ਅਕਸ਼ਰ ਦੀ 81 ਦੌੜਾਂ ਦੀ ਪਾਰੀ ਗਈ ਬੇਕਾਰ, ਵੈਸਟਇੰਡੀਜ਼-ਏ ਨੇ 5 ਦੌੜਾਂ ਨਾਲ ਜਿੱਤਿਆ ਮੈਚ

Saturday, Jul 20, 2019 - 01:14 PM (IST)

ਅਕਸ਼ਰ ਦੀ 81 ਦੌੜਾਂ ਦੀ ਪਾਰੀ ਗਈ ਬੇਕਾਰ, ਵੈਸਟਇੰਡੀਜ਼-ਏ ਨੇ 5 ਦੌੜਾਂ ਨਾਲ ਜਿੱਤਿਆ ਮੈਚ

ਸਪੋਰਸਟ ਡੈਸਕ— ਇੰਡੀਆ-ਏ ਤੇ ਵੈਸਟਇੰਡੀਜ਼-ਏ ਦੇ ਵਿਚਕਾਰ ਚੌਥਾ ਗੈਰ ਅਧਿਕਾਰਤ ਵਨ-ਡੇ ਮੈਚ ਸ਼ੁੱਕਰਵਾਰ ਨੂੰ ਏਂਟੀਗੁਆ ਦੇ ਸਰ ਵਿਵਨ ਰਿਚਰਡਸ ਸਟੇਡੀਅਮ 'ਚ ਖੇਡੀਆ ਗਿਆ। ਇਸ ਮੈਚ 'ਚ ਪਹਿਲਾਂ ਹੀ ਸੀਰੀਜ਼ ਹਾਰ ਚੁੱਕੀ ਵੈਸਟਇੰਡੀਜ਼-ਏ ਨੇ ਇੰਡੀਆ-ਏ ਨੂੰ 5 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਵਿੰਡੀਜ਼ ਨੇ ਪੰਜ ਮੈਚਾਂ ਦੀ ਸੀਰੀਜ਼ 'ਚ ਆਪਣਾ ਪਹਿਲਾ ਮੈਚ ਜਿੱਤਿਆ। ਭਾਰਤ ਪਹਿਲਾਂ ਹੀ 3-1 ਨਾਲ ਅੱਗੇ ਚੱਲ ਰਿਹਾ ਹੈ।PunjabKesari
ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੀ ਵੈਸਟਇੰਡੀਜ਼ ਦੀ ਸ਼ੁਰੂਆਤ ਖਰਾਬ ਰਹੀ। ਪਹਿਲੇ ਹੀ ਓਵਰ 'ਚ ਟੀਮ ਨੂੰ ਜੋਨ ਓਟਲੇ ਦੇ ਰੂਪ 'ਚ ਵੱਡਾ ਝੱਟਕਾ ਲਗਾ। ਪਰ ਇਸ ਤੋਂ ਬਾਅਦ ਡੇਵੋਨ ਥਾਮਸ ਤੇ ਰਾਸਟਨ ਚੇਸ ਦੀ ਬਿਹਤਰੀਨ ਬੱਲੇਬਾਜ਼ੀ ਦੇ ਦਮ 'ਤੇ ਵੈਸਟਇੰਡੀਜ਼ ਨੇ 50 ਓਵਰ 'ਚ 8 ਵਿਕਟਾਂ ਗੁਆ ਕੇ 298 ਦੌੜਾਂ ਬਣਾਈਆਂ। ਦੋਨਾਂ ਨੇ ਚੌਥੀ ਵਿਕਟ ਲਈ 97 ਦੌੜਾਂ ਜੋੜਿਆਂ। ਭਾਰਤ ਵੱਲੋਂ ਖਲੀਲ ਅਹਿਮਦ ਨੇ ਸਭ ਤੋਂ ਜ਼ਿਆਦਾ ਚਾਰ ਵਿਕਟਾਂ ਚਟਕਾਈਆਂ। ਖਲੀਲ ਤੋਂ ਇਲਾਵਾ ਆਵੇਸ਼ ਖਾਨ ਨੇ ਵੀ ਤਿੰਨ ਵਿਕਟਾਂ ਲਈ। 

ਇਸ ਟੀਚਾ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਟੀਮ ਨੇ ਸਿਰਫ 36 ਦੇ ਸਕੋਰ 'ਤੇ ਦੋ ਵਿਕਟਾਂ ਗੁਆ ਦਿੱਤੀਆਂ। ਉਸ ਤੋਂ ਬਾਅਦ ਹਨੁਮਾ ਵਿਹਾਰੀ ਤੇ ਕਰੁਣਾਲ ਪੰਡਯਾ ਨੇ ਪਾਰੀ ਨੂੰ ਅੱਗੇ ਵਧਾਈ ਪਰ ਪੰਡਯਾ ਦੇ ਆਊਟ ਹੁੰਦੇ ਹੀ ਬੱਲੇਬਾਜ਼ੀ ਲੜਖੜਾ ਗਈ ਤੇ ਲਗਾਤਾਰ ਵਿਕਟਾਂ ਡਿੱਗਦੀਆਂ ਗਈਆਂ। ਹਾਲਾਂਕਿ ਆਖਰੀ 'ਚ ਵਾਸ਼ੀਂਗਟਨ ਸੁੰਦਰ ਤੇ ਅਕਸ਼ਰ ਪਟੇਲ ਨੇ ਟੀਮ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਤੇ ਸੱਤਵੀਂ ਵਿਕਟਾਂ ਲਈ 60 ਦੌੜਾਂ ਜੋੜੇ। ਪਰ ਭਾਰਤੀ ਟੀਮ 50 ਓਵਰ 'ਚ 9 ਵਿਕਟ ਖੁੰਝ ਕੇ 293 ਦੌੜਾਂ ਹੀ ਬਣਾ ਸਕੀ। ਭਾਰਤ ਲਈ ਅਕਸ਼ਰ ਪਟੇਲ  ਨੇ 81 ਦੌੜਾਂ ਬਣਾਈਆਂ।PunjabKesari


Related News