''ਸੁਪਰ ਓਵਰ'' ''ਚ ਕਿਉਂ ਹਾਰੇ, ਕਪਤਾਨ ਕੇਨ ਵਿਲੀਅਮਸਨ ਨੇ ਖੋਲ੍ਹਿਆ ਰਾਜ
Wednesday, Jan 29, 2020 - 08:18 PM (IST)

ਹੈਮਿਲਟਨ— ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਭਾਰਤ ਵਿਰੁੱਧ ਰੋਮਾਂਚ ਤਕ ਪਹੁੰਚੇ ਤੀਜੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ 'ਚ ਹਾਰ ਤੋਂ ਬਾਅਦ ਕਿਹਾ ਕਿ ਸੁਪਰ ਓਵਰ ਅਸਲ 'ਚ ਸਾਡਾ ਦੋਸਤ ਨਹੀਂ ਹੈ। ਭਾਰਤ ਨੇ ਸੁਪਰ ਓਵਰ 'ਚ ਨਿਊਜ਼ੀਲੈਂਡ ਨੂੰ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ 'ਚ 3-0 ਨਾਲ ਅਜੇਤੂ ਬੜ੍ਹਤ ਬਣਾ ਲਈ ਹੈ। ਰੋਹਿਤ ਸ਼ਰਮਾ ਨੇ ਆਖਰੀ ਦੋ ਗੇਂਦਾਂ 'ਤੇ ਛੱਕੇ ਲਗਾ ਕੇ ਨਿਊਜ਼ੀਲੈਂਡ ਨੂੰ ਵਿਸ਼ਵ ਕੱਪ 2019 ਦੇ ਫਾਈਨਲ ਦੀ ਯਾਦ ਦਿਵਾ ਦਿੱਤੀ, ਜਦੋ ਕੀਵੀ ਟੀਮ ਬਾਊਂਡਰੀ ਦੀ ਗਿਣਤੀ 'ਚ ਪਿਛੜਨ ਦੇ ਕਾਰਨ ਖਿਤਾਬ ਗੁਆ ਬੈਠੀ ਸੀ।
ਵਿਲੀਅਮਸਨ ਨੇ ਕਿਹਾ ਕਿ ਸੁਪਰ ਓਵਰ ਅਸਲ 'ਚ ਸਾਡਾ ਦੋਸਤ ਨਹੀਂ ਹੈ। ਇਮਾਨਦਾਰੀ ਨਾਲ ਕਹਾਂ ਤਾਂ ਅਸੀਂ ਨਹੀਂ ਚਾਹੁੰਦੇ ਸੀ ਕਿ ਇਹ ਖੇਡ ਸੁਪਰ ਓਵਰ ਤਕ ਪਹੁੰਚੇ। ਅਸੀਂ ਪਹਿਲਾਂ ਹੀ ਇਸ ਨੂੰ ਖਤਮ ਕਰਨਾ ਪਸੰਦ ਕਰਦੇ ਹਾਂ। ਇਹ ਅਫਸੋਸਜਨਕ ਹੈ ਕਿ ਅਸੀਂ ਟੀਚੇ ਤਕ ਨਹੀਂ ਪਹੁੰਚੇ ਸਕੇ। ਉਨ੍ਹਾਂ ਨੇ ਕਿਹਾ ਕਿ ਇਨ੍ਹੀ ਸਖਤ ਮਹਿਨਤ ਤੋਂ ਬਾਅਦ ਮੈਚ ਗੁਆ ਅਸਲ 'ਚ ਨਿਰਾਸ਼ਾਜਨਕ ਹੈ। ਪਹਿਲੇ 2 ਮੈਚਾਂ ਤੋਂ ਬਾਅਦ ਸਾਡੀ ਟੀਮ ਨੇ ਬਹੁਤ ਸੁਧਾਰ ਕੀਤਾ। ਸੁਪਰ ਓਵਰ 'ਚ ਇਕ ਵਾਰ ਫਿਰ ਨਿਰਾਸ਼ਾਜਨਕ ਨਤੀਜਾ ਹਾਸਲ ਕਰਨ ਦੇ ਵਾਰੇ 'ਚ ਵਿਲੀਅਮਸਨ ਨੇ ਕਿਹਾ ਕਿ ਇਹ ਸਾਡੇ ਲਈ ਆਦਰਸ਼ ਨਹੀਂ ਹੈ ਪਰ ਲੋਕ ਇਸਦਾ ਆਨੰਦ ਮਾਣਦੇ ਹਨ ਤੇ ਇਸ ਲਈ ਇਹ ਚੱਲ ਰਿਹਾ ਹੈ।