ਟੈਸਟ ਸੀਰੀਜ ਜਿੱਤ ਕੇ ਵੈਸਟ ਇੰਡੀਜ਼ ਨੂੰ ਹੋਵੇਗਾ ਫਾਇਦਾ, ਹਰੇਕ ਖਿਡਾਰੀ ਨੂੰ ਮਿਲੇਗਾ ਬੋਨਸ

07/15/2020 2:25:19 PM

ਨਵੀਂ ਦਿੱਲੀ (ਬਿਊਰੋ): ਇੰਗਲੈਂਡ ਅਤੇ ਵੈਸਟ ਇੰਡੀਜ਼ ਵਿਚਾਲੇ 3 ਮੈਚਾਂ ਦੀ ਟੈਸਟ ਸੀਰੀਜ ਖੇਡੀ ਜਾ ਰਹੀ ਹੈ।ਇਸ ਵਿਚ ਵੈਸਟ ਇੰਡੀਜ਼ ਨੇ ਜੇਸਨ ਹੋਲਡਰ ਦੀ ਕਪਤਾਨੀ ਵਿਚ ਪਹਿਲਾ ਮੈਚ ਜਿੱਤ ਲਿਆ ਹੈ। ਟੀਮ ਇੰਗਲੈਂਡ ਦੀ ਧਰਤੀ 'ਤੇ 32 ਸਾਲ ਬਾਅਦ ਟੈਸਟ ਮੈਚ ਜਿੱਤੀ ਹੈ। ਹੁਣ ਜੇਕਰ ਵੈਸਟ ਇੰਡੀਜ਼ ਦੂਜਾ ਟੈਸਟ ਮੈਚ ਵੀ ਜਿੱਤ ਕੇ ਸੀਰੀਜ 'ਤੇ ਕਬਜ਼ਾ ਕਰ ਲੈਂਦਾ ਹੈ ਤਾਂ ਉਸ ਨੂੰ ਵੱਡਾ ਬੋਨਸ ਮਿਲ ਸਕਦਾ ਹੈ। ਰਿਪੋਰਟ ਮੁਤਾਬਕ ਜੇਕਰ ਟੀਮ ਇਹ ਸੀਰੀਜ ਜਿੱਤ ਜਾਂਦੀ ਹੈ ਤਾਂ ਵੈਸਟ ਇੰਡੀਜ਼ ਨੂੰ 23,800 ਯੂਰੋ (22,58,819 ਰੁਪਏ) ਮਿਲਣਗੇ।

ਡੇਲੀ ਮੇਲ ਦੀ ਰਿਪੋਰਟ ਦੇ ਮੁਤਾਬਕ ਜੇਕਰ ਵੈਸਟ ਇੰਡੀਜ਼ ਇਹ ਟੈਸਟ ਸੀਰੀਜ ਜਿੱਤ ਲੈਂਦਾ ਹੈ ਤਾਂ ਟੀਮ ਨੂੰ ਵੱਡਾ ਬੋਨਸ ਮਿਲੇਗਾ, ਜੋ ਟੀਮ ਦੇ ਹਰੇਕ ਖਿਡਾਰੀ ਵਿਚ ਵੰਡਿਆ ਜਾਵੇਗਾ। ਰਿਪੋਰਟ ਮੁਤਾਬਕ ਜੇਸਨ ਹੋਲਡਰ ਦੀ ਟੀਮ ਨੂੰ ਮੈਚ ਵਿਨ ਬੋਨਸ ਨਹੀਂ ਹੈ ਪਰ ਟੈਸਟ ਸੀਰੀਜ ਜਿੱਤਣ ਦੇ ਬਾਅਦ ਪੂਰੀ ਸਕਵਾਡ ਦੇ ਵਿਚ ਕੁੱਲ 23,800 ਯੂਰੋ ਵੰਡੇ ਜਾਣਗੇ। ਇਸ ਵਿਚੋਂ ਅੱਧਾ ਬੋਨਸ ਵੈਸਟ ਇੰਡੀਜ਼ ਦੇ 15 ਖਿਡਾਰੀਆਂ ਵਿਚ ਵੰਡਿਆ ਜਾਵੇਗਾ ਜੋ ਟੀਮ ਦਾ ਹਿੱਸਾ ਹੈ। ਜਦਕਿ ਹੋਰ ਰਾਸ਼ੀ ਬਾਕੀ ਹੋਰ ਖਿਡਾਰੀਆਂ ਵਿਚ ਵੰਡੀ ਜਾਵੇਗੀ। ਇਸ ਨਾਲ ਹਰੇਕ ਖਿਡਾਰੀ ਨੂੰ 1600 ਯੂਰੋ ਕਰੀਬ 1,51,750 ਰੁਪਏ ਮਿਲਣਗੇ। ਦੂਜਾ ਟੈਸਟ ਮੈਚ ਮੈਨਚੈਸਟਰ ਸਥਿਤ ਓਲਡ ਟ੍ਰੈਫਰਡ ਵਿਚ ਖੇਡਿਆ ਜਾਵੇਗਾ ਅਤੇ ਵੈਸਟ ਇੰਡੀਜ਼ ਇਸ ਮੈਚ ਨੂੰ ਜਿੱਤ ਕੇ ਸੀਰੀਜ ਵਿਚ ਅਜੇਤੂ ਬੜਤ ਬਣਾਉਣਾ ਚਾਹੇਗਾ। ਇਸ ਤੋਂ ਪਹਿਲਾਂ ਵੈਸਟ ਇੰਡੀਜ਼ ਨੇ ਪਹਿਲੇ ਮੈਚ ਵਿਚ 4 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ।


Vandana

Content Editor

Related News