ਪਲੇਆਫ਼ ਦੀ ਰੇਸ ''ਚੋਂ ਬਾਹਰ ਹੋਣ ਮਗਰੋਂ CSK ਦੇ ਬੈਟਿੰਗ ਕੋਚ ਦਾ ਬਿਆਨ ; ''''ਅਸੀਂ ਘਬਰਾਉਣ ਵਾਲੇ ਨਹੀਂ...''''
Friday, May 02, 2025 - 04:48 PM (IST)

ਸਪੋਰਟਸ ਡੈਸਕ- ਧੋਨੀ ਦੀ ਅਗਵਾਈ ਵਾਲੀ ਚੇਨਈ ਸੁਪਰ ਕਿੰਗਜ਼, ਪੰਜਾਬ ਕਿੰਗਜ਼ ਹੱਥੋਂ 4 ਵਿਕਟਾਂ ਨਾਲ ਹਾਰ ਕੇ ਟੂਰਨਾਮੈਂਟ 'ਚੋਂ ਬਾਹਰ ਹੋ ਗਈ ਹੈ। ਹਾਲਾਂਕਿ ਟੀਮ ਦੀਆਂ ਪਲੇਆਫ਼ 'ਚ ਪਹੁੰਚਣ ਦੀਆਂ ਉਮੀਦਾਂ ਪਹਿਲਾਂ ਹੀ ਨਾਂਹ ਦੇ ਬਰਾਬਰ ਸਨ, ਪਰ ਇਸ ਹਾਰ ਮਗਰੋਂ ਉਨ੍ਹਾਂ ਦੀਆਂ ਉਮੀਦਾਂ ਬਿਲਕੁਲ ਹੀ ਖ਼ਤਮ ਹੋ ਗਈਆਂ ਹਨ।
ਟੀਮ ਦੇ ਹਾਲੀਆ ਪ੍ਰਦਰਸ਼ਨ ਤੇ ਪਲੇਆਫ਼ ਦੀ ਰੇਸ 'ਚੋਂ ਬਾਹਰ ਹੋ ਜਾਣ ਬਾਰੇ ਬੱਲੇਬਾਜ਼ੀ ਕੋਚ ਮਾਈਕਲ ਹਸੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਚੇਨਈ ਸੁਪਰ ਕਿੰਗਜ਼ ਆਈ.ਪੀ.ਐੱਲ. ਪਲੇਆਫ ਦੀ ਦੌੜ ਤੋਂ ਬਾਹਰ ਹੋਣ ਦੇ ਬਾਵਜੂਦ ਘਬਰਾਉਣ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਇਸ ਸੀਜ਼ਨ ਵਿੱਚ ਕੁਝ ਨੌਜਵਾਨ ਖਿਡਾਰੀਆਂ ਦੇ ਪ੍ਰਦਰਸ਼ਨ ਨੇ ਉਮੀਦ ਦੀ ਕਿਰਨ ਜਗਾਈ ਹੈ।
ਇਹ ਵੀ ਪੜ੍ਹੋ- ਇਕ ਹੋਰ ਧਾਕੜ ਹੋ ਗਿਆ ਪੂਰੇ IPL 'ਚੋਂ ਬਾਹਰ
ਪੰਜ ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ 10 ਮੈਚਾਂ ਵਿੱਚ ਸਿਰਫ਼ ਚਾਰ ਅੰਕਾਂ ਨਾਲ ਪੁਆਇੰਟ ਟੇਬਲ 'ਚ ਆਖ਼ਰੀ ਸਥਾਨ 'ਤੇ ਹੈ। ਅੱਗੇ ਗੱਲ ਕਰਦਿਆਂ ਹਸੀ ਨੇ ਕਿਹਾ, "ਅਸੀਂ ਯਕੀਨੀ ਤੌਰ 'ਤੇ ਇਸ ਗੱਲ ਦੀ ਚਿੰਤਾ ਨਹੀਂ ਕਰਾਂਗੇ ਕਿ ਅਸੀਂ ਇਸ ਸਾਲ ਚੰਗਾ ਪ੍ਰਦਰਸ਼ਨ ਨਹੀਂ ਕੀਤਾ, ਪਰ ਸਾਨੂੰ ਕੁਝ ਪਹਿਲੂਆਂ ਵਿੱਚ ਸੁਧਾਰ ਕਰਨਾ ਪਵੇਗਾ।''
ਉਨ੍ਹਾਂ ਕਿਹਾ, ''ਅਸੀਂ ਜਾਣਦੇ ਹਾਂ ਕਿ ਅਸੀਂ ਪੁਆਇੰਟ ਟੇਬਲ 'ਚ ਸਭ ਤੋਂ ਹੇਠਾਂ ਹਾਂ ਅਤੇ ਅਸੀਂ ਬਹੁਤੇ ਮੈਚ ਨਹੀਂ ਜਿੱਤੇ। ਪਰ ਮੈਂ ਬਹੁਤ ਅੱਗੇ ਦਾ ਨਹੀਂ ਸੋਚ ਰਿਹਾ। ਸਾਡੇ ਕੋਲ ਮੈਚ ਜਿੱਤਣ ਵਾਲੇ ਖਿਡਾਰੀ ਹਨ। ਅਸੀਂ ਕਿਸੇ ਵੀ ਟੀਮ ਨਾਲ ਮੁਕਾਬਲਾ ਕਰ ਸਕਦੇ ਹਾਂ। ਕੁਝ ਖਿਡਾਰੀਆਂ ਲਈ ਆਈ.ਪੀ.ਐੱਲ. ਵਿੱਚ ਖੇਡਣ ਦਾ ਮੌਕਾ ਬਹੁਤ ਵਧੀਆ ਸੀ। ਉਮੀਦ ਹੈ ਕਿ ਉਹ ਅਗਲੇ ਕੁਝ ਸਾਲਾਂ ਵਿੱਚ ਮੌਕਿਆਂ ਦਾ ਫਾਇਦਾ ਉਠਾਉਣਗੇ ਅਤੇ ਟੀਮ ਵਿੱਚ ਆਪਣੀ ਜਗ੍ਹਾ ਪੱਕੀ ਕਰਨਗੇ।''
ਇਹ ਵੀ ਪੜ੍ਹੋ- 2 ਵਾਰ ਦਾ ਵਿਸ਼ਵ ਚੈਂਪੀਅਨ ਭਾਰਤੀ ਕ੍ਰਿਕਟਰ 3 ਸਾਲ ਲਈ ਹੋਇਆ ਸਸਪੈਂਡ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e