'ਨਹੀਂ ਖੇਡ ਰਿਹਾ ਹੁੰਦਾ...', ਕ੍ਰਿਕਟਰ ਨਹੀਂ ਹੁੰਦੇ ਤਾਂ ਕੀ ਹੁੰਦੇ ਗਲੇਨ ਫਿਲਿਪਸ? ਜਾਣੋ ਉਨ੍ਹਾਂ ਦੀ ਜ਼ੁਬਾਨੀ

Wednesday, Mar 26, 2025 - 01:07 PM (IST)

'ਨਹੀਂ ਖੇਡ ਰਿਹਾ ਹੁੰਦਾ...', ਕ੍ਰਿਕਟਰ ਨਹੀਂ ਹੁੰਦੇ ਤਾਂ ਕੀ ਹੁੰਦੇ ਗਲੇਨ ਫਿਲਿਪਸ? ਜਾਣੋ ਉਨ੍ਹਾਂ ਦੀ ਜ਼ੁਬਾਨੀ

ਨਵੀਂ ਦਿੱਲੀ- ਆਪਣੀ ਹਮਲਾਵਰ ਬੱਲੇਬਾਜ਼ੀ ਅਤੇ ਮੁਸ਼ਕਿਲ ਕੈਚ ਫੜਨ ਕਾਰਨ ਵਿਸ਼ਵ ਕ੍ਰਿਕਟ ’ਚ ਆਪਣੀ ਖਾਸ ਪਛਾਣ ਬਣਾਉਣ ਵਾਲੇ ਨਿਊਜ਼ੀਲੈਂਡ ਦੇ ਆਲਰਾਊਂਡਰ ਗਲੇਨ ਫਿਲਿਪਸ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਕੋਲ ਦੁਨੀਆ ਦਾ ਸਾਰਾ ਪੈਸਾ ਹੁੰਦਾ ਤਾਂ ਉਹ ਕ੍ਰਿਕਟਰ ਦੀ ਬਜਾਏ ਪਾਇਲਟ ਬਣਨਾ ਪਸੰਦ ਕਰਦਾ।

ਇਹ ਵੀ ਪੜ੍ਹੋ : ਚੱਲਦੇ ਮੈਚ 'ਚ ਹਰਭਜਨ ਸਿੰਘ ਨੇ ਕੀਤਾ ਕੁਝ ਅਜਿਹਾ, ਉੱਠਣ ਲੱਗੀ IPL ਤੋਂ ਬੈਨ ਕਰਨ ਦੀ ਮੰਗ

ਫਿਲਿਪਸ ਨੂੰ ਉਡਾਨ ਭਰਨੀ ਜਨੂਨ ਦੀ ਹੱਦ ਤੱਕ ਪਸੰਦ ਹੈ। ਜਦੋਂ ਉਸ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਆਈ. ਪੀ. ਐੱਲ. ਵਿਚ ਗੁਜਰਾਤ ਟਾਈਟਨਸ ਵੱਲੋਂ ਖੇਡ ਰਹੇ ਇਸ ਆਲਰਾਊਂਡਰ ਨੇ ਕਿਹਾ ਕਿ ਇਹ ਮੇਰਾ ਬਹੁਤ ਵੱਡਾ ਜਨੂੰਨ ਹੈ। ਜੇਕਰ ਮੈਚ ਕ੍ਰਿਕਟ ਨਾ ਖੇਡ ਰਿਹਾ ਹੁੰਦਾ ਤਾਂ ਮੇਰੇ ਕੋਲ ਦੁਨੀਆ ਦਾ ਸਾਰਾ ਪੈਸਾ ਹੁੰਦਾ ਤਾਂ ਈਮਾਨਦਾਰੀ ਨਾਲ ਕਹਾਂ ਤਾਂ ਸ਼ਾਇਦ ਮੈਂ ਇਕ ਪਾਇਲਟ ਬਣ ਗਿਆ ਹੁੰਦਾ। ਮੈਨੂੰ ਹਵਾ ’ਚ ਤੈਰਨਾ ਪਸੰਦ ਹੈ।

ਇਹ ਵੀ ਪੜ੍ਹੋ : ਚੱਲਦੇ ਮੈਚ 'ਚ ਵਿਗੜੀ ਦਿੱਗਜ ਕ੍ਰਿਕਟਰ ਦੀ ਤਬੀਅਤ, ਹੈਲੀਕਾਪਟਰ ਨਾਲ ਲਿਜਾਉਣਾ ਪਿਆ ਹਸਪਤਾਲ

ਦੱਖਣੀ ਅਫਰੀਕਾ ’ਚ ਜਨਮਿਆ ਇਹ 28 ਸਾਲਾ ਕ੍ਰਿਕਟਰ ਨਿਊਜ਼ੀਲੈਂਡ ਵੱਲੋਂ ਤਿੰਨੋਂ ਫਾਰਮੈਟ ਖੇਡਦਾ ਹੈ। ਉਹ 2 ਸੀਟਾਂ ਵਾਲਾ ਸੇਸਨਾ 152 ਜਹਾਜ਼ ਉਡਾ ਚੁੱਕਾ ਹੈ ਪਰ ਕ੍ਰਿਕਟ ’ਚ ਰੁੱਝਿਆ ਹੋਣ ਕਾਰਨ ਉਹ ਆਪਣੇ ਇਸ ਸ਼ੋਕ ਨੂੰ ਪੂਰਾ ਨਹੀਂ ਕਰ ਪਾਉਂਦਾ ਹੈ। ਆਪਣੀ ਸਰਵਸ਼੍ਰੇਸ਼ਟ ਕੈਚ ਬਾਰੇ ਪੁੱਛੇ ਜਾਣ ’ਤੇ ਫਿਲਿਪਸ ਨੇ ਕਿਹਾ ਕਿ ਮੈਂ ਸ਼ਾਇਦ ਟੀ-20 ਵਿਸ਼ਵ ਕੱਪ (2022) ਵਿਚ ਸਿਡਨੀ ’ਚ ਮਾਰਕਸ ਸਟੋਈਨਿਸ ਦੀ ਕੈਚ ਨੂੰ ਸਭ ਤੋਂ ਉੱਪਰ ਰੱਖਾਂਗਾ। ਉਹ ਕਾਫੀ ਸ਼ਾਨਦਾਰ ਕੈਚ ਸੀ। ਮੈਂ ਮੈਦਾਨ ਦੇ ਵੱਡੇ ਹਿੱਸੇ ਨੂੰ ਕਵਰ ਕਰ ਕੇ ਗੋਤਾ ਲਗਾ ਕੇ ਉਹ ਕੈਚ ਕੀਤੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tarsem Singh

Content Editor

Related News