ਅਸੀਂ ਸੀਰੀਜ਼ ਦਾ 5ਵਾਂ ਟੈਸਟ ਚਾਹੁੰਦੇ ਹਾਂ, ਇਕਲੌਤਾ ਟੈਸਟ ਨਹੀਂ : ਗਾਂਗੁਲੀ

09/13/2021 8:29:37 PM

ਨਵੀਂ ਦਿੱਲੀ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਪ੍ਰਧਾਨ ਸੌਰਵ ਗਾਂਗੁਲੀ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਤੇ ਇੰਗਲੈਂਡ ਦੇ ਵਿਚਾਲੇ ਪ੍ਰਸਤਾਵਿਤ ਇਕ ਟੈਸਟ ਨੂੰ ਸੀਰੀਜ਼ ਦਾ 5ਵਾਂ ਅਤੇ ਫੈਸਲਾਕੁੰਨ ਮੈਚ ਮੰਨਿਆ ਜਾਣਾ ਚਾਹੀਦਾ, ਜੋ ਭਾਰਤੀ ਕੈਂਪ ਵਿਚ ਕੋਵਿਡ-19 ਦੇ ਮਾਮਲੇ ਪਾਏ ਜਾਣ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ ਇਸ ਮੈਚ ਨੂੰ ਇਕਲੌਤਾ ਟੈਸਟ ਦੇ ਰੂਪ ਵਿਚ ਮੰਨਣ ਦੀ ਸੰਭਾਵਨਾ ਤੋਂ ਵੀ ਇੰਨਕਾਰ ਕੀਤਾ। ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨੇ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੂੰ ਚਿੱਠੀ ਲਿਖ ਕੇ ਰੱਦ ਕਰ ਦਿੱਤੇ ਮੈਚ ਦੇ ਕਿਸਮਤ 'ਤੇ ਵਿਵਾਦ ਨਿਪਟਾਰਾ ਕਮੇਟੀ (ਡੀ. ਆਰ. ਸੀ.) ਦੇ ਫੈਸਲੇ ਦੀ ਮੰਗ ਕੀਤੀ ਹੈ।

ਇਹ ਖ਼ਬਰ ਪੜ੍ਹੋ- ਜ਼ਿੰਬਾਬਵੇ ਦੇ ਸਾਬਕਾ ਕਪਤਾਨ ਨੇ ਕੀਤਾ ਸੰਨਿਆਸ ਦਾ ਐਲਾਨ

PunjabKesari

ਆਈ. ਸੀ. ਸੀ. ਨੇ ਹੁਣ ਤੱਕ ਇਸ ਮਾਮਲੇ ਵਿਚ ਕੋਈ ਜਵਾਬ ਨਹੀਂ ਦਿੱਤਾ ਹੈ। ਇਹ ਮੈਚ 10 ਸਤੰਬਰ ਤੋਂ ਮੈਨਚੇਸਟਰ ਦੇ ਓਵਡ ਟ੍ਰੈਫਰਡ ਵਿਚ ਖੇਡਿਆ ਜਾਣਾ ਸੀ। ਗਾਂਗੁਲੀ ਨੇ ਪੀ. ਟੀ. ਆਈ. ਨਾਲ ਵਿਸ਼ੇਸ਼ ਗੱਲਬਾਤ ਵਿਚ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸੀਰੀਜ਼ ਪੂਰੀ ਹੋ ਜਾਵੇ ਕਿਉਂਕਿ ਇਹ ਸਾਡੀ (ਇੰਗਲੈਂਡ 'ਚ) 2007 ਤੋਂ ਬਾਅਦ ਸੀਰੀਜ਼ ਵਿਚ ਪਹਿਲੀ ਜਿੱਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਬੀ. ਸੀ. ਸੀ. ਆਈ. ਦਾ ਮੰਨਣਾ ਹੈ ਕਿ ਟੈਸਟ ਕ੍ਰਿਕਟ ਅਸਲ ਫਾਰਮੈੱਟ ਹੈ ਅਤੇ ਇਸ ਨਾਲ ਕਿਸੇ ਵੀ ਸਥਿਤੀ ਵਿਚ ਸਮਝੌਤਾ ਨਹੀਂ ਕੀਤਾ ਜਾਵੇਗਾ। ਜਦੋਂ ਇਹ ਮੈਚ ਰੱਦ ਕੀਤਾ ਗਿਆ ਤਾਂ ਭਾਰਤ ਸੀਰੀਜ਼ ਵਿਚ 2-1 ਨਾਲ ਅੱਗੇ ਚੱਲ ਰਿਹਾ ਸੀ। ਭਾਰਤੀ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਸਮੇਤ ਸਹਿਯੋਗੀ ਸਟਾਫ ਦੇ ਮੈਂਬਰਾਂ ਦੇ ਕੋਵਿਡ-19 ਦੇ ਲਈ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਖੇਡਣ ਤੋਂ ਇਨਕਾਰ ਕਰ ਦਿੱਤਾ। ਜੇਕਰ ਇਸ ਮੈਚ ਨੂੰ 'ਗਵਾ ਦਿੱਤਾ' ਕੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ ਤਾਂ ਇਸ ਨਾਲ ਈ. ਸੀ. ਬੀ. ਨੂੰ ਚਾਰ ਕਰੋੜ ਪੌਂਡ ਦੀ ਬੀਮਾ ਰਾਸ਼ੀ ਮਿਲ ਸਕਦੀ ਹੈ। ਉਸ ਨੇ ਦਾਅਵਾ ਕੀਤਾ ਹੈ ਕਿ ਇਸ ਨਾਲ ਉਸ ਮੈਚ ਨੂੰ ਰੱਦ ਕੀਚੇ ਜਾਣ ਨਾਲ ਹੋਣ ਵਾਲੇ ਨੁਕਸਾਨ ਦੀ ਭਰਪਾਈ ਕਰਨ ਵਿਚ ਮਦਦ ਮਿਲੇਗੀ। 

PunjabKesari

ਗਾਂਗੁਲੀ ਨੇ ਕਿਹਾ ਕਿ ਬੀ. ਸੀ. ਸੀ. ਆਈ. ਨੇ ਅਗਲੇ ਸਾਲ ਜੁਲਾਈ ਵਿਚ ਸੀਮਿਤ ਓਵਰਾਂ ਦੀ ਸੀਰੀਜ਼ ਦੇ ਦੌਰਾਨ ਟੈਸਟ ਦੇ ਬਦਲੇ ਵਿਚ 2 ਹੋਰ ਟੀ-20 ਅੰਤਰਰਾਸ਼ਟਰੀ ਮੈਚ ਖੇਡਣ ਦੀ ਪੇਸ਼ਕਸ਼ ਕੀਤੀ ਹੈ, ਉਨ੍ਹਾਂ ਨੇ ਕਿਹਾ ਕਿ ਅਸੀਂ ਹੋਰ ਵਨ ਡੇ ਤੇ ਟੀ-20 ਅੰਤਰਰਾਸ਼ਟਰੀ ਖੇਡਣ ਦੇ ਲਈ ਤਿਆਰ ਹਾਂ ਅਤੇ ਇਹ ਮੁੱਦਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਬਸ ਇੰਨਾ ਹੈ ਕਿ ਬਾਅਦ 'ਚ ਜੋ ਟੈਸਟ ਮੈਚ ਖੇਡਿਆ ਜਾਵੇਗਾ ਉਹ ਸੀਰੀਜ਼ ਦਾ 5ਵਾਂ ਮੈਚ ਹੋਵੇਗਾ। ਆਈ. ਸੀ. ਸੀ. ਨੂੰ ਜੇਕਰ ਲੱਗਦਾ ਹੈ ਕਿ ਮੈਚ ਦਾ ਆਯੋਜਨ ਕੋਵਿਡ-19 ਦੇ ਕਾਰਨ ਨਹੀਂ ਹੋ ਸਕਿਆ ਤਾਂ ਫਿਰ ਅਧਿਕਾਰਿਕ ਤੌਰ 'ਤੇ 2-1 ਨਾਲ ਸੀਰੀਜ਼ ਜਿੱਤ ਜਾਵੇਗਾ। 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News