ਵੈਸਟਇੰਡੀਜ਼ ਨਹੀਂ ਜਾਵੇਗਾ ਲਾਬੂਸ਼ੇਨ, ਗਲੇਮੋਰਗਨ ਨਾਲ ਕਾਊਂਟੀ ਖੇਡੇਗਾ

Tuesday, May 18, 2021 - 01:41 AM (IST)

ਵੈਸਟਇੰਡੀਜ਼ ਨਹੀਂ ਜਾਵੇਗਾ ਲਾਬੂਸ਼ੇਨ, ਗਲੇਮੋਰਗਨ ਨਾਲ ਕਾਊਂਟੀ ਖੇਡੇਗਾ

ਲੰਡਨ- ਸਲਾਮੀ ਬੱਲੇਬਾਜ਼ ਮਾਰਨਸ ਲਾਬੂਸ਼ੇਨ ਅਗਲੇ ਮਹੀਨੇ ਆਸਟਰੇਲੀਆ ਦੀ ਟੀਮ ਦੇ ਨਾਲ ਵੈਸਟਇੰਡੀਜ਼ ਦੇ ਸੀਮਤ ਓਵਰਾਂ ਦੇ ਦੌਰੇ 'ਤੇ ਨਹੀਂ ਜਾਵੇਗਾ ਅਤੇ ਗਲੇਮੋਰਗਨ ਨਾਲ ਆਪਣਾ ਮੌਜੂਦਾ ਕਾਊਂਟੀ ਕਾਰਜਕਾਲ ਪੂਰਾ ਕਰ ਲਵੇਗਾ। ਇਸ ਦੌਰੇ ਲਈ ਆਸਟਰੇਲੀਆ ਦੇ ਸ਼ੁਰੂਆਤੀ ਦਲ ਦਾ ਐਲਾਨ ਹੋਇਆ ਹੈ, ਜਿਸ ਵਿਚ ਲਾਬੂਸ਼ੇਨ ਦਾ ਨਾਂ ਨਹੀਂ ਹੈ।

ਇਹ ਖ਼ਬਰ ਪੜ੍ਹੋ- ਬਾਰਸੀਲੋਨਾ ਨੇ ਚੇਲਸੀ ਨੂੰ 4-0 ਨਾਲ ਹਰਾ ਕੇ ਪਹਿਲੀ ਵਾਰ WCL ਖਿਤਾਬ ਜਿੱਤਿਆ


ਆਸਟਰੇਲੀਆ ਦੇ ਚੋਣਕਾਰ ਪ੍ਰਮੁੱਖ ਟ੍ਰੇਵਰ ਹੋਨਸ ਨੇ ਕਿਹਾ ਕਿ ਜੋ ਕੋਈ ਵੀ ਮਾਰਨਸ ਨੂੰ ਜਾਣਦਾ ਹੈ ਤਾਂ ਉਹ ਇਹ ਗੱਲ ਸਮਝਦਾ ਹੈ ਕਿ ਉਹ ਆਸਟਰੇਲੀਆ ਲਈ ਖੇਡਣ ਨੂੰ ਲੈ ਕੇ ਵੀ ਕਰ ਸਕਦਾ ਹੈ। ਉਹ ਇਸ ਗੱਲ ਨੂੰ ਲੈ ਕੇ ਕਾਫੀ ਨਿਰਾਸ਼ ਹੈ ਕਿ ਹਾਲਾਤ ਕਿਸੇ ਦੇ ਵੀ ਕੰਟਰੋਲ ਵਿਚ ਨਹੀਂ ਹਨ। ਅਸੀਂ ਉਸਦੇ ਨਾਲ ਕਈ ਵਾਰ ਗੱਲਬਾਤ ਕਰਕੇ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਪਰ ਅੰਤ ਵਿਚ ਨਤੀਜਾ ਇਹ ਹੀ ਨਿਕਲਿਆ ਕਿ ਉਸਦਾ ਇੰਗਲੈਂਡ ਵਿਚ ਰਹਿਣਾ ਹੀ ਉਸਦੇ ਲਈ ਬਿਹਤਰ ਹੈ।

ਇਹ ਖ਼ਬਰ ਪੜ੍ਹੋ- ਨਿਊਜ਼ੀਲੈਂਡ ਵਿਰੁੱਧ ਟੈਸਟ ਸੀਰੀਜ਼ ’ਚੋਂ ਬਾਹਰ ਹੋਇਆ ਆਰਚਰ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News