ਵਿਸ਼ਵ ਕੱਪ ਤੋਂ ਪਹਿਲਾਂ ਵੈਸਟਇੰਡੀਜ਼ ਦੀ ਟੀਮ ਖੇਡੇਗੀ ਤਿਕੋਣੀ ਸੀਰੀਜ਼, ਟੀਮ ਦਾ ਹੋਇਆ ਐਲਾਨ
Saturday, Apr 13, 2019 - 05:44 PM (IST)

ਸਪੋਰਟਸ ਡੈਸਕ— ਆਇਰਲੈਂਡ ਤੇ ਬੰਗਲਾਦੇਸ਼ ਦੇ ਨਾਲ ਹੋਣ ਵਾਲੀ ਅਗਲੀ ਤਿਕੋਣੀ ਵਨ-ਡੇ ਸੀਰੀਜ਼ ਲਈ ਵੈਸਟਇੰਡੀਜ਼ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਕ੍ਰਿਕਇੰਫੋ ਦੀ ਰਿਪੋਰਟ ਮੁਤਾਬਕ ਕ੍ਰਿਕਟ ਵੈਸਟਇੰਡੀਜ਼ ਦੀ ਨਵੇਂ ਨਿਉਕਤ ਕੀਤੀ ਅੰਤਰਿਮ ਚੋਣ ਕਮੇਟੀ ਨੇ 14 ਮੈਂਮਬਰੀ ਟੀਮ 'ਚ ਤੇ ਗੇਂਦਬਾਜ਼ ਸ਼ੈਨਨ ਗੇਬਰੀਅਲ, ਬੱਲੇਬਾਜ਼ ਜੋਨਾਥਨ ਕਾਰਟਰ ਤੇ ਵਿਕਟਕੀਪਰ ਬੱਲੇਬਾਜ਼ ਸ਼ੇਨ ਡਾਵਰਿਕ ਨੂੰ ਸ਼ਾਮਲ ਕੀਤਾ ਹੈ।
ਗੇਬਰੀਅਲ ਨੇ ਆਪਣਾ ਪਿੱਛਲਾ ਵਨ-ਡੇ ਦਸੰਬਰ 2017 'ਚ ਖੇਡਿਆ ਸੀ ਜਦ ਕਿ ਐਂਬਰਿਸ ਨੇ ਸਤੰਬਰ 2017 'ਚ ਵਨ-ਡੇ 'ਚ ਡੈਬਿਊ ਕੀਤਾ ਸੀ। ਰੀਫਰ ਨੇ ਇਕ ਟੈਸਟ ਮੈਚ ਖੇਡੀਆ ਹੈ ਜਦ ਕਿ ਚੇਜ ਹੁਣ ਤੱਕ 11 ਵਨਡੇ ਮੈਚ ਖੇਡ ਚੁੱਕਿਆ ਹੈ।
ਵਿਸ਼ਵ ਕੱਪ ਤੋਂ ਪਹਿਲਾਂ ਹੋਣ ਵਾਲੀ ਇਸ ਸੀਰੀਜ਼ ਲਈ ਸਿਲੈਕਟਰਸ ਂਨੇ ਇਸ ਤੋਂ ਇਲਾਵਾ ਸੁਨੀਲ ਐਮਬਰਿਸ, ਰੋਸਟਨ ਚੇਜ ਤੇ ਨਵੇਂ ਚਿਹਰੇ ਦੇ ਰੂਪ 'ਚ ਹਰਫਨਮੌਲਾ ਖਿਡਾਰੀ ਰੇਮੰਡ ਰੀਫਰ ਨੂੰ ਵੀ ਟੀਮ 'ਚ ਮੌਕਾ ਦਿੱਤਾ ਹੈ। ਉਥੇ ਹੀ ਕ੍ਰਿਸ ਗੇਲ, ਆਂਦਰ ਰਸੇਲ, ਕਾਰਲੋਸ ਬਰੈਥਵੇਟ, ਸ਼ਿਮਰਨ ਹੇਟਮਾਇਅਰ, ਓਸ਼ਾਨੇ ਥੋਮਸ ਤੇ ਨਿਕੋਲਸ ਪੂਰਨ ਜਿਹੇ ਖਿਡਾਰੀ ਟੀਮ ਤੋਂ ਬਾਹਰ ਹਨ ਕਿਉਂਕਿ ਇਹ ਸਾਰੇ ਖਿਡਾਰੀ ਭਾਰਤ 'ਚ ਆਈ. ਪੀ. ਐੱਲ 'ਚ ਖੇਡ ਰਹੇ ਹਨ ਤੇ ਇਨ੍ਹਾਂ ਨੂੰ ਲੀਗ 'ਚ ਖੇਡਦੇ ਰਹਿਣ ਦੀ ਇਜ਼ਾਜਤ ਦਿੱਤੀ ਗਈ ਹੈ। ਤਿੰਨਾਂ ਦੇਸ਼ਾਂ ਦੇ 'ਚ ਤਿਕੋਣੀ ਸੀਰੀਜ਼ ਦੀ ਸ਼ੁਰੂਆਤ ਪੰਜ ਮਈ ਤੋਂ ਹੋਵੇਗੀ ਤੇ ਇਸ ਦਾ ਫਾਈਨਲ 17 ਮਈ ਨੂੰ ਖੇਡਿਆ ਜਾਵੇਗਾ। ਸੀਰੀਜ਼ 'ਚ ਤਿੰਨਾਂ ਟੀਮਾਂ ਦੋ-ਦੋ ਵਾਰ ਇਕ-ਦੂਜੇ ਤੋਂ ਮੈਚ ਖੇਡਣਗੀਆਂ। ਸਾਰੇ ਮੈਚ ਡਬਲਿਨ 'ਚ ਖੇਡੇ ਜਾਣਗੇ।