''''Aus ਜਾਣ ਲਈ ਤਿਆਰ ਸੀ, ਪਰ...'''', ਜਦੋਂ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਵੀ ਨਹੀਂ ਹੋਈ ਸੀ SKY ਦੀ ਸਿਲੈਕਸ਼ਨ
Friday, May 02, 2025 - 02:05 PM (IST)

ਸਪੋਰਟਸ ਡੈਸਕ- ਮੁੰਬਈ ਇੰਡੀਅਨਜ਼ ਦੇ ਧਾਕੜ ਬੱਲੇਬਾਜ਼ ਸੂਰਿਯਾਕੁਮਾਰ ਯਾਦਵ ਨੇ ਕਿਹਾ ਕਿ ਭਾਰਤੀ ਟੀਮ ਦੇ ਆਸਟ੍ਰੇਲੀਆ ਦੇ ਸੀਮਤ ਦੌਰੇ ਲਈ ਉਸ ਦੀ ਅਣਦੇਖੀ ਦੀ ਘਟਨਾ ਨੇ ਉਸ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਵਿਚ ਆਪਣੀ ਸਭ ਤੋਂ ਯਾਦਗਾਰ ਪਾਰੀਆਂ ’ਚੋਂ ਇਕ ਬਣਾਉਣ ਲਈ ਪ੍ਰੇਰਿਤ ਕੀਤਾ।
ਸੂਰਿਯਾਕੁਮਾਰ ਨੇ ਇਸ ਤੋਂ ਬਾਅਦ ਅਬੁਧਾਬੀ ’ਚ ਰਾਇਲ ਚੈਲੰਜਰਜ਼ ਬੈਂਗਲੁਰੂ ਖਿਲਾਫ ਟੀਚੇ ਦਾ ਪਿੱਛਾ ਕਰਦੇ ਹੋਏ 43 ਗੇਂਦਾਂ ’ਚ ਅਜੇਤੂ 79 ਦੌੜਾਂ ਬਣਾ ਕੇ ਮੁੰਬਈ ਇੰਡੀਅਨਜ਼ ਨੂੰ 5 ਵਿਕਟਾਂ ਨਾਲ ਜਿੱਤ ਦੁਆਈ, ਜੋ ਉਸ ਦੀ ਆਈ.ਪੀ.ਐੱਲ. ਦੀ ਸਭ ਤੋਂ ਯਾਦਗਾਰ ਪਾਰੀਆਂ ’ਚੋਂ ਇਕ ਸੀ।
ਹਾਲਾਂਕਿ ਇਹ ਆਈ.ਪੀ.ਐੱਲ. 2020 ਦਾ ਲੀਗ ਮੈਚ ਸੀ। ਇਸ ਮੁਕਾਬਲੇ ’ਚ ਉਸ ਸਮੇਂ ਆਰ.ਸੀ.ਬੀ. ਅਤੇ ਭਾਰਤ ਦੇ ਕਪਤਾਨ ਵਿਰਾਟ ਕੋਹਲੀ ਅਤੇ ਉਸ ਦੇ ਵਿਚਾਲੇ ਮੈਦਾਨ ’ਤੇ ਕੁਝ ਤਣਾਅਪੂਰਨ ਸਥਿਤੀ ਵੀ ਬਣ ਗਈ ਸੀ। ਕੋਹਲੀ ਨੇ ਜ਼ਿਆਦਾ ਕੁਝ ਨਹੀਂ ਕਿਹਾ ਸੀ, ਬਸ ਉਸ ਨੇ ਗੇਂਦ ਚੁੱਕੀ ਅਤੇ ਬੱਲੇਬਾਜ਼ ਨੇ ਕਿਹਾ ਕਿ ਇਹ ਇਕ ਭਾਵਪੂਰਨ ਪਾਰੀ ਸੀ ਕਿਉਂਕਿ ਕੁਝ ਹੀ ਦਿਨ ਪਹਿਲਾਂ ਆਸਟ੍ਰੇਲੀਆ ਦੌਰੇ ਲਈ ਟੀਮ ਦਾ ਐਲਾਨ ਕੀਤਾ ਗਿਆ ਸੀ।
ਇਹ ਵੀ ਪੜ੍ਹੋ- ਇਕ ਹੋਰ ਧਾਕੜ ਹੋ ਗਿਆ ਪੂਰੇ IPL 'ਚੋਂ ਬਾਹਰ
ਹੁਣ ਭਾਰਤੀ ਟੀਮ ਦੇ ਟੀ-20 ਕਪਤਾਨ ਸੂਰਿਯਾਕੁਮਾਰ ਨੇ ਕਿਹਾ ਕਿ ਉਸ ਨੂੰ ਆਸਟ੍ਰੇਲੀਆ ਜਾਣ ਦੀ ਉਮੀਦ ਸੀ। ਉਹ ਪਿਛਲੇ ਕੁਝ ਸਾਲਾਂ ਤੋਂ ਇਸ ਦੌਰ ਲਈ ਤਿਆਰੀ ਕਰ ਰਿਹਾ ਸੀ। ਉਸ ਦਾ ਘਰੇਲੂ ਸੈਸ਼ਨ ਅਤੇ ਆਈ.ਪੀ.ਐੱਲ. ਚੰਗਾ ਚੱਲ ਰਿਹਾ ਸੀ। ਮੈਂ ਇਸ ਸੈਸ਼ਨ ਲਈ ਖੁਦ ਨੂੰ ਚੰਗੀ ਤਰ੍ਹਾਂ ਤਿਆਰ ਕੀਤਾ ਸੀ। ਇਥੋਂ ਤੱਕ ਇਕ ਕੋਵਿਡ ਬ੍ਰੇਕ ਦੌਰਾਨ ਆਪਣੇ ਸਰੀਰ ਅਤੇ ਮਾਨਸਿਕ ਸਿਹਤ ’ਤੇ ਕੰਮ ਕਰਨ ਲਈ ਸਮਾਂ ਕੱਢਿਆ। ਮੈਨੂੰ ਟੀ-20 ਟੀਮ ’ਚ ਸ਼ਾਮਿਲ ਹੋਣ ਦੀ ਉਮੀਦ ਸੀ।
ਸੂਰਿਯਾਕੁਮਾਰ ਨੇ ਕਿਹਾ ਕਿ ਮੇਰੇ ਆਸ-ਪਾਸ ਦੇ ਸਾਰੇ ਲੋਕ ਸੋਚ ਰਹੇ ਸਨ ਕਿ ਮੈਂ ਆਸਟ੍ਰੇਲੀਆ ਜਾਵਾਂਗਾ, ਜਿਨ੍ਹਾਂ ’ਚ ਹੋਰ ਦੇਸ਼ਾਂ ਦੇ ਸਾਥੀ ਖਿਡਾਰੀ ਵੀ ਸ਼ਾਮਿਲ ਸਨ। ਮੈਂ ਮਾਨਸਿਕ ਰੂਪ ਨਾਲ ਪਹਿਲਾਂ ਤੋਂ ਹੀ ਉਸ ਉਡਾਨ ਲਈ ਤਿਆਰ ਸੀ ਪਰ ਜਦੋਂ ਮੇਰੀ ਚੋਣ ਨਹੀਂ ਹੋਈ ਤਾਂ ਮੈਨੂੰ ਬਹੁਤ ਝਟਕਾ ਲੱਗਾ। ਮੈਂ ਸਮਝ ਨਹੀਂ ਪਾਇਆ ਕਿ ਕੀ ਗਲਤ ਹੋਇਆ।
ਅਗਲੇ 2-3 ਦਿਨ ਤੱਕ ਮੈਂ ਸੋਚਦਾ ਰਿਹਾ, ਮੈਂ ਕਿਸੇ ਨਾਲ ਗੱਲ ਨਹੀਂ ਕੀਤੀ। ਫਿਰ ਮੈਂ ਬ੍ਰੇਕ ਲਈ ਅਤੇ ਅਭਿਆਸ ਤੱਕ ਨਹੀਂ ਕੀਤਾ। ਮੈਂ ‘ਰਿਲੈਕਸ’ ਕਰਨ ਦਾ ਫੈਸਲਾ ਕੀਤਾ। ਮੈਦਾਨ ’ਤੇ ਮਹਿਲਾ ਜੈਵਰਧਨੇ ਅਤੇ ਜ਼ਹੀਰ ਖਾਨ ਇਸ ਨੂੰ ਮਹਿਸੂਸ ਕਰ ਸਕਦੇ ਸਨ। ਸੂਰਿਯਾਕੁਮਾਰ ਨੇ ਖੁਲਾਸਾ ਕੀਤਾ ਕਿ ਟੀਮ ਦੇ ਸਾਥੀ ਕੀਰੋਨ ਪੋਲਾਰਡ ਨੇ ਉਸ ਨੂੰ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਇਹ ਖੁਦ ਨੂੰ ਸਾਬਿਤ ਕਰਨ ਦਾ ਸਹੀ ਮੰਚ ਹੈ। ਭਾਰਤੀ ਟੀਮ ਦਾ ਕਪਤਾਨ ਵੀ ਵਿਰੋਧੀ ਟੀਮ ’ਚ ਹੈ ਅਤੇ ਤੁਹਾਡੇ ਕੋਲ ਚੰਗੀ ਪਾਰੀ ਖੇਡਣ ਦਾ ਸਹੀ ਸਮਾਂ ਸੀ।
ਇਹ ਵੀ ਪੜ੍ਹੋ- ਪੰਜਾਬ ਕਿੰਗਜ਼ ਨੂੰ ਲੱਗਾ ਵੱਡਾ ਝਟਕਾ ! ਟੀਮ ਨੇ ਖ਼ੁਦ ਪੋਸਟ ਕਰ ਦਿੱਤੀ ਜਾਣਕਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e