ਚੇਨਈ ਸੁਪਰ ਕਿੰਗਜ਼ ਦੀ ਸਫਲਤਾ ਦਾ ਰਾਜ ਖੋਲ੍ਹਿਆ ਤਾਂ ਮੈਨੂੰ ਖਰੀਦੇਗਾ ਕੌਣ : ਧੋਨੀ

04/24/2019 12:52:47 AM

ਜਲੰਧਰ— ਚੇਨਈ ਦੇ ਮੈਦਾਨ 'ਤੇ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਜਿੱਤ ਦਰਜ ਕਰਕੇ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਬਹੁਤ ਖੁਸ਼ ਦਿਖਾਈ ਦਿੱਤੇ। ਮੈਚ ਖਤਮ ਹੋਣ ਤੋਂ ਬਾਅਦ ਜਦੋਂ ਐਂਕਰ ਨੇ ਧੋਨੀ ਤੋਂ ਚੇਨਈ ਦੀ ਸਫਲਤਾ ਦਾ ਮੰਤਰ ਪੁੱਛਿਆ ਤਾਂ ਉਨ੍ਹਾਂ ਨੇ ਬਹੁਤ ਸ਼ਾਨਦਾਰ ਜਵਾਬ ਦਿੱਤਾ। ਉਨ੍ਹਾਂ ਨੇ ਮਜ਼ਾਕ 'ਚ ਕਿਹਾ ਜੇਕਰ ਮੈਂ ਸਾਰੇ ਰਾਜ ਦੱਸ ਦੇਵਾ ਤਾਂ ਮੈਨੂੰ ਕੋਈ ਨੀਲਾਮੀ 'ਚ ਨਹੀਂ ਖਰੀਦੇਗਾ। ਇਸ ਨੂੰ ਗੁਪਤ ਹੀ ਰਹਿਣ ਦਿਓ। 
ਧੋਨੀ ਨੇ ਇਸ ਦੌਰਾਨ ਵਾਟਸਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ ਸਾਡੇ ਲਈ ਮੈਚ ਵਿਨਰ ਰਿਹਾ। ਉਹ ਮੈਚ 'ਚ ਵਧੀਆ ਬੱਲੇਬਾਜ਼ੀ ਕਰ ਰਿਹਾ ਹੈ। ਹੁਣ ਤਕ ਉਨ੍ਹਾਂ ਨੇ ਛੋਟੀਆਂ ਪਾਰੀਆਂ ਖੇਡੀਆਂ ਸਨ ਪਰ ਉਸ ਨੇ ਕੋਸ਼ਿਸ਼ ਕਰਨ ਤੋਂ ਬਾਅਦ ਆਪਣੀ ਲੈਅ ਨੂੰ ਹਾਸਲ ਕਰ ਲਿਆ। ਵੈਸੇ ਵੀ ਪ੍ਰਬੰਧਕ ਦੀ ਸੋਚ ਉਸ ਨੂੰ ਜ਼ਿਆਦਾ ਤੋਂ ਜ਼ਿਆਦਾ ਮੌਕੇ ਦੇਣ ਦੀ ਹੁੰਦੀ ਹੈ ਤੇ ਜਦੋਂ ਟੀਮ ਜਿੱਤਦੀ ਹੈ ਤਾਂ ਇਹ ਮੌਕੇ ਹੋਰ ਵੀ ਵੱਧ ਜਾਂਦੇ ਹਨ। ਧੋਨੀ ਨੇ ਕਿਹਾ ਕਿ ਸਾਡੇ ਗੇਂਦਬਾਜ਼ਾਂ ਨੇ ਵਧੀਆ ਖੇਡ ਦਿਖਾਇਆ। ਸਾਡੀ ਬੱਲੇਬਾਜ਼ੀ ਇਕਾਈ ਵੀ ਉਸ ਮੋੜ 'ਚ ਆ ਰਹੀ ਹੈ ਜਿਸਦੀ ਸਾਨੂੰ ਪਲੇਆਫ 'ਚ ਜ਼ਰੂਰਤ ਪਵੇਗੀ।


Gurdeep Singh

Content Editor

Related News