅਗਸਤ ਨੂੰ ਮੌਸਮ ਦੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਸਵੇਰੇ ਮੀਂਹ ਪੈਣ ਦੀ ਸੰਭਾਵਨਾ 45 ਫ਼ੀਸਦੀ ਹੈ। ਅਜਿਹੇ 'ਚ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਹੋਣ ਵਾਲੇ ਦੂਜੇ ਟੀ-20 ਮੈਚ 'ਚ ਖਰਾਬ ਮੌਸਮ ਕਾਰਨ ਕੁਝ ਰੁਕਾਵਟਾਂ ਆ ਸਕਦੀਆਂ ਹਨ। ਤਾਪਮਾਨ 26 ਤੋਂ 33 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ ਜਦਕਿ ਨਮੀ 72-89 ਫ਼ੀਸਦੀ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ। 20 ਓਵਰਾਂ ਦੇ ਮੁਕਾਬਲੇ ਦੌਰਾਨ ਹਵਾ ਦੀ ਰਫ਼ਤਾਰ 15-25 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।
ਇਹ ਵੀ ਜਾਣੋ
ਨਿਕੋਲਸ ਪੂਰਨ ਨੇ ਵੈਸਟਇੰਡੀਜ਼ ਵੱਲੋਂ ਇਸ ਮੈਦਾਨ 'ਤੇ ਖੇਡੇ ਗਏ ਪਿਛਲੇ ਦੋ ਮੈਚਾਂ 'ਚ 73 (ਵਨਡੇ) ਅਤੇ 74* (ਟੀ20ਆਈ) ਦੇ ਸਕੋਰ ਦਰਜ ਕੀਤੇ।
ਮੁਕੇਸ਼ ਕੁਮਾਰ ਟੀ ਨਟਰਾਜਨ ਤੋਂ ਬਾਅਦ ਇਕ ਹੀ ਦੌਰੇ 'ਤੇ ਸਾਰੇ ਫਾਰਮੈਟਾਂ 'ਚ ਡੈਬਿਊ ਕਰਨ ਵਾਲੇ ਦੂਜੇ ਭਾਰਤੀ ਖਿਡਾਰੀ ਬਣੇ।

ਇਹ ਵੀ ਪੜ੍ਹੋ- ਇਸ ਸਾਲ ਦੇਸ਼ ਭਰ 'ਚ 1,000 'ਖੇਲੋ ਇੰਡੀਆ ਕੇਂਦਰ' ਖੋਲ੍ਹੇ ਜਾਣਗੇ : ਅਨੁਰਾਗ ਠਾਕੁਰ
ਪਲੇਇੰਗ 11
ਵੈਸਟਇੰਡੀਜ਼ : ਕਾਇਲ ਮੇਅਰਸ, ਬ੍ਰੈਂਡਨ ਕਿੰਗ, ਜੌਨਸਨ ਚਾਰਲਸ/ਰੋਸਟਨ ਚੇਜ਼, ਨਿਕੋਲਸ ਪੂਰਨ (ਵਿਕਟਕੀਪਰ), ਸ਼ਿਮਰੋਨ ਹੇਟਮੇਅਰ, ਰੋਵਮੈਨ ਪਾਵੇਲ (ਕਪਤਾਨ), ਜੇਸਨ ਹੋਲਡਰ, ਰੋਮੀਓ ਸ਼ੈਫਰਡ, ਅਕੀਲ ਹੋਸੇਨ, ਅਲਜ਼ਾਰੀ ਜੋਸੇਫ, ਓਬੇਦ ਮੈਕਕੋਏ
ਭਾਰਤ: ਸ਼ੁਭਮਨ ਗਿੱਲ, ਈਸ਼ਾਨ ਕਿਸ਼ਨ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਹਾਰਦਿਕ ਪੰਡਿਆ (ਕਪਤਾਨ), ਸੰਜੂ ਸੈਮਸਨ, ਅਕਸ਼ਰ ਪਟੇਲ, ਕੁਲਦੀਪ ਯਾਦਵ, ਯੁਜਵਿੰਦਰ ਚਾਹਲ, ਅਰਸ਼ਦੀਪ ਸਿੰਘ, ਮੁਕੇਸ਼ ਕੁਮਾਰ। 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Aarti dhillon

Content Editor

Related News