WI vs IND, 2nd T20I : ਦੋ ਘੰਟੇ ਦੀ ਦੇਰੀ ਨਾਲ ਸ਼ੁਰੂ ਹੋਵੇਗਾ ਮੈਚ, ਕ੍ਰਿਕਟ ਵੈਸਟਇੰਡੀਜ਼ ਨੇ ਦੱਸੀ ਵਜ੍ਹਾ

Monday, Aug 01, 2022 - 06:54 PM (IST)

ਬਾਸੇਟੇਰੇ (ਸੇਂਟ ਕਿਟਸ ਐਂਡ ਨੇਵਿਸ)- ਪੰਜ ਮੈਚਾਂ ਦੀ ਸੀਰੀਜ਼ ਦੇ ਸ਼ੁਰੂਆਤੀ ਟੀ-20 'ਚ ਸ਼ਾਨਦਾਰ ਜਿੱਤ ਦਰਜ ਕਰਨ ਤੋਂ ਬਾਅਦ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਸੋਮਵਾਰ ਨੂੰ ਦੂਜੇ ਮੈਚ ਵਿਚ ਵੈਸਟਇੰਡੀਜ਼ 'ਤੇ ਆਪਣਾ ਦਬਦਬਾ ਕਾਇਮ ਰੱਖਣ ਉਤਰੇਗੀ।

ਮੈਚ ਸ਼ੁਰੂ ਹੋਣ 'ਚ ਹੋਵੇਗੀ ਦੋ ਘੰਟੇ ਦੀ ਦੇਰ

ਤੁਹਾਨੂੰ ਦੱਸ ਦਈਏ ਕਿ ਪਹਿਲਾਂ ਮੈਚ ਰਾਤ 8 ਵਜੇ ਖੇਡਿਆ ਜਾਣਾ ਸੀ ਜੋ ਹੁਣ 2 ਘੰਟੇ ਦੇਰ ਨਾਲ ਰਾਤ 10 ਵਜੇ ਸ਼ੁਰੂ ਹੋਵੇਗਾ। ਇਸ ਬਾਰੇ 'ਚ ਕ੍ਰਿਕਟ ਵੈਸਟਇੰਡੀਜ਼ ਨੇ ਅਧਿਕਾਰਤ ਅਪਡੇਟ ਜਾਰੀ ਕਰਦੇ ਹੋਏ ਕਿਹਾ ਕਿ ਕ੍ਰਿਕਟ ਵੈਸਟਇੰਡੀਜ਼ ਦੇ ਕੰਟਰੋਲ ਤੋਂ ਬਾਹਰ ਦੇ ਹਾਲਾਤ ਕਾਰਨ ਤ੍ਰਿਨਿਦਾਦ ਤੋਂ ਸੇਂਟ ਕਿਟਸ 'ਚ ਮਹੱਤਵਪੂਰਨ ਟੀਮ ਸਾਮਾਨ ਪਹੁੰਚਾਉਣ 'ਚ ਦੇਰੀ ਹੋਈ ਹੈ। ਸਿੱਟੇ ਵਜੋਂ ਅੱਜ ਦਾ ਮੈਚ (ਦੂਜਾ ਟੀ20 ਆਈ.) ਦੁਪਹਿਰ 12.30 ਵਜੇ (11.30 ਵਜੇ ਜਮੈਕਾ/10 ਵਜੇ ਭਾਰਤ) ਸ਼ੁਰੂ ਹੋਵੇਗਾ। 

ਇਹ ਵੀ ਪੜ੍ਹੋ : CWG 2022, INDW v PAKW : ਸਮ੍ਰਿਤੀ ਦਾ ਅਰਧ ਸੈਂਕੜਾ, ਭਾਰਤ ਨੇ ਪਾਕਿ ਨੂੰ 8 ਵਿਕਟਾਂ ਨਾਲ ਹਰਾਇਆ

ਇਸ ਸਾਲ ਖੇਡੇ ਜਾਣ ਵਾਲੇ ਟੀ-20 ਵਿਸ਼ਵ ਕੱਪ ਨੂੰ ਦੇਖਦੇ ਹੋਏ ਭਾਰਤੀ ਟੀਮ ਇਸ ਫਾਰਮੈਟ ਦੇ ਕਿਸੇ ਵੀ ਮੈਚ ਨੂੰ ਹਲਕੇ ਵਿਚ ਨਹੀਂ ਲਵੇਗੀ। ਵੈਸਟਇੰਡੀਜ਼ ਖ਼ਿਲਾਫ਼ ਸ਼ੁਰੂਆਤੀ ਟੀ-20 ਮੈਚ ਵਿਚ ਦੋਵਾਂ ਦੇਸ਼ਾਂ ਵਿਚਾਲੇ ਖੇਡ ਦੇ ਹਰ ਵਿਭਾਗ 'ਚ ਵੱਡਾ ਫ਼ਰਕ ਦੇਖਣ ਨੂੰ ਮਿਲਿਆ। ਰੋਹਿਤ ਨੇ ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ ਤੇ ਰਵੀ ਬਿਸ਼ਨੋਈ ਵਰਗੇ ਤਿੰਨ ਸਪਿਨਰਾਂ ਨੂੰ ਆਖ਼ਰੀ-11 ਵਿਚ ਸ਼ਾਮਲ ਕਰ ਕੇ ਚਲਾਕੀ ਵਾਲੀ ਕਪਤਾਨੀ ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ ਇਸ ਨਾਲ ਹੀ ਸੂਰਯ ਕੁਮਾਰ ਯਾਦਵ ਦੇ ਨਾਲ ਪਾਰੀ ਦਾ ਆਗਾਜ਼ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇੰਗਲੈਂਡ ਖ਼ਿਲਾਫ਼ ਇਸ ਫਾਰਮੈਟ ਵਿਚ ਰੋਹਿਤ ਨੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨਾਲ ਪਾਰੀ ਦਾ ਆਗਾਜ਼ ਕੀਤਾ ਸੀ। ਇਸ ਕਾਰਨ ਸੂਰਯ ਕੁਮਾਰ ਇਸ ਸਾਲ ਟੀ-20 ਅੰਤਰਰਾਸ਼ਟਰੀ ਵਿਚ ਭਾਰਤ ਦੇ ਸੱਤਵੇਂ ਸਲਾਮੀ ਬੱਲੇਬਾਜ਼ ਬਣੇ। ਉਨ੍ਹਾਂ ਨੇ ਹਮਲਾਵਰ ਬੱਲੇਬਾਜ਼ੀ ਕਰਦੇ ਹੋਏ 16 ਗੇਂਦਾਂ ਵਿਚ 24 ਦੌੜਾਂ ਬਣਾਈਆਂ। ਲੋਕੇਸ਼ ਰਾਹੁਲ ਦੀ ਗ਼ੈਰਮੌਜੂਦਗੀ ਵਿਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਟੀਮ ਮੈਨੇਜਮੈਂਟ ਸਲਾਮੀ ਬੱਲੇਬਾਜ਼ ਲਈ ਤਜਰਬੇ ਕਰਨਾ ਜਾਰੀ ਰੱਖੇਗੀ।

ਭਾਰਤੀ ਟੀਮ ਨੂੰ ਲੰਬੇ ਸਮੇਂ ਤੋਂ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਦੀ ਘਾਟ ਰੜਕ ਰਹੀ ਸੀ ਪਰ ਅਰਸ਼ਦੀਪ ਸਿੰਘ ਨੇ ਸ਼ੁਰੂਆਤੀ ਟੀ-20 ਅੰਤਰਰਾਸ਼ਰਟੀ ਵਿਚ ਆਪਣੀ ਬਿਹਤਰੀਨ ਗੇਂਦਬਾਜ਼ੀ ਨਾਲ ਪ੍ਰਭਾਵਿਤ ਕੀਤਾ। ਪੰਜਾਬ ਦੇ ਇਸ 23 ਸਾਲ ਦੇ ਗੇਂਦਬਾਜ਼ ਨੇ ਆਪਣੇ ਚਾਰ ਓਵਰਾਂ ਦੇ ਸਪੈੱਲ ਵਿਚ ਕਿਤੇ ਵੀ ਢਿੱਲ ਨਹੀਂ ਵਰਤੀ। ਉਨ੍ਹਾਂ ਨੇ ਸ਼ੁਰੂਆਤੀ ਓਵਰਾਂ ਵਿਚ ਸ਼ਾਰਟ ਗੇਂਦ ਦੇ ਸ਼ਾਨਦਾਰ ਇਸਤੇਮਾਲ ਨਾਲ ਸਲਾਮੀ ਬੱਲੇਬਾਜ਼ ਕਾਇਲ ਮਾਇਰਸ ਨੂੰ ਆਊਟ ਕੀਤਾ ਤੇ ਉਥੇ ਆਖ਼ਰੀ ਓਵਰਾਂ ਵਿਚ ਉਨ੍ਹਾਂ ਦੇ ਸਟੀਕ ਯਾਰਕਰ ਦਾ ਅਕੀਲ ਹੁਸੈਨ ਕੋਲ ਕੋਈ ਜਵਾਬ ਨਹੀਂ ਸੀ।

ਇਹ ਵੀ ਪੜ੍ਹੋ : CWG 2022 : ਵੇਟਲਿਫਟਰ ਅਚਿੰਤਾ ਸ਼ੇਓਲੀ ਨੇ ਭਾਰਤ ਨੂੰ ਦਿਵਾਇਆ ਤੀਜਾ ਸੋਨ ਤਮਗਾ

ਭਾਰਤ : ਰੋਹਿਤ ਸ਼ਰਮਾ (ਕਪਤਾਨ), ਇਸ਼ਾਨ ਕਿਸ਼ਨ, ਸ਼੍ਰੇਅਸ ਅਈਅਰ, ਦੀਪਕ ਹੁੱਡਾ, ਸੂਰਯਕੁਮਾਰ ਯਾਦਵ, ਹਾਰਦਿਕ ਪੰਡਯਾ, ਰਿਸ਼ਭ ਪੰਤ, ਸੰਜੂ ਸੈਮਸਨ, ਦਿਨੇਸ਼ ਕਾਰਤਿਕ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਕੁਲਦੀਪ ਯਾਦਵ, ਭੁਵਨੇਸ਼ਵਰ ਕੁਮਾਰ, ਆਵੇਸ਼ ਖ਼ਾਨ, ਹਰਸ਼ਲ ਪਟੇਲ, ਰਵੀ ਬਿਸ਼ਨੋਈ, ਅਕਸ਼ਰ ਪਟੇਲ ਤੇ ਅਰਸ਼ਦੀਪ ਸਿੰਘ।

ਵੈਸਟਇੰਡੀਜ਼ : ਨਿਕੋਲਸ ਪੂਰਨ (ਕਪਤਾਨ), ਸ਼ਾਮਰਾਹ ਬਰੂਕਸ, ਬਰੈਂਡਨ ਕਿੰਗ, ਰੋਵਮੈਨ ਪਾਵੇਲ, ਕੀਸੀ ਕਾਰਟੀ, ਕਾਇਲ ਮੇਅਰਸ, ਜੇਸਨ ਹੋਲਡਰ, ਗੁਡਾਕੇਸ਼ ਮੋਤੀ, ਕੀਮੋ ਪਾਲ, ਸ਼ਾਈ ਹੋਪ, ਅਕੀਲ ਹੁਸੈਨ, ਅਲਜ਼ਾਰੀ ਜੋਸਫ਼, ਜੇਡਨ ਸੀਲਸ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News